ਰਿਸ਼ੀ ਸੁਨਕ ਵਿਵਾਦਾਂ 'ਚ:ਘਰ 'ਚ ਬਣ ਰਿਹਾ ਕਰੋੜਾਂ ਦਾ ਪੂਲ,ਇੰਗਲੈਂਡ 'ਚ ਸੋਕਾ

ਸੁਨਕ 4 ਲੱਖ ਪੌਂਡ (ਭਾਰਤੀ ਕਰੰਸੀ 'ਚ ਲਗਭਗ 3.8 ਕਰੋੜ ) ਖਰਚ ਕੇ ਸਵਿਮਿੰਗ ਪੂਲ ਤਿਆਰ ਕਰ ਰਿਹਾ ਹੈ। ਦੂਜੇ ਪਾਸੇ ਬ੍ਰਿਟੇਨ ਦੇ ਕਈ ਹਿਸਿਆਂ 'ਚ ਕੜਾਕੇ ਦੀ ਗਰਮੀ ਅਤੇ ਪਾਣੀ ਦੀ ਕਮੀ ਕਾਰਨ ਕਈ ਜਨਤਕ ਪੂਲ ਬੰਦ ਹੋ ਚੁੱਕੇ ਹਨ।
ਰਿਸ਼ੀ ਸੁਨਕ ਵਿਵਾਦਾਂ 'ਚ:ਘਰ 'ਚ ਬਣ ਰਿਹਾ ਕਰੋੜਾਂ ਦਾ ਪੂਲ,ਇੰਗਲੈਂਡ 'ਚ ਸੋਕਾ
Updated on
2 min read

ਇੰਗਲੈਂਡ ਦੇ ਕਈ ਹਿੱਸੇ ਸੋਕੇ ਅਤੇ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਬਰਤਾਨੀਆ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵਾ ਕਰ ਰਹੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਵਿਵਾਦਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਕਿੱਲਤ ਦੇ ਵਿਚਕਾਰ ਉਹ ਘਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਵਿਮਿੰਗ ਪੂਲ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੁਨਕ ਪਰਿਵਾਰ ਮਹਿੰਗੀ ਕਰੌਕਰੀ ਵਿੱਚ ਚਾਹ ਪਰੋਸਣ ਕਾਰਨ ਵਿਵਾਦਾਂ ਵਿੱਚ ਘਿਰ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੁਨਕ 4 ਲੱਖ ਪੌਂਡ (ਭਾਰਤੀ ਕਰੰਸੀ 'ਚ ਲਗਭਗ 3.8 ਕਰੋੜ ਰੁਪਏ) ਖਰਚ ਕੇ ਸਵਿਮਿੰਗ ਪੂਲ ਤਿਆਰ ਕਰ ਰਿਹਾ ਹੈ।

ਜਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਆਪਣੇ ਦੋ ਬੱਚਿਆਂ ਨਾਲ ਵੀਕੈਂਡ ਦਾ ਆਨੰਦ ਲੈਣ ਉੱਤਰੀ ਯੌਰਕਸ਼ਾਇਰ ਸਥਿਤ ਇਸ ਘਰ 'ਚ ਆਉਂਦੀ ਹੈ। ਕੁਝ ਹੋਰ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਨਕ ਇੱਕ ਜਿਮ ਅਤੇ ਟੈਨਿਸ ਕੋਰਟ ਬਣਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਵੀਮਿੰਗ ਪੂਲ ਦੇ ਨਿਰਮਾਣ ਦਾ ਕੰਮ ਨਜ਼ਰ ਆ ਰਿਹਾ ਹੈ। ਤਸਵੀਰਾਂ ਸਾਹਮਣੇ ਆਈਆਂ, ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਜਾਰੀ ਹੈ।

ਬ੍ਰਿਟੇਨ 'ਚ ਬਹੁਤ ਸਾਰੇ ਲੋਕ ਪਾਣੀ ਦੀ ਕਮੀ ਦੇ ਵਿਚਕਾਰ ਪੂਲ ਬਣਾਉਣ ਲਈ ਸੁਨਕ ਦੀ ਆਲੋਚਨਾ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਕਈ ਹਿੱਸਿਆਂ ਵਿੱਚ ਕੜਾਕੇ ਦੀ ਗਰਮੀ ਅਤੇ ਪਾਣੀ ਦੀ ਕਮੀ ਕਾਰਨ ਕਈ ਜਨਤਕ ਪੂਲ ਬੰਦ ਹੋ ਚੁੱਕੇ ਹਨ। ਪਿਛਲੇ ਮਹੀਨੇ ਅਕਸ਼ਾ ਨੂੰ ਮਹਿੰਗੇ ਕਰੌਕਰੀ 'ਚ ਚਾਹ ਪਰੋਸਣ 'ਤੇ ਕਾਫੀ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਬ੍ਰਿਟੇਨ 'ਚ ਟੈਕਸ ਦੀ ਦਰ ਵਧਣ ਕਾਰਨ ਲੋਕਾਂ 'ਚ ਨਾਰਾਜ਼ਗੀ ਵੀ ਹੈ। ਇਸ ਦੇ ਨਾਲ ਹੀ ਸੁਨਕ ਵੀ ਲੋਕਾਂ ਦੇ ਨਿਸ਼ਾਨੇ 'ਤੇ ਆ ਗਿਆ ਸੀ। ਫਿਲਹਾਲ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲਿਜ਼ ਟਰਸ ਨੂੰ ਚੁਣੌਤੀ ਦੇ ਰਹੇ ਹਨ।

ਹੁਣ ਤੱਕ ਹੋਏ ਦੋ ਓਪੀਨੀਅਨ ਪੋਲ 'ਚ ਟਰਸ ਨੇ ਸੁਨਕ 'ਤੇ ਬੜ੍ਹਤ ਹਾਸਲ ਕੀਤੀ ਹੈ। ਇਸ ਦੇ ਬਾਵਜੂਦ ਰਿਸ਼ੀ ਦੇ ਪੈਰੋਕਾਰਾਂ ਅਤੇ ਭਾਰਤੀਆਂ ਨੂੰ ਸੁਨਕ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੀ ਜਿੱਤ ਲਈ ਬ੍ਰਿਟੇਨ 'ਚ ਮੌਜੂਦ ਭਾਰਤੀ ਲੋਕ ਹਵਨ ਕਰ ਰਹੇ ਹਨ। ਦਰਅਸਲ ਰਿਸ਼ੀ ਸੁਨਕ ਲਈ ਉਥੇ ਹਵਨ ਕਰ ਰਹੇ, ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ, ਕਿ ਉਹ ਸਮਰੱਥ ਉਮੀਦਵਾਰ ਹਨ, ਇਸ ਲਈ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਦੇ ਹਨ।

Related Stories

No stories found.
logo
Punjab Today
www.punjabtoday.com