ਚੀਨ ਪਹਿਲੀ ਵਾਰ ਆਮ ਨਾਗਰਿਕ ਨੂੰ ਪੁਲਾੜ 'ਚ ਭੇਜੇਗਾ, ਪਹਿਲਾ ਫੌਜੀ ਜਾਂਦੇ ਸਨ

ਚੀਨ 2030 ਤੱਕ ਚੰਦਰਮਾ 'ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨੀ ਫੌਜ ਦੇ ਪੁਲਾੜ ਪ੍ਰੋਗਰਾਮ 'ਤੇ ਕਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ। ਚੀਨ ਬਾਅਦ ਵਿਚ ਇਸ ਖੇਤਰ 'ਤੇ ਕਬਜ਼ਾ ਕਰ ਸਕਦਾ ਹੈ।
ਚੀਨ ਪਹਿਲੀ ਵਾਰ ਆਮ ਨਾਗਰਿਕ ਨੂੰ ਪੁਲਾੜ 'ਚ ਭੇਜੇਗਾ, ਪਹਿਲਾ ਫੌਜੀ ਜਾਂਦੇ ਸਨ

ਚੀਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਸ਼ਰਾਰਤੀ ਮੁਲਕਾਂ ਵਿਚ ਕੀਤੀ ਜਾਂਦੀ ਹੈ। ਚੀਨ ਦੀ ਕਮਿਊਨਿਸਟ ਸਰਕਾਰ ਪਹਿਲੀ ਵਾਰ ਇੱਕ ਆਮ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਚੀਨ ਤੋਂ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ ਵਿਚ ਗਏ ਹਨ। ਚੀਨ ਆਪਣਾ ਮਿਸ਼ਨ ਜਿਉਗੁਆਨ ਸੈਟੇਲਾਈਟ ਸੈਂਟਰ ਤੋਂ ਲਾਂਚ ਕਰੇਗਾ।

ਚੀਨ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਇਸ ਮਿਸ਼ਨ 'ਤੇ ਜਾਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹੈਪੇਂਗ ਹੋਣਗੇ। ਜੋ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਹੈ। ਇਸ ਮਿਸ਼ਨ 'ਚ ਦੋਵਾਂ ਤੋਂ ਇਲਾਵਾ ਇਕ ਇੰਜੀਨੀਅਰ ਜ਼ੂ ਯਾਂਗਜ਼ੂ ਵੀ ਹੋਵੇਗਾ।

ਚੀਨ 2030 ਤੱਕ ਚੰਦਰਮਾ 'ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨੀ ਫੌਜ ਦੇ ਪੁਲਾੜ ਪ੍ਰੋਗਰਾਮ 'ਤੇ ਕਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ। ਨਿਊਜ਼ ਵੈੱਬਸਾਈਟ ਅਲਜਜ਼ੀਰਾ ਮੁਤਾਬਕ ਚੀਨ ਪੁਲਾੜ ਦੀ ਦੌੜ 'ਚ ਅਮਰੀਕਾ ਅਤੇ ਰੂਸ ਦੀ ਬਰਾਬਰੀ ਕਰਨਾ ਚਾਹੁੰਦਾ ਹੈ। ਪਿਛਲੇ ਸਾਲ ਚੀਨ ਨੇ ਆਪਣਾ ਤੀਜਾ ਸਥਾਈ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ। ਜਿਸ ਦਾ ਨਾਂ ਤਿਆਨਗੋਂਗ ਹੈ।

ਲਾਂਚ ਕਰਨ ਤੋਂ ਬਾਅਦ ਇਸ ਨੂੰ 10 ਸਾਲ ਤੱਕ ਧਰਤੀ ਦੇ ਪੰਧ 'ਚ ਰੱਖਿਆ ਜਾਵੇਗਾ। ਜਿਸ ਕਾਰਨ ਸਭ ਤੋਂ ਲੰਬੇ ਸਮੇਂ ਤੱਕ ਮਨੁੱਖ ਦੇ ਪੁਲਾੜ ਵਿੱਚ ਰਹਿਣ ਦਾ ਰਿਕਾਰਡ ਬਣ ਜਾਵੇਗਾ। 2011 ਵਿੱਚ, ਅਮਰੀਕਾ ਨੇ ਆਪਣੀ ਪੁਲਾੜ ਏਜੰਸੀ ਨਾਸਾ ਨੂੰ ਚੀਨ ਦੀ ਪੁਲਾੜ ਏਜੰਸੀ ਨਾਲ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਚੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਹੈ। ਨਾਸਾ ਦੇ ਅਧਿਕਾਰੀ ਬਿਲ ਨੇਲਸਨ ਨੇ ਪੋਲੀਟਿਕੋ ਨਾਮ ਦੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਚੀਨ ਚੰਦਰਮਾ ਦੇ ਇਕ ਹਿੱਸੇ 'ਤੇ ਵਿਗਿਆਨਕ ਖੋਜ ਕੇਂਦਰ ਬਣਾ ਰਿਹਾ ਹੈ।

ਇਸ ਗੱਲ ਦਾ ਖਦਸ਼ਾ ਹੈ ਕਿ ਚੀਨ ਬਾਅਦ ਵਿਚ ਇਸ ਖੇਤਰ 'ਤੇ ਕਬਜ਼ਾ ਕਰ ਸਕਦਾ ਹੈ। ਅਜਿਹਾ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਸਪੇਸ ਵਰਕ ਦੇ ਨਿਯਮ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਕੰਮ ਕਰਦਾ ਹੈ । ਅਮਰੀਕਾ ਨੂੰ ਡਰ ਹੈ ਕਿ ਜੇਕਰ ਚੀਨ ਆਪਣੇ ਸਾਰੇ ਮਿਸ਼ਨਾਂ 'ਚ ਸਫਲ ਹੁੰਦਾ ਹੈ ਤਾਂ ਉਹ ਪੁਲਾੜ ਦੀ ਦੌੜ 'ਚ ਉਨ੍ਹਾਂ ਨੂੰ ਪਿੱਛੇ ਛੱਡ ਦੇਵੇਗਾ। ਇਸ ਤੋਂ ਇਲਾਵਾ ਅਮਰੀਕਾ ਨੂੰ ਇਹ ਵੀ ਡਰ ਹੈ ਕਿ ਚੀਨ ਪੁਲਾੜ ਵਿੱਚ ਆਪਣੇ ਫੌਜੀ ਅੱਡੇ ਬਣਾਉਣਾ ਸ਼ੁਰੂ ਕਰ ਸਕਦਾ ਹੈ।

Related Stories

No stories found.
logo
Punjab Today
www.punjabtoday.com