
ਚੀਨ ਦੀ ਜਿਨਪਿੰਗ ਦੀ ਸਕਰਾਰ ਨੂੰ ਉਨ੍ਹਾਂ ਦੇ ਤਾਨਾਸ਼ਾਹ ਵਿਹਾਰ ਲਈ ਜਾਣਿਆ ਜਾਂਦਾ ਹੈ। ਸਸਤੇ ਸਾਮਾਨ ਅਤੇ ਕੋਰੋਨਾ ਕਾਰਨ ਪੂਰੀ ਦੁਨੀਆ 'ਚ ਚਰਚਾ ਆਇਆ ਚੀਨ ਹੁਣ ਇਕ ਹੋਰ ਕਾਰਨ ਕਰਕੇ ਸੁਰਖੀਆਂ 'ਚ ਹੈ। ਚੀਨ ਵਿੱਚ ਅਰਬਪਤੀ ਲਗਾਤਾਰ ਗਾਇਬ ਹੋ ਰਹੇ ਹਨ। ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਚੀਨ ਵਿੱਚ ਰਾਤੋ-ਰਾਤ ਚੀਨੀ ਅਰਬਪਤੀ ਲਾਪਤਾ ਹੋਣਾ ਆਮ ਗੱਲ ਹੋ ਗਈ ਹੈ।
ਚੀਨੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਜਾਂ ਜੇਲ੍ਹ ਵਿਚ ਭੇਜ ਦਿੱਤਾ ਜਾਂਦਾ ਹੈ। ਉਦਯੋਗਪਤੀ, ਕਾਰੋਬਾਰੀ, ਅਭਿਨੇਤਰੀ ਪੱਤਰਕਾਰ ਸਾਰੇ ਚੀਨ ਵਿੱਚ ਗਾਇਬ ਹੋਏ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਜੈਕ ਮਾ ਤੋਂ ਪਹਿਲਾਂ ਸਾਲ 2018 'ਚ ਲਾਪਤਾ ਹੋਏ ਲੋਕਾਂ ਦੀ ਸੂਚੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਲੀਬਾਬਾ ਦੇ ਸੰਸਥਾਪਕ ਜੈਕ ਮਾ ਅਚਾਨਕ ਗਾਇਬ ਹੋ ਗਏ ਸਨ। ਹੁਣ ਇੱਕ ਹੋਰ ਵੱਡੇ ਇਨਵੈਸਟਮੈਂਟ ਬੈਂਕਰ ਦੇ ਲਾਪਤਾ ਹੋਣ ਨੇ ਹੰਗਾਮਾ ਮਚਾ ਦਿੱਤਾ ਹੈ।
ਬਾਓ ਫੈਨ ਚੀਨ ਵਿੱਚ ਸਭ ਤੋਂ ਵੱਡੇ ਨਿਵੇਸ਼ ਬੈਂਕਰ ਵਿੱਚੋਂ ਇੱਕ ਹੈ, ਬਾਓ ਫੈਨ ਗਾਇਬ ਹੋ ਗਿਆ ਹੈ। 52 ਸਾਲਾ ਬਾਓ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਦੀ ਕੰਪਨੀ ਰੇਨਸਾ ਨੇ ਹਾਂਗਕਾਂਗ ਸਟਾਕ ਐਕਸਚੇਂਜ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕੰਪਨੀ ਮੁਤਾਬਕ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਕੰਪਨੀ ਮੁਤਾਬਕ 52 ਸਾਲਾ ਬਾਓ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਇਹ ਖਬਰ ਆਉਂਦੇ ਹੀ ਕੰਪਨੀ ਦੇ ਸ਼ੇਅਰ 50 ਫੀਸਦੀ ਤੱਕ ਡਿੱਗ ਗਏ ਸਨ। ਚੀਨ ਵਿੱਚ ਸਾਲ 2021 ਦੇ ਆਖਰੀ ਮਹੀਨਿਆਂ ਤੋਂ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਚੱਲ ਰਹੀ ਹੈ। ਇਸ ਕਾਰਨ ਚੀਨ ਦੇ 60 ਟ੍ਰਿਲੀਅਨ ਡਾਲਰ ਦੇ ਵਿੱਤੀ ਖੇਤਰ ਨੂੰ ਵੱਡਾ ਝਟਕਾ ਲੱਗਾ ਹੈ। ਬਾਓ ਅਜਿਹੇ ਸਮੇਂ ਵਿੱਚ ਅਲੋਪ ਹੋ ਗਿਆ ਹੈ।
ਚੀਨ ਵਿੱਚ ਅਰਬਪਤੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਚੀਨੀ ਸਰਕਾਰ ਦੀ ਆਲੋਚਨਾ ਕਰਨ ਵਾਲਾ ਕੋਈ ਵੀ ਵਿਅਕਤੀ ਗਾਇਬ ਹੋ ਜਾਂਦਾ ਹੈ। ਬੀਤੇ ਸਮੇਂ ਦੀਆਂ ਘਟਨਾਵਾਂ 'ਤੇ ਨਜ਼ਰ ਮਾਰਦੇ ਹੋਏ ਰੇਨ ਝਿਕਿਆਂਗ ਨੇ ਕਥਿਤ ਤੌਰ 'ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਲੋਚਨਾ ਕੀਤੀ। ਕੁਝ ਦਿਨਾਂ ਬਾਅਦ, ਰੇਨ ਗਾਇਬ ਹੋ ਗਿਆ। ਬਾਅਦ ਵਿਚ ਉਸ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਸੀ। 2015 ਵਿੱਚ, ਫੋਸੁਨ ਇੰਟਰਨੈਸ਼ਨਲ ਗਰੁੱਪ ਦੇ ਚੇਅਰਮੈਨ ਅਰਬਪਤੀ ਗੁਓ ਗੁਆਂਗਚਾਂਗ ਵੀ ਲਾਪਤਾ ਹੋ ਗਏ ਸਨ, ਉਨ੍ਹਾਂ ਨੂੰ ਚੀਨ ਦਾ ਵਾਰੇਨ ਬਫੇਟ ਕਿਹਾ ਜਾਂਦਾ ਸੀ।