ਸ੍ਰੀਲੰਕਾ ਦੀ ਮਾੜੀ ਵਿੱਤੀ ਹਾਲਤ, ਕਿਤਾਬਾਂ ਤੱਕ ਵੀ ਨਹੀਂ ਰਹੀਆਂ ਛਪ

ਸ੍ਰੀਲੰਕਾ ਦੀਆਂ ਮੀਡੀਆ ਰਿਪੋਰਟਾਂ ਦੱਸਦੀਆਂ ਹਨ, ਕਿ ਦੇਸ਼ ਵਿੱਚ ਕਾਗਜ਼ਾਂ ਦੀ ਕਮੀ ਹੈ, ਜਿਸ ਕਾਰਨ ਸਕੂਲੀ ਕਿਤਾਬਾਂ ਦੀ ਛਪਾਈ ਵਿੱਚ ਦੇਰੀ ਹੋ ਰਹੀ ਹੈ।
ਸ੍ਰੀਲੰਕਾ ਦੀ ਮਾੜੀ ਵਿੱਤੀ ਹਾਲਤ, ਕਿਤਾਬਾਂ ਤੱਕ ਵੀ ਨਹੀਂ ਰਹੀਆਂ ਛਪ

ਸ੍ਰੀਲੰਕਾ ਦੀ ਵਿੱਤੀ ਹਾਲਤ ਦਿਨ ਪ੍ਰਤੀਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਸ੍ਰੀਲੰਕਾ ਦੀ ਆਰਥਿਕਤਾ ਬੁਰੀ ਹਾਲਤ ਵਿੱਚ ਹੈ। ਸ਼੍ਰੀਲੰਕਾ ਦੀ ਆਰਥਿਕਤਾ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਿਗੜ ਰਹੀ ਹੈ। ਸ੍ਰੀਲੰਕਾ ਦੀਆਂ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਦੇਸ਼ ਵਿੱਚ ਕਾਗਜ਼ਾਂ ਦੀ ਕਮੀ ਹੈ, ਜਿਸ ਕਾਰਨ ਸਕੂਲੀ ਕਿਤਾਬਾਂ ਦੀ ਛਪਾਈ ਵਿੱਚ ਦੇਰੀ ਹੋ ਰਹੀ ਹੈ।

ਸ਼੍ਰੀਲੰਕਾ ਦੇ ਸਿੱਖਿਆ ਪ੍ਰਕਾਸ਼ਨ ਵਿਭਾਗ ਦੇ ਕਮਿਸ਼ਨਰ ਜਨਰਲ ਪੀਐਨ ਇਲਾਪੇਰੂਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਲਾਪੇਰੂਮਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਬਾਲਣ ਸੰਕਟ ਕਾਰਨ ਸਕੂਲਾਂ ਵਿੱਚ ਛਪੀਆਂ ਕਿਤਾਬਾਂ ਦੀ ਵੰਡ ਵਿੱਚ ਵੀ ਦੇਰੀ ਹੋ ਰਹੀ ਹੈ।

ਰਿਪੋਰਟ ਮੁਤਾਬਕ ਪਿਛਲੇ ਕੁਝ ਸਮੇਂ ਵਿੱਚ ਬਿਜਲੀ ਬੰਦ ਹੋਣ ਕਾਰਨ ਸਕੂਲੀ ਕਿਤਾਬਾਂ ਦੀ ਛਪਾਈ ਤੇ ਕਾਫੀ ਅਸਰ ਪਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਿਤਾਬਾਂ ਦੀ ਛਪਾਈ ਵੀ ਪ੍ਰਭਾਵਿਤ ਹੋਈ ਸੀ। ਉਨ੍ਹਾਂ ਅੱਗੇ ਕਿਹਾ ਹੈ ਕਿ ਰਾਜ ਪ੍ਰਿੰਟਿੰਗ ਕਾਰਪੋਰੇਸ਼ਨ ਦੇ ਕਈ ਸੈਕਸ਼ਨ ਅਤੇ ਪ੍ਰਾਈਵੇਟ ਪ੍ਰਿੰਟਰ ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋ ਗਏ ਹਨ।

ਇਸ ਲਈ ਪ੍ਰਾਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਟੇਟ ਪ੍ਰਿੰਟਿੰਗ ਕਾਰਪੋਰੇਸ਼ਨ ਵਿੱਚ 45 ਫੀਸਦੀ ਸਕੂਲੀ ਕਿਤਾਬਾਂ ਛਾਪੀਆਂ ਗਈਆਂ ਹਨ। ਦੇਸ਼ ਵਿੱਚ ਸਕੂਲੀ ਬੱਚਿਆਂ ਵਿੱਚ ਲਗਭਗ 38 ਕਰੋੜ ਕਿਤਾਬਾਂ ਵੰਡੀਆਂ ਜਾਣੀਆਂ ਹਨ। ਇਸ ਸਾਲ 3.25 ਕਰੋੜ ਕਿਤਾਬਾਂ ਛਾਪੀਆਂ ਜਾਣੀਆਂ ਹਨ।

ਰਿਪੋਰਟਾਂ ਮੁਤਾਬਕ ਸਰਕਾਰ ਨੇ ਬੱਚਿਆਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਸਮੇਤ ਕਿਤਾਬਾਂ ਦੀ ਛਪਾਈ 'ਤੇ 233.8 ਕਰੋੜ ਰੁਪਏ ਖਰਚ ਕੀਤੇ ਹਨ। ਸੂਬਾਈ ਬੁੱਕ ਸਟੋਰਾਂ ਅਤੇ ਕਈ ਸਕੂਲਾਂ ਨੂੰ ਕੁੱਲ 3.48 ਕਰੋੜ ਰੁਪਏ ਦੀਆਂ ਕਿਤਾਬਾਂ ਸਿੱਧੀਆਂ ਵੰਡੀਆਂ ਗਈਆਂ ਹਨ ਅਤੇ 3.16 ਕਰੋੜ ਕਿਤਾਬਾਂ ਛਾਪੀਆਂ ਗਈਆਂ ਹਨ। ਹਾਲਾਂਕਿ ਪਬਲਿਸ਼ਿੰਗ ਵਿਭਾਗ ਨੇ ਬਾਕੀ ਕਿਤਾਬਾਂ ਨੂੰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਛਾਪਣਾ ਹੈ।

ਜਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਆਰਥਿਕ ਹਾਲਾਤ ਦਿਨ ਪ੍ਰਤੀਦਿਨ ਖਰਾਬ ਹੁੰਦੇ ਜਾ ਰਹੇ ਹਨ। ਬੁਖਮਰੀ ਅਤੇ ਪੈਟਰੋਲ ਦੀ ਕਮੀ ਨੇ ਸ਼੍ਰੀਲੰਕਾ ਦੇ ਹਾਲਾਤ ਖਰਾਬ ਕਰ ਦਿਤੇ ਹਨ। ਸ਼੍ਰੀਲੰਕਾ ਗੰਭੀਰ ਬਿਜਲੀ ਕੱਟਾਂ ਅਤੇ ਜ਼ਰੂਰੀ ਵਸਤਾਂ ਦੀ ਘਾਟ ਕਾਰਨ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Related Stories

No stories found.
logo
Punjab Today
www.punjabtoday.com