ਤਾਈਵਾਨ ਤਬਾਹੀ ਨੂੰ ਦੇ ਰਿਹਾ ਹੈ ਸੱਦਾ,ਭੜਕਾਉਣ ਵਾਲੇ ਵੀ ਜਲਦੀ ਹੋਣਗੇ ਖਤਮ:ਚੀਨ

ਪਿਛਲੇ ਦਿਨੀ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਚੀਨ ਕਾਫੀ ਨਾਰਾਜ਼ ਹੈ। ਉਸ ਨੇ ਤਾਈਵਾਨ ਦੇ ਚਾਰੇ ਪਾਸੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ।
ਤਾਈਵਾਨ ਤਬਾਹੀ ਨੂੰ ਦੇ ਰਿਹਾ ਹੈ ਸੱਦਾ,ਭੜਕਾਉਣ ਵਾਲੇ ਵੀ ਜਲਦੀ ਹੋਣਗੇ ਖਤਮ:ਚੀਨ

ਚੀਨ ਨੇ ਤਾਇਵਾਨ ਟਾਪੂ ਦੇ ਨੇੜੇ ਲਗਭਗ ਇਕ ਹਫਤੇ ਤੱਕ ਚੱਲੀਆਂ ਫੌਜੀ ਅਭਿਆਸਾਂ ਤੋਂ ਬਾਅਦ ਇਕ ਵਾਰ ਫਿਰ ਤਾਈਵਾਨ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਦੌਰਾਨ ਤਾਈਵਾਨ ਨੇ ਸਵੈ-ਸ਼ਾਸਨ ਵਾਲੇ ਲੋਕਤੰਤਰ ਬਾਰੇ ਚੀਨ ਦੇ ਦਾਅਵਿਆਂ ਨੂੰ "ਖਿਆਲੀ ਪੁਲਾਓ" ਕਰਾਰ ਦਿੰਦੇ ਹੋਏ ਆਪਣੇ ਤੌਰ 'ਤੇ ਫੌਜੀ ਅਭਿਆਸ ਸ਼ੁਰੂ ਕੀਤਾ ਹੈ।

ਚੀਨ ਨੇ ਕਿਹਾ ਹੈ ਕਿ ਤਾਈਵਾਨ ਦੀ ਆਜ਼ਾਦੀ ਦਾ ਉਨ੍ਹਾਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਡੀਆ ਨੂੰ ਸੰਬੋਧਿਤ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਕਿਹਾ, "ਤਾਈਵਾਨ ਆਜ਼ਾਦੀ ਲਈ ਬਾਹਰੀ ਤਾਕਤਾਂ ਨਾਲ ਮਿਲੀਭੁਗਤ ਅਤੇ ਉਕਸਾਉਣ ਦੁਆਰਾ ਸਿਰਫ ਆਪਣੀ ਤਬਾਹੀ ਨੂੰ ਸੱਦਾ ਦੇਵੇਗਾ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਛੇਤੀ ਹੀ ਖਤਮ ਕਰ ਦਿੱਤਾ ਜਾਵੇਗਾ।"

ਵੈਂਗ ਨੇ ਪੱਤਰਕਾਰਾਂ ਨੂੰ ਕਿਹਾ, "ਤਾਈਵਾਨ ਦੀ ਆਜ਼ਾਦੀ ਦਾ ਉਸਦਾ ਸੁਪਨਾ ਕਦੇ ਸਾਕਾਰ ਨਹੀਂ ਹੋਵੇਗਾ ਅਤੇ ਰਾਸ਼ਟਰੀ ਹਿੱਤਾਂ ਨੂੰ ਲਤਾੜਨ ਦੀ ਕੋਈ ਵੀ ਕੋਸ਼ਿਸ਼ ਪੂਰੀ ਤਰ੍ਹਾਂ ਅਸਫਲ ਹੋ ਜਾਵੇਗੀ।" ਚੀਨ ਦੀ ਤਾਈਵਾਨੀ ਜਨਤਾ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਅਤੇ ਤਾਈਵਾਨ ਟਾਪੂ ਲਈ ਸੰਭਾਵਿਤ ਹਮਲਾ ਅਤੇ ਨਾਕਾਬੰਦੀ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਪਿਛਲੇ ਹਫਤੇ ਤਾਈਪੇ ਦੇ ਦੌਰੇ ਦਾ ਨਤੀਜਾ ਹੈ।

ਅਮਰੀਕਾ, ਜਾਪਾਨ ਅਤੇ ਹੋਰ ਸਹਿਯੋਗੀਆਂ ਨੇ ਇਕ ਬਿਆਨ ਜਾਰੀ ਕਰਕੇ ਚੀਨ ਦੇ ਫੌਜੀ ਅਭਿਆਸ ਦੀ ਆਲੋਚਨਾ ਕੀਤੀ ਹੈ। ਤਾਈਵਾਨ ਦਾ ਕਹਿਣਾ ਹੈ ਕਿ ਚੀਨ ਨੇ ਪੇਲੋਸੀ ਦੇ ਦੌਰੇ ਦੀ ਵਰਤੋਂ ਤਾਈਪੇ ਨਾਲ ਦੁਸ਼ਮਣੀ ਵਧਾਉਣ ਅਤੇ ਤਾਈਵਾਨ ਜਲਡਮਰੂ ਵਿੱਚ ਮਿਜ਼ਾਈਲਾਂ ਲਾਂਚ ਕਰਨ ਲਈ ਕੀਤੀ ਹੈ। ਤਾਈਵਾਨ ਮੁਤਾਬਕ ਚੀਨ ਨੇ ਆਪਣੇ ਲੜਾਕੂ ਜਹਾਜ਼ ਅਤੇ ਜਹਾਜ਼ ਸਟ੍ਰੇਟ ਦੇ ਵਿਚਕਾਰ ਭੇਜੇ ਹਨ, ਜਦੋਂ ਕਿ ਇਹ 1949 ਦੇ ਘਰੇਲੂ ਯੁੱਧ ਦੌਰਾਨ ਵੰਡ ਤੋਂ ਬਾਅਦ ਬਫਰ ਜ਼ੋਨ ਰਿਹਾ ਹੈ।

ਜਿਕਰਯੋਗ ਹੈ ਕਿ ਪਿਛਲੇ ਦਿਨੀ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਚੀਨ ਕਾਫੀ ਨਾਰਾਜ਼ ਹੈ। ਉਸ ਨੇ ਤਾਈਵਾਨ ਦੇ ਚਾਰੇ ਪਾਸੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਚੀਨ ਦੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਵੀ ਤਾਇਵਾਨ ਦੇ ਹਵਾਈ ਖੇਤਰ ਦੇ ਨੇੜੇ ਉੱਡ ਰਹੇ ਹਨ। ਮੀਡੀਆ ਨਾਲ ਗੱਲਬਾਤ 'ਚ ਬਿਡੇਨ ਨੇ ਕਿਹਾ- ਅਮਰੀਕਾ ਚੀਨ ਦੀਆਂ ਹਰਕਤਾਂ ਤੋਂ ਡਰਿਆ ਨਹੀਂ ਹੈ, ਪਰ ਇਹ ਕੁਝ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਜਿੰਨਾ ਉਹ ਕਰ ਸਕਦਾ ਸੀ, ਉਸ ਨੇ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤੋਂ ਵੱਧ ਕੁਝ ਕਰ ਸਕਦਾ ਹੈ।

Related Stories

No stories found.
logo
Punjab Today
www.punjabtoday.com