ਬ੍ਰਿਟਨੀ ਸਪੀਅਰਸ ਦੀ ਨਰਵ ਡੈਮੇਜ, ਕਿਹਾ- ਹਫਤੇ 'ਚ 3 ਵਾਰ ਹੀ ਜਾਗ ਸਕਦੀ ਹਾਂ

ਬ੍ਰਿਟਨੀ ਸਪੀਅਰਸ ਨੇ ਲਿਖਿਆ, ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਡਾਂਸ ਕਰਦੀ ਹਾਂ ਤਾਂ ਮੈਨੂੰ ਦਰਦ ਨਹੀਂ ਹੁੰਦਾ।
ਬ੍ਰਿਟਨੀ ਸਪੀਅਰਸ ਦੀ ਨਰਵ ਡੈਮੇਜ, ਕਿਹਾ- ਹਫਤੇ 'ਚ 3 ਵਾਰ ਹੀ ਜਾਗ ਸਕਦੀ ਹਾਂ

ਪੌਪ ਗਾਇਕਾ ਬ੍ਰਿਟਨੀ ਸਪੀਅਰਸ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ । ਬ੍ਰਿਟਨੀ ਸਪੀਅਰਸ ਦਾ ਨਰਵ ਡੈਮੇਜ ਹੋ ਗਿਆ ਹੈ ਅਤੇ ਇਹ ਸਮੱਸਿਆ ਉਨ੍ਹਾਂ ਦੇ ਸਰੀਰ ਦੇ ਸੱਜੇ ਪਾਸੇ ਹੋਈ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਇਕ ਲਾਇਲਾਜ ਬੀਮਾਰੀ ਹੈ, ਜਿਸ ਬਾਰੇ ਬ੍ਰਿਟਨੀ ਨੇ ਇਕ ਲੰਬੀ ਪੋਸਟ ਪਾਈ ਹੈ।

ਜਿਵੇਂ ਹੀ ਬ੍ਰਿਟਨੀ ਨੂੰ ਆਪਣੀ ਬੀਮਾਰੀ ਬਾਰੇ ਪਤਾ ਲੱਗਾ, ਉਹ ਜ਼ਿਆਦਾ ਤੋਂ ਜ਼ਿਆਦਾ ਡਾਂਸ ਕਰ ਰਹੀ ਹੈ ਅਤੇ ਇਸ ਦੇ ਪਿੱਛੇ ਇਕ ਖਾਸ ਕਾਰਣ ਹੈ। ਬ੍ਰਿਟਨੀ ਸਪੀਅਰਸ ਨੇ ਇੰਸਟਾਗ੍ਰਾਮ 'ਤੇ ਇਕ ਲੰਮਾ ਨੋਟ ਲਿਖ ਕੇ ਆਪਣੀ ਬੀਮਾਰੀ ਬਾਰੇ ਖੁੱਲ੍ਹ ਕੇ ਸਭ ਕੁਝ ਦੱਸਿਆ ਹੈ। ਉਸ ਨੇ ਲਿਖਿਆ, 'ਮੈਂ ਇਸ ਸਮੇਂ ਡਾਂਸ ਕਰ ਰਹੀ ਹਾਂ, ਮੇਰੇ ਸਰੀਰ ਦੇ ਰਾਈਡ ਸਾਈਡ 'ਤੇ ਨਰਵ ਡੈਮੇਜ ਹੈ।

ਬ੍ਰਿਟਨੀ ਸਪੀਅਰਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉੱਪਰ ਵਾਲੇ ਦੀ ਰਹਿਮਤ ਤੋਂ ਬਿਨਾਂ ਇਸ ਦਾ ਕੋਈ ਇਲਾਜ ਨਹੀਂ ਹੈ। ਕਈ ਵਾਰ ਨਸਾਂ ਨੂੰ ਨੁਕਸਾਨ ਹੁੰਦਾ ਹੈ, ਜਦੋਂ ਆਕਸੀਜਨ ਤੁਹਾਡੇ ਦਿਮਾਗ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦੀ, ਤੁਹਾਡਾ ਦਿਮਾਗ ਕੰਮ ਕਰਣਾ ਲਗਭਗ ਬੰਦ ਕਰ ਦਿੰਦਾ ਹੈ, ਨਸਾਂ ਦੇ ਨੁਕਸਾਨ ਕਾਰਣ ਸਰੀਰ ਦੇ ਹਿੱਸੇ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ। ਉਸਨੇ ਇਸ ਪੋਸਟ ਵਿੱਚ ਦੱਸਿਆ ਹੈ ਕਿ ਉਹ ਹਫ਼ਤੇ ਵਿੱਚ 3 ਵਾਰ ਉੱਠਦੀ ਹੈ ਅਤੇ ਉਸਦੇ ਹੱਥ ਪੂਰੀ ਤਰ੍ਹਾਂ ਸੁੰਨ ਹੋ ਜਾਂਦੇ ਹਨ।

ਉਸ ਨੇ ਦੱਸਿਆ ਕਿ ਇਸ ਕਾਰਨ ਸਰੀਰ ਦੇ ਸੱਜੇ ਪਾਸੇ ਇੱਕ ਸੂਈ ਜਿਹੀ ਚੁੱਭਦੀ ਹੈ, ਜੋ ਗਲੇ ਤੱਕ ਚੁਭਦੀ ਹੈ ਅਤੇ ਜਿਸ ਹਿੱਸੇ ਵਿੱਚ ਮੈਨੂੰ ਸਭ ਤੋਂ ਵੱਧ ਤਕਲੀਫ਼ ਹੁੰਦੀ ਹੈ, ਉਹ ਸਿਰ ਦਾ ਉਪਰਲਾ ਹਿੱਸਾ ਹੁੰਦਾ ਹੈ। ਉਸ ਨੇ ਦੱਸਿਆ ਕਿ ਇਸ ਕਾਰਨ ਬਹੁਤ ਜ਼ਿਆਦਾ ਤਬੀਅਤ ਖਰਾਬ ਹੁੰਦੀ ਹੈ ਅਤੇ ਇਹ ਬਹੁਤ ਡਰਾਉਣੀ ਵੀ ਹੁੰਦੀ ਹੈ।

ਬ੍ਰਿਟਨੀ ਸਪੀਅਰਸ ਨੇ ਲਿਖਿਆ, 'ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਡਾਂਸ ਕਰਦੀ ਹਾਂ ਤਾਂ ਮੈਨੂੰ ਦਰਦ ਨਹੀਂ ਹੁੰਦਾ। ਬ੍ਰਿਟਨੀ ਸਪੀਅਰਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਮਨ ਬਚਪਨ ਵਿੱਚ ਹੀ ਕਿਤੇ ਗੁਆਚ ਗਿਆ ਹੈ ਅਤੇ ਜਿਸ ਤਰੀਕੇ ਨਾਲ ਮੈਂ ਚਲਦੀ ਸੀ, ਉਹ ਹੁਣ ਨਹੀਂ ਹੋ ਸਕਦਾ, ਪਰ ਅਸਲ ਵਿੱਚ ਮੈਂ ਰੱਬ ਦੀ ਦਿੱਤੀ ਸ਼ਕਤੀ ਮਹਿਸੂਸ ਕਰਦੀ ਹਾਂ ਅਤੇ ਅੰਤ ਵਿੱਚ ਮੈਨੂੰ ਉਹ ਦਵਾਈ ਮਿਲ ਗਈ, ਜੋ ਮੈਨੂੰ ਗਲੇ ਤੋਂ ਸਿਰ ਤੱਕ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦੀ ਹੈ।

Related Stories

No stories found.
Punjab Today
www.punjabtoday.com