ਅਫਗਾਨਿਸਤਾਨ ਦੇ 1 ਟ੍ਰਿਲੀਅਨ ਲਿਥੀਅਮ ਭੰਡਾਰ 'ਤੇ ਚੀਨ ਦੀ ਨਜ਼ਰ, ਕਰੇਗਾ ਨਿਵੇਸ਼

ਲਿਥੀਅਮ ਇੱਕ ਖਣਿਜ ਪਦਾਰਥ ਹੈ, ਇਸਨੂੰ "ਚਿੱਟਾ ਸੋਨਾ" ਵੀ ਕਿਹਾ ਜਾਂਦਾ ਹੈ। ਇਹ ਜਿਆਦਾਤਰ ਬੈਟਰੀਆਂ ਬਣਾਉਣ ਵਿੱਚ ਵਰਤੀ ਜਾਂਦੀ ਹੈ,
ਅਫਗਾਨਿਸਤਾਨ ਦੇ 1 ਟ੍ਰਿਲੀਅਨ ਲਿਥੀਅਮ ਭੰਡਾਰ 'ਤੇ ਚੀਨ ਦੀ ਨਜ਼ਰ, ਕਰੇਗਾ ਨਿਵੇਸ਼

ਅਫਗਾਨਿਸਤਾਨ ਦੇ 1 ਟ੍ਰਿਲੀਅਨ ਲਿਥੀਅਮ ਭੰਡਾਰ 'ਤੇ ਚੀਨ ਦੀ ਨਜ਼ਰ ਪੈ ਗਈ ਹੈ। ਭਾਰਤ ਨੂੰ ਚਾਰੇ ਪਾਸਿਓਂ ਘੇਰਨ 'ਚ ਲੱਗੇ ਚੀਨ ਦੀ ਇਕ ਹੋਰ ਚਾਲ ਸਾਹਮਣੇ ਆ ਗਈ ਹੈ। ਸ਼੍ਰੀਲੰਕਾ, ਪਾਕਿਸਤਾਨ, ਨੇਪਾਲ ਅਤੇ ਮਿਆਂਮਾਰ ਤੋਂ ਬਾਅਦ ਚੀਨ ਹੁਣ ਗੁਆਂਢੀ ਦੇਸ਼ ਅਫਗਾਨਿਸਤਾਨ ਵਿੱਚ ਵੀ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਲਈ ਉਸਨੇ ਅਰਬਾਂ ਡਾਲਰ ਦੀ ਪੇਸ਼ਕਸ਼ ਕੀਤੀ ਹੈ।

ਜੇਕਰ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਮਝੌਤਾ ਹੁੰਦਾ ਹੈ ਤਾਂ ਚੀਨ ਅਫਗਾਨਿਸਤਾਨ ਦੇ 1 ਟ੍ਰਿਲੀਅਨ ਲਿਥੀਅਮ ਭੰਡਾਰ 'ਚ ਨਿਵੇਸ਼ ਕਰੇਗਾ। ਇਹ ਖਬਰ ਭਾਰਤ ਲਈ ਚਿੰਤਾ ਪੈਦਾ ਕਰਨ ਵਾਲੀ ਹੈ, ਕਿਉਂਕਿ ਦਹਾਕਿਆਂ ਤੋਂ ਭਾਰਤ ਅਫਗਾਨਿਸਤਾਨ ਵਿੱਚ ਉਥੋਂ ਦੇ ਲੋਕਾਂ ਅਤੇ ਅਰਥਚਾਰੇ ਲਈ ਵੱਖ-ਵੱਖ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਅਗਸਤ 2021 ਵਿਚ ਜਦੋਂ ਤਾਲਿਬਾਨ ਸ਼ਾਸਨ ਨੇ ਉਥੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ, ਅਤੇ ਅਮਰੀਕਾ ਵਾਂਗ ਬਹੁਤ ਸਾਰੇ ਭਾਰਤੀ ਅਧਿਕਾਰੀਆਂ ਨੇ ਅਫਗਾਨਿਸਤਾਨ ਛੱਡ ਦਿੱਤਾ ਸੀ, ਉਦੋਂ ਭਾਰਤੀ ਪ੍ਰਾਜੈਕਟ ਖ਼ਤਰੇ ਵਿਚ ਸਨ।

ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਚੀਨੀ ਕੰਪਨੀ ਗੋਚਿਨ ਦੇ ਅਧਿਕਾਰੀਆਂ ਨੇ ਹਾਲ ਹੀ 'ਚ ਕਾਬੁਲ 'ਚ ਤਾਲਿਬਾਨ ਦੇ ਮਾਈਨਿੰਗ ਅਤੇ ਪੈਟਰੋਲੀਅਮ ਮੰਤਰੀ ਸ਼ਹਾਬੂਦੀਨ ਦਿਲਾਵਰ ਨਾਲ ਬੈਠਕ ਕੀਤੀ। ਜਿਸ ਤੋਂ ਬਾਅਦ ਮੰਤਰੀ ਦਿਲਾਵਰ ਨੇ ਕਿਹਾ ਕਿ ਚੀਨ ਅਫਗਾਨਿਸਤਾਨ ਦੇ 1 ਟ੍ਰਿਲੀਅਨ ਲਿਥੀਅਮ ਰਿਜ਼ਰਵ ਵਿੱਚ ਨਿਵੇਸ਼ ਕਰੇਗਾ ਅਤੇ ਇਸ ਦੇ ਲਈ ਉਸਨੇ 81 ਹਜ਼ਾਰ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।

ਦਿਲਾਵਰ ਨੇ ਇਹ ਵੀ ਦਾਅਵਾ ਕੀਤਾ ਕਿ ਉਸਦੇ ਨਿਵੇਸ਼ ਨਾਲ 1 ਲੱਖ 20 ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਦੂਜੇ ਪਾਸੇ ਚੀਨੀ ਕੰਪਨੀ ਨੇ ਤਾਲਿਬਾਨ ਨਾਲ ਵਾਅਦਾ ਕੀਤਾ ਹੈ ਕਿ ਉਹ 7 ਮਹੀਨਿਆਂ ਦੇ ਅੰਦਰ ਅਫਗਾਨਿਸਤਾਨ ਦੇ ਸਲੰਗ ਪਾਸ ਨੂੰ ਠੀਕ ਕਰ ਦੇਣਗੇ। ਇਸ ਦੇ ਨਾਲ ਹੀ ਇੱਕ ਹੋਰ ਸੁਰੰਗ ਵੀ ਬਣਾਈ ਜਾਵੇਗੀ। ਦੱਸ ਦਈਏ ਕਿ ਜਦੋਂ ਤੋਂ ਅਫਗਾਨਿਸਤਾਨ 'ਚ ਤਾਲਿਬਾਨ ਸੱਤਾ 'ਚ ਆਇਆ ਹੈ, ਡਰ ਦੇ ਮਾਰੇ ਵਿਦੇਸ਼ੀ ਕੰਪਨੀਆਂ ਨੇ ਅਫਗਾਨਿਸਤਾਨ ਛੱਡਣਾ ਸ਼ੁਰੂ ਕਰ ਦਿਤਾ ਹੈ ।

ਅਜਿਹੇ 'ਚ ਅਫਗਾਨਿਸਤਾਨ ਸਰਕਾਰ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਥੀਅਮ ਇੱਕ ਖਣਿਜ ਪਦਾਰਥ ਹੈ, ਇਸਨੂੰ "ਚਿੱਟਾ ਸੋਨਾ" ਵੀ ਕਿਹਾ ਜਾਂਦਾ ਹੈ। ਇਹ ਜਿਆਦਾਤਰ ਬੈਟਰੀਆਂ ਬਣਾਉਣ ਵਿੱਚ ਵਰਤੀ ਜਾਂਦੀ ਹੈ, ਇਸ ਤੋਂ ਬਣਿਆ ਲਿਥੀਅਮ ਦੂਜੀਆਂ ਬੈਟਰੀਆਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਤੇ ਹਲਕਾ ਹੁੰਦਾ ਹੈ। ਜਿੱਥੇ ਦੁਨੀਆ 'ਚ ਕੋਲਾ ਈਂਧਨ 'ਤੇ ਪਾਬੰਦੀ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਹਨ, ਉੱਥੇ ਹੀ ਲਿਥੀਅਮ ਨੂੰ ਇਸ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।

Related Stories

No stories found.
logo
Punjab Today
www.punjabtoday.com