ਇਮਰਾਨ ਖਾਨ ਨੇ ਪੈਗੰਬਰ ਨਾਲ ਕੀਤੀ ਆਪਣੀ ਤੁਲਨਾਂ,ਇਸ ਲਈ ਗੋਲੀ ਮਾਰੀ : ਹਮਲਾਵਰ

ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਫੌਜ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਹਮਲਾਵਰ ਨੇ ਕਿਹਾ ਕਿ ਮੈਨੂੰ ਸਿਰਫ ਇਸ ਗੱਲ ਦਾ ਦੁੱਖ ਹੈ ਕਿ ਉਹ (ਇਮਰਾਨ) ਬਚ ਗਿਆ।
ਇਮਰਾਨ ਖਾਨ ਨੇ ਪੈਗੰਬਰ ਨਾਲ ਕੀਤੀ ਆਪਣੀ ਤੁਲਨਾਂ,ਇਸ ਲਈ ਗੋਲੀ ਮਾਰੀ : ਹਮਲਾਵਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੀਰਵਾਰ ਨੂੰ ਹਮਲਾ ਹੋਇਆ ਸੀ । ਇਮਰਾਨ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ ਸਾਬਤ ਹੋਈ ਹੈ। ਇਮਰਾਨ 'ਤੇ ਉਦੋਂ ਹਮਲਾ ਹੋਇਆ ਹੈ, ਜਦੋਂ ਉਹ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਖਿਲਾਫ ਲਾਂਗ ਮਾਰਚ ਕਰ ਰਹੇ ਸਨ।

ਇਮਰਾਨ 'ਤੇ ਗੋਲੀ ਚਲਾਉਣ ਵਾਲੇ ਹਮਲਾਵਰ ਦਾ ਇਕਬਾਲੀਆ ਬਿਆਨ ਹੁਣ ਸਾਹਮਣੇ ਆ ਗਿਆ ਹੈ। ਇਮਰਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਉਸ ਨੇ ਹੀ ਇਸ ਹਮਲੇ ਦੀ ਯੋਜਨਾ ਬਣਾਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਅਫਸੋਸ ਹੈ ਕਿ ਇਮਰਾਨ ਖਾਨ ਹਮਲੇ ਵਿਚ ਬਚ ਗਏ। ਇਸ ਹਮਲੇ ਤੋਂ ਬਾਅਦ ਇਮਰਾਨ ਦੀ ਪਾਰਟੀ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਵੀਰਵਾਰ ਰਾਤ ਤੋਂ ਹੀ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਫੌਜ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਹਮਲਾਵਰ ਨੇ ਕਿਹਾ ਕਿ ਮੈਨੂੰ ਸਿਰਫ ਇਸ ਗੱਲ ਦਾ ਦੁੱਖ ਹੈ ਕਿ ਉਹ (ਇਮਰਾਨ) ਬਚ ਗਿਆ। ਮੇਰਾ ਮਕਸਦ ਪੂਰਾ ਨਹੀਂ ਹੋ ਸਕਿਆ। ਜਦੋਂ ਹਮਲਾਵਰ ਨੂੰ ਪੁੱਛਿਆ ਗਿਆ ਕਿ ਉਹ ਇਮਰਾਨ ਨੂੰ ਕਿਉਂ ਮਾਰਨਾ ਚਾਹੁੰਦਾ ਹੈ, ਤਾਂ ਉਸ ਨੇ ਕਿਹਾ, "ਇਮਰਾਨ ਨੇ ਆਪਣੀ ਤੁਲਨਾ ਪੈਗੰਬਰ ਮੁਹੰਮਦ ਨਾਲ ਕੀਤੀ।" ਇਮਰਾਨ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਪੈਗੰਬਰ ਮੁਹੰਮਦ ਨੇ ਆਪਣੇ ਲੋਕਾਂ ਨੂੰ ਸੰਦੇਸ਼ ਦਿੱਤਾ ਸੀ, ਮੈਂ ਤੁਹਾਨੂੰ ਉਹੀ ਸੰਦੇਸ਼ ਦੇ ਰਿਹਾ ਹਾਂ।

ਜਦੋਂ ਉਸ ਵਿਅਕਤੀ ਨੂੰ ਉਸਦੀ ਵਿਚਾਰਧਾਰਾ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਡਾਕਟਰ ਇਸਰਾਰ ਅਹਿਮਦ ਦੀਆਂ ਵੀਡੀਓਜ਼ ਆਨਲਾਈਨ ਸੁਣਦਾ ਰਿਹਾ ਹੈ। ਉਸਨੂੰ ਪਸੰਦ ਆਈ ਵੀਡੀਓ ਸ਼ੇਅਰ ਕੀਤੀ। ਹਥਿਆਰ ਇਕੱਠੇ ਕਰਨ ਬਾਰੇ ਹਮਲਾਵਰ ਨੇ ਦੱਸਿਆ ਕਿ ਉਸ ਨੇ ਇਹ ਹਥਿਆਰ 20 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਹਮਲਾਵਰ ਨੇ ਕਿਹਾ, 'ਮੇਰਾ ਨਿਸ਼ਾਨਾ ਸਿਰਫ਼ ਇਮਰਾਨ ਸੀ। ਇਸ ਲਈ ਮੈਂ ਕਿਸੇ ਹੋਰ 'ਤੇ ਗੋਲੀ ਨਹੀਂ ਚਲਾਈ।

ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਲੀਕ ਹੋਏ ਬਿਆਨ ਦਾ ਨੋਟਿਸ ਲਿਆ ਹੈ। ਉਨ੍ਹਾਂ ਪੰਜਾਬ ਪੁਲਿਸ ਦੇ ਆਈਜੀ ਨੂੰ ਗੈਰ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਹਮਲਾਵਰ ਦੇ ਇਕਬਾਲੀਆ ਬਿਆਨ ਲੀਕ ਹੋਣ ਦੇ ਮਾਮਲੇ ਵਿਚ ਸਬੰਧਤ ਥਾਣੇ ਦੇ ਥਾਣਾ ਇੰਚਾਰਜ ਅਤੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਸਟੇਸ਼ਨ ਸਟਾਫ਼ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਆਡਿਟ ਲਈ ਭੇਜਿਆ ਜਾਵੇਗਾ।

Related Stories

No stories found.
Punjab Today
www.punjabtoday.com