ਚੀਨ ਪਾਕਿਸਤਾਨ ਤੱਕ ਚਲਾਏਗਾ ਆਪਣੀ ਰੇਲ, 57 ਅਰਬ ਡਾਲਰ ਤੋਂ ਵੱਧ ਕਰੇਗਾ ਖਰਚ

ਇਸ ਤਰ੍ਹਾਂ ਚੀਨ ਨੇ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਬਰਮਾ, ਭੂਟਾਨ ਵਰਗੇ ਸਾਰੇ ਦੇਸ਼ਾਂ ਨੂੰ ਕਰਜ਼ੇ ਦੇ ਕੇ ਗੁਲਾਮ ਬਣਾ ਲਿਆ ਹੈ।
ਚੀਨ ਪਾਕਿਸਤਾਨ ਤੱਕ ਚਲਾਏਗਾ ਆਪਣੀ ਰੇਲ, 57 ਅਰਬ ਡਾਲਰ ਤੋਂ ਵੱਧ ਕਰੇਗਾ ਖਰਚ

ਚੀਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵੱਡੇ ਚਾਲਬਾਜ਼ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਚੀਨ ਭਾਵੇਂ ਆਪਣੇ ਆਪ ਨੂੰ ਪਾਕਿਸਤਾਨ ਵਰਗੇ ਮੁਲਕਾਂ ਦਾ ਹਮਦਰਦ ਦਿਖਾਵੇ, ਪਰ ਉਸਦੀ ਮਨਸ਼ਾ ਪਾਕਿਸਤਾਨ ਸਮੇਤ ਹੋਰਨਾਂ ਮੁਲਕਾਂ 'ਤੇ ਆਪਣਾ ਪ੍ਰਭਾਵ ਤੇ ਦਬਦਬਾ ਕਾਇਮ ਕਰਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾਉਣਾ ਹੈ।

ਇਸ ਕੜੀ ਵਿੱਚ ਚੀਨ ਨੇ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਬਰਮਾ, ਭੂਟਾਨ ਵਰਗੇ ਸਾਰੇ ਦੇਸ਼ਾਂ ਨੂੰ ਕਰਜ਼ੇ ਦੇ ਕੇ ਗੁਲਾਮ ਬਣਾ ਲਿਆ। ਫਿਰ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰੋਜੈਕਟ (ਬੀ.ਆਰ.ਆਈ.) ਰਾਹੀਂ ਦੂਜੇ ਦੇਸ਼ਾਂ ਵਿੱਚ ਘੁਸਪੈਠ ਕਰਕੇ ਆਪਣਾ ਸਿਸਟਮ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਹੁਣ ਪਾਕਿਸਤਾਨ ਤੇ ਨੇਪਾਲ ਵਰਗੇ ਮੁਲਕਾਂ ਵਿੱਚ ਵਿਕਾਸ ਦੇ ਨਾਂ 'ਤੇ ਰੇਲ ਨੈੱਟਵਰਕ ਮੁਹੱਈਆ ਕਰਾਉਣ ਦੀ ਗੱਲ ਕਰਕੇ ਅਜਿਹੇ ਮੁਲਕਾਂ ਦੀ ਪ੍ਰਭੂਸੱਤਾ ਨਾਲ ਖੇਡਾਂ ਖੇਡਣ ਲੱਗ ਪਈਆਂ ਹਨ ਤਾਂ ਜੋ ਇਨ੍ਹਾਂ ਸਾਰੇ ਮੁਲਕਾਂ ਨੂੰ ਆਪਣਾ ਗ਼ੁਲਾਮ ਬਣਾਇਆ ਜਾ ਸਕੇ।

ਚੀਨ ਨੇ ਪਾਕਿਸਤਾਨ ਤੱਕ 57.7 ਬਿਲੀਅਨ ਡਾਲਰ ਦੇ ਰੇਲ ਨੈੱਟਵਰਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਅਤੇ ਚੀਨ ਨੂੰ ਜੋੜਨ ਵਾਲੇ ਇਸ ਨਵੇਂ ਪ੍ਰਸਤਾਵਿਤ ਰੇਲਵੇ ਪ੍ਰੋਜੈਕਟ ਨੂੰ ਸਭ ਤੋਂ ਮਹਿੰਗਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਗਵਾਦਰ ਪੋਸਟ ਨੂੰ ਸ਼ਿਨਜਿਆਂਗ ਵਿੱਚ ਕਸ਼ਗਰ ਨਾਲ ਜੋੜਨ ਵਾਲਾ ਪ੍ਰਸਤਾਵਿਤ ਰੇਲਵੇ ਰਣਨੀਤਕ ਮਹੱਤਵ ਦਾ ਹੈ, ਅਤੇ ਇਸ ਵਿੱਚ 'ਵਪਾਰ ਅਤੇ ਭੂ-ਰਾਜਨੀਤੀ ਨੂੰ ਮੁੜ ਆਕਾਰ ਦੇਣ' ਦੀ ਸਮਰੱਥਾ ਹੈ।

ਰੇਲਵੇ ਦਾ ਮੁਲਾਂਕਣ ਕਰਨ ਵਾਲੇ ਚਾਈਨਾ ਰੇਲਵੇ ਫਸਟ ਸਰਵੇ ਅਤੇ ਡਿਜ਼ਾਈਨ ਇੰਸਟੀਚਿਊਟ ਗਰੁੱਪ ਦੇ ਵਿਗਿਆਨੀਆਂ ਨੇ ਤਾਕੀਦ ਕੀਤੀ ਕਿ ਨਵੇਂ ਪ੍ਰੋਜੈਕਟ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਅਗਵਾਈ ਪੂੰਜੀ ਕਾਰਜਾਂ ਦੇ ਡਿਪਟੀ ਡਾਇਰੈਕਟਰ ਝਾਂਗ ਲਿੰਗ ਨੇ ਕੀਤੀ। ਚੀਨ ਨੇ ਆਪਣੀ ਟੀਮ ਰਾਹੀਂ ਸੰਦੇਸ਼ ਭੇਜਿਆ ਹੈ ਕਿ ਸਰਕਾਰ ਅਤੇ ਵਿੱਤੀ ਸੰਸਥਾਵਾਂ (ਚੀਨ ਵਿੱਚ) ਨੂੰ ਮਜ਼ਬੂਤ ​​ਸਹਿਯੋਗ ਦੇਣਾ ਚਾਹੀਦਾ ਹੈ।

ਸਬੰਧਤ ਘਰੇਲੂ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਸਹਿਯੋਗ ਵਧਾਇਆ ਜਾਣਾ ਚਾਹੀਦਾ ਹੈ। ਇਸ ਪ੍ਰੋਜੈਕਟ ਦੇ ਨਿਰਮਾਣ ਲਈ ਸਹਾਇਤਾ ਫੰਡਾਂ ਨੂੰ ਇੰਜੈਕਟ ਕਰਨ ਅਤੇ ਮਜ਼ਬੂਤ ​​ਨੀਤੀਗਤ ਸਹਾਇਤਾ ਅਤੇ ਗਾਰੰਟੀਆਂ ਪ੍ਰਦਾਨ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਚੀਨ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਹਨ। ਖੋਜਕਰਤਾਵਾਂ ਦੇ ਮਾਧਿਅਮ ਤੋਂ ਇਹ ਕਿਹਾ ਗਿਆ ਹੈ ਕਿ, "ਇਸ ਪ੍ਰੋਜੈਕਟ ਨਾਲ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਹੁਲਾਰਾ ਮਿਲੇਗਾ ਅਤੇ ਵਪਾਰ ਵਿੱਚ ਵਾਧਾ ਹੋਣ ਦੀ ਵੀ ਉਮੀਦ ਹੈ।''

Related Stories

No stories found.
logo
Punjab Today
www.punjabtoday.com