ਡਾਇਨਾ ਬਾਰੇ ਪ੍ਰਿੰਸ ਹੈਰੀ ਦਾ ਦਾਅਵਾ ਝੂਠਾ,ਇਹ ਉਸਦੀ ਗਲਤਫਹਿਮੀ : ਕਰਮਚਾਰੀ

ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਕਿ ਉਸਦੀ ਮਾਂ ਸ਼ਾਹੀ ਪਰਿਵਾਰ ਅਤੇ ਯੂਕੇ ਛੱਡਣਾ ਚਾਹੁੰਦੀ ਸੀ। ਪਰ ਇੱਕ ਸ਼ਾਹੀ ਸਟਾਫ ਕਰਮਚਾਰੀ ਨੇ ਪ੍ਰਿੰਸ ਹੈਰੀ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸਿਆ ਹੈ।
ਡਾਇਨਾ ਬਾਰੇ ਪ੍ਰਿੰਸ ਹੈਰੀ ਦਾ ਦਾਅਵਾ ਝੂਠਾ,ਇਹ 
ਉਸਦੀ ਗਲਤਫਹਿਮੀ : ਕਰਮਚਾਰੀ
Updated on
2 min read

ਪ੍ਰਿੰਸ ਹੈਰੀ ਦੀ ਕਿਤਾਬ 'ਸਪੇਅਰ' ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਕਿਤਾਬ ਨੇ ਵਿਕਰੀ ਦੇ ਕਈ ਰਿਕਾਰਡ ਤੋੜੇ ਹਨ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਅਤੇ ਉਨ੍ਹਾਂ ਦੀ ਮਾਂ ਰਾਜਕੁਮਾਰੀ ਡਾਇਨਾ 'ਤੇ ਸਵਾਲ ਚੁੱਕਣ ਵਾਲੇ ਪ੍ਰਿੰਸ ਹੈਰੀ ਦੇ ਦਾਅਵਿਆਂ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਛਿੜ ਗਈ ਹੈ।

ਹੈਰੀ ਦੇ ਦਾਅਵਿਆਂ ਦਾ ਇੱਕ ਸ਼ਾਹੀ ਸਟਾਫ ਦੁਆਰਾ ਇਨਕਾਰ ਕੀਤਾ ਗਿਆ ਹੈ। ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਕਿ ਉਸਦੀ ਮਾਂ ਸ਼ਾਹੀ ਪਰਿਵਾਰ ਅਤੇ ਯੂਕੇ ਛੱਡਣਾ ਚਾਹੁੰਦੀ ਸੀ, ਪਰ ਇੱਕ ਸ਼ਾਹੀ ਸਟਾਫ ਕਰਮਚਾਰੀ ਨੇ ਪ੍ਰਿੰਸ ਹੈਰੀ ਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸਿਆ ਹੈ।

ਸ਼ਾਹੀ ਸਟਾਫ ਨੇ ਕਿਹਾ ਕਿ ਰਾਜਕੁਮਾਰੀ ਚਾਰਲਸ ਤੋਂ ਤਲਾਕ ਲੈਣ ਤੋਂ ਬਾਅਦ ਯੂਕੇ ਛੱਡ ਕੇ ਯੂਕੇ ਤੋਂ ਬਾਹਰ ਵਸਣਾ ਨਹੀਂ ਚਾਹੁੰਦੀ ਸੀ। ਉਸਨੇ ਕਿਹਾ ਕਿ ਰਾਜਕੁਮਾਰ ਨੇ ਇਹ ਸਮਝ ਲਿਆ ਸੀ, ਕਿ ਉਸਦੀ ਮਾਂ ਉਸ ਵਾਂਗ ਸ਼ਾਹੀ ਘਰ ਛੱਡਣਾ ਚਾਹੁੰਦੀ ਸੀ। ਉਸਦੀ ਮਾਂ ਸ਼ਾਹੀ ਪਰਿਵਾਰ ਦੀ ਬਹੁਤ ਵੱਡੀ ਸਮਰਥਕ ਸੀ।

ਕਰਮਚਾਰੀ ਨੇ ਕਿਹਾ ਕਿ ਰਾਜਕੁਮਾਰੀ ਨੇ ਹਮੇਸ਼ਾ ਰਾਜਸ਼ਾਹੀ ਦਾ ਸਮਰਥਨ ਕੀਤਾ ਹੈ ਅਤੇ ਉਸਨੂੰ ਸ਼ਾਹੀ ਰਾਜਕੁਮਾਰੀ ਹੋਣ 'ਤੇ ਮਾਣ ਸੀ । ਇੱਥੋਂ ਤੱਕ ਕਿ ਜਦੋਂ ਉਸਦੀ ਮੌਤ ਹੋ ਗਈ, ਉਹ ਅਜੇ ਵੀ ਵੇਲਜ਼ ਦੀ ਰਾਜਕੁਮਾਰੀ ਹੈ । ਬ੍ਰਿਟਿਸ਼ ਮੀਡੀਆ ਦੇ ਮੈਰੀ ਕਲੇਅਰ ਦੇ ਮੁਤਾਬਕ, ਕਰਮਚਾਰੀ ਨੇ ਦੱਸਿਆ ਕਿ ਰਾਜਕੁਮਾਰੀ ਸਾਲ ਵਿੱਚ ਇੱਕ ਜਾਂ ਦੋ ਵਾਰ ਛੁੱਟੀਆਂ 'ਤੇ ਹੈਰੀ ਅਤੇ ਉਸਦੇ ਭਰਾ ਨੂੰ ਕੈਲੀਫੋਰਨੀਆ ਦੇ ਮਾਲੀਬੂ ਲੈ ਜਾਂਦੀ ਸੀ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਦੇਸ਼ ਛੱਡ ਕੇ ਉੱਥੇ ਜਾ ਕੇ ਵਸਣ ਜਾ ਰਹੀ ਸੀ।

ਤੁਹਾਨੂੰ ਦੱਸ ਦੇਈਏ ਕਿ 2003 ਵਿੱਚ ਇੱਕ ਲੇਖਕ ਨੇ ਦਾਅਵਾ ਕੀਤਾ ਸੀ, ਕਿ ਰਾਜਕੁਮਾਰੀ ਡਾਇਨਾ ਕੈਲੀਫੋਰਨੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੀ ਸੀ । ਇਸ ਦਾਅਵੇ ਨੂੰ ਪ੍ਰਿੰਸ ਹੈਰੀ ਨੇ ਸਹੀ ਵੀ ਦੱਸਿਆ। ਉਸਨੇ ਆਪਣੀ ਕਿਤਾਬ 'ਸਪੇਅਰ' ਵਿਚ ਦੱਸਿਆ ਕਿ ਉਸਦੀ ਮਾਂ ਡਾਇਨਾ ਕੈਲੀਫੋਰਨੀਆ ਦੇ ਮਾਲੀਬੂ ਵਿਚ ਇਕ ਸੁੰਦਰ ਘਰ ਖਰੀਦਣ ਵਾਲੀ ਸੀ। ਘਰ ਦੇ ਨਕਸ਼ੇ ਦਾ ਖਾਕਾ ਵੀ ਤਿਆਰ ਸੀ। ਇਸਤੋਂ ਇਲਾਵਾ ਜਿਕਰਯੋਗ ਹੈ ਕਿ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਦੀ ਕਿਤਾਬ 'ਸਪੇਅਰ' ਵਿਕਰੀ ਦੇ ਰਿਕਾਰਡ ਕਾਇਮ ਕਰ ਰਹੀ ਹੈ। ਇਸ ਕਿਤਾਬ ਦੀ 10 ਜਨਵਰੀ ਨੂੰ ਰਿਲੀਜ਼ ਦੇ ਦਿਨ ਯੂਕੇ, ਯੂਐਸ ਅਤੇ ਕੈਨੇਡਾ ਵਿੱਚ ਰਿਕਾਰਡ 4 ਲੱਖ ਕਾਪੀਆਂ ਵਿਕੀਆਂ ਚੁੱਕਿਆ ਸਨ।

Related Stories

No stories found.
logo
Punjab Today
www.punjabtoday.com