ਕਨੇਡਾ ਜਾਣ ਲਈ, ਨਿਯਮ ਫੇਰ ਤੋਂ ਹੋ ਸਕਦੇ ਨੇ ਸਖਤ

ਕੈਨੇਡਾ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਤੋਂ ਬਚਣ।
ਕਨੇਡਾ ਜਾਣ ਲਈ, ਨਿਯਮ ਫੇਰ ਤੋਂ ਹੋ ਸਕਦੇ ਨੇ ਸਖਤ

ਕੈਨੇਡੀਅਨ ਸਰਕਾਰ ਨੇ ਬੁੱਧਵਾਰ ਨੂੰ ਨਾਗਰਿਕਾਂ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ, ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਦਾ ਓਮਿਕਰੋਨ ਰੂਪ “ ਸਭ ਤੋਂ ਭੈੜਾ ਹੈ”।

ਅਧਿਕਾਰੀਆਂ ਨੇ ਇੱਕ ਨਿਉਜ਼ ਕਾਨਫਰੰਸ ਵਿੱਚ ਦੱਸਿਆ ਕਿ ਟਰੈਵਲ ਅਡਵਾਇਜ਼ਰੀ ਦਾ ਚਾਰ ਹਫ਼ਤਿਆਂ ਦੇ ਅੰਦਰ ਮੁੜ ਮੁਲਾਂਕਣ ਕੀਤਾ ਜਾਵੇਗਾ। ਪਰ ਜੇ ਇਸ ਦੌਰਾਨ ਮਹਾਂਮਾਰੀ ਦੀ ਸਥਿਤੀ ਵਿਗੜਦੀ ਹੈ ਤਾਂ ਅੰਤਰਿਮ ਵਿੱਚ ਜਨਤਕ ਸਿਹਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਸਿਹਤ ਮੰਤਰੀ ਜੀਨ-ਯਵੇਸ ਡਕਲੋਸ ਨੇ ਨਿਉਜ਼ ਕਾਨਫਰੰਸ ਵਿੱਚ ਕਿਹਾ, “ਸਾਡੀ ਸਰਕਾਰ ਅਧਿਕਾਰਤ ਤੌਰ 'ਤੇ ਕੈਨੇਡੀਅਨਾਂ ਨੂੰ ਕੈਨੇਡਾ ਤੋਂ ਬਾਹਰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੀ ਹੈ।“

"ਜੋ ਲੋਕ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ, ਮੈਂ ਬਹੁਤ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ: ਹੁਣ ਸਫ਼ਰ ਕਰਨ ਦਾ ਸਮਾਂ ਨਹੀਂ ਹੈ। ਵਿਸ਼ਵ ਪੱਧਰ 'ਤੇ ਕੋਵਿਡ ਦਾ ਓਮਿਰਕੋਨ ਰੂਪ ਦਾ ਤੇਜ਼ੀ ਨਾਲ ਫੈਲਣਾ ਸਾਨੂੰ ਸਭ ਤੋਂ ਜ਼ਿਆਦਾ ਡਰਾਉਂਦਾ ਹੈ।"

“ਯਾਤਰਾ ਕਰਨ ਵਾਲੇ ਕੈਨੇਡੀਅਨ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ ਜਾਂ ਵਿਦੇਸ਼ਾਂ ਵਿੱਚ ਫਸ ਸਕਦੇ ਹਨ।”

ਇੱਕ ਸੂਤਰ ਨੇ ਦੱਸਿਆ ਹੈ ਕਿ ਮੰਗਲਵਾਰ ਦੇਰ ਰਾਤ ਇੱਕ ਐਮਰਜੈਂਸੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਹੱਦ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਸੀ। ਪਰ ਸੂਬਾਈ ਨੇਤਾਵਾਂ ਨੇ ਇਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਡਕਲੋਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਕੋਵਿਡ ਟੈਸਟਿੰਗ ਵਧਾਈ ਜਾਵੇਗੀ ਅਤੇ ਹੋਰ ਜਨਤਕ ਸਿਹਤ ਉਪਾਅ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਓਮਿਕਰੋਨ ਵੇਰੀਐਂਟ ਦੇ ਕੇਸ ਬਹੁਤ ਤੇਜ਼ ਰਫਤਾਰ ਨਾਲ ਵੱਧ ਰਹੇ ਹਨ। ਅਤੇ ਇਸਨੇ ਦੇਸ਼ਾਂ ਨੂੰ ਇਸ ਦੇ ਫੈਲਾਵ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰਨ ਲਈ ਤੁਰੰਤ ਕਾਰਵਾਈਆਂ ਕਰਨ ਦੀ ਅਪੀਲ ਕੀਤੀ ਸੀ।

Related Stories

No stories found.
logo
Punjab Today
www.punjabtoday.com