
ਭਾਰਤ ਕਈ ਸਾਲਾਂ ਤੋਂ ਕੋਹਿਨੂਰ 'ਤੇ ਆਪਣਾ ਦਾਅਵਾ ਪੇਸ਼ ਕਰ ਰਿਹਾ ਹੈ। ਭਾਰਤ ਦੇ ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰੇ ਨੂੰ ਲੈ ਕੇ ਬ੍ਰਿਟੇਨ ਨੇ ਇੱਕ ਘਿਨੌਣੀ ਚਾਲ ਖੇਡੀ ਹੈ। ਵਿਵਾਦਪੂਰਨ ਬਸਤੀਵਾਦੀ ਯੁੱਗ ਦੇ ਹੀਰੇ ਕੋਹਿਨੂਰ ਨੂੰ ਮਈ ਵਿੱਚ ਟਾਵਰ ਆਫ਼ ਲੰਡਨ ਵਿਖੇ ਇੱਕ ਜਨਤਕ ਪ੍ਰਦਰਸ਼ਨੀ ਵਿੱਚ 'ਜਿੱਤ ਦੇ ਪ੍ਰਤੀਕ' ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਭਾਰਤ ਕੋਹਿਨੂਰ 'ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਬ੍ਰਿਟੇਨ ਦੇ ਮਹਿਲਾਂ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੀ ਸੰਸਥਾ 'ਦਿ ਹਿਸਟੋਰਿਕ ਰਾਇਲ ਪੈਲੇਸ' (ਐਚਆਰਪੀ) ਨੇ ਇਸ ਹਫ਼ਤੇ ਕਿਹਾ ਕਿ ਪ੍ਰਦਰਸ਼ਨੀ ਵਿੱਚ ਕੋਹਿਨੂਰ ਦਾ ਇਤਿਹਾਸ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਹੀਰਾ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੇ ਤਾਜ ਦਾ ਹਿੱਸਾ ਸੀ, ਜਿਸਨੂੰ ਨਵੀਂ ਰਾਣੀ ਕੈਮਿਲਾ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਹ ਤਾਜ "ਟਾਵਰ ਆਫ਼ ਲੰਡਨ" ਵਿੱਚ ਰੱਖਿਆ ਗਿਆ ਹੈ।
ਮਹਾਰਾਜਾ ਚਾਰਲਸ ਦੂਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਦੀ ਤਾਜਪੋਸ਼ੀ ਇਸ ਸਾਲ 6 ਮਈ ਨੂੰ ਹੋਣੀ ਹੈ, ਜਿਸ ਵਿਚ ਕੈਮਿਲਾ ਤਾਜ ਨਹੀਂ ਪਹਿਨੇਗੀ। ਨਵੀਂ ਪ੍ਰਸਤਾਵਿਤ ਪ੍ਰਦਰਸ਼ਨੀ ਦਾ ਹਵਾਲਾ ਦਿੰਦੇ ਹੋਏ, ਐਚਆਰਪੀ ਨੇ ਕਿਹਾ, ''ਜਿੱਤ ਦੇ ਪ੍ਰਤੀਕ ਵਜੋਂ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ ਕੋਹਿਨੂਰ ਦਾ ਇਤਿਹਾਸ ਦੱਸਿਆ ਜਾਵੇਗਾ।'' ਇਸ ਵਿਚ ਉਹ ਇਤਿਹਾਸ ਵੀ ਸ਼ਾਮਲ ਹੈ ਜਦੋਂ ਇਹ ਹੀਰਾ ਮੁਗਲ ਸਾਮਰਾਜ, ਈਰਾਨ ਦੇ ਸ਼ਾਹਾਂ, ਅਫਗਾਨਿਸਤਾਨ ਦੇ ਅਮੀਰਾਂ ਅਤੇ ਸਿੱਖ ਮਹਾਰਾਜਿਆਂ ਕੋਲ ਹੁੰਦਾ ਸੀ।
ਫ਼ਾਰਸੀ ਭਾਸ਼ਾ ਵਿੱਚ ਕੋਹਿਨੂਰ ਦਾ ਅਰਥ ਹੈ, ਰੋਸ਼ਨੀ ਦਾ ਪਹਾੜ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਦੇ ਭਾਰਤ ਦੀ ਮਹਾਰਾਣੀ ਬਣਨ ਤੋਂ ਕੁਝ ਸਾਲ ਪਹਿਲਾਂ ਇਹ ਉਸਦੇ ਕਬਜ਼ੇ ਵਿੱਚ ਚਲਾ ਗਿਆ ਸੀ। ਇਹ ਹੀਰਾ ਅਤੀਤ ਵਿੱਚ ਬਰਤਾਨੀਆ ਵਿੱਚ ਤਾਜਪੋਸ਼ੀ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਹੀਰਾ ਕਿੰਗ ਚਾਰਲਸ ਦੂਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਦੀ ਤਾਜਪੋਸ਼ੀ ਤੋਂ ਬਾਅਦ ਟਾਵਰ ਆਫ ਲੰਡਨ ਵਿਖੇ ਖਿੱਚ ਦਾ ਕੇਂਦਰ ਬਣੇਗਾ। ਪਿਛਲੇ ਦਿਨੀਂ ਬਰਤਾਨੀਆ ਦੀ ਮਹਾਰਾਣੀ ਵੱਲੋਂ ਇਸ ਨੂੰ ਪਹਿਨਾਏ ਜਾਣ ਦੀ ਸੰਭਾਵਨਾ ਸੀ, ਜਿਸਦਾ ਭਾਰਤ ਦੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਨੇ ਆਪਣਾ ਇਰਾਦਾ ਛੱਡ ਦਿੱਤਾ ਸੀ।