
ਚੀਨ 'ਚ ਸ਼ਰਾਬ ਦੇ ਸੇਵਨ 'ਤੇ ਪਾਬੰਦੀ ਲੱਗਣ ਜਾ ਰਹੀ ਹੈ। ਬੀਜਿੰਗ ਵਿਚ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਸ਼ਾਸਨ ਕਥਿਤ ਤੌਰ 'ਤੇ ਸ਼ਰਾਬ ਦੇ ਸੇਵਨ 'ਤੇ ਪਾਬੰਦੀ ਦੇ ਹੁਕਮ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜੋ ਸੀਸੀਪੀ ਅਤੇ ਸਰਕਾਰੀ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸੀਪੀਸੀ ਅਤੇ ਸਰਕਾਰੀ ਕਰਮਚਾਰੀਆਂ 'ਤੇ ਸ਼ਰਾਬ ਦੇ ਸੇਵਨ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਇਸ ਸਾਲ ਹੋਣ ਵਾਲੀ ਚੀਨੀ ਕਮਿਊਨਿਸਟ ਪਾਰਟੀ ਦੀ ਬੈਠਕ ਤੋਂ ਪਹਿਲਾਂ ਲਿਆ ਜਾ ਸਕਦਾ ਹੈ। ਇਹ ਮੀਟਿੰਗ ਹਰ ਪੰਜ ਸਾਲ ਵਿੱਚ ਇੱਕ ਵਾਰ ਹੁੰਦੀ ਹੈ। ਰਿਪੋਰਟ ਦੇ ਅਨੁਸਾਰ, ਸ਼ਰਾਬ 'ਤੇ ਪਾਬੰਦੀ ਉਨ੍ਹਾਂ ਦੇ ਕੰਮ ਦੇ ਘੰਟਿਆਂ ਤੋਂ ਬਾਹਰ ਦੇ ਵਿਅਕਤੀਆਂ 'ਤੇ ਲਾਗੂ ਹੋ ਸਕਦੀ ਹੈ।
ਭਾਵ ਸਰਕਾਰੀ ਕਰਮਚਾਰੀ ਦਫ਼ਤਰ ਛੱਡਣ ਤੋਂ ਬਾਅਦ ਵੀ ਸ਼ਰਾਬ ਨਹੀਂ ਪੀ ਸਕਦੇ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਸ਼ਰਾਬ 'ਤੇ ਪਾਬੰਦੀ ਦੀਆਂ ਅਟਕਲਾਂ ਨੇ ਬਾਜ਼ਾਰ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ ਅਤੇ ਕਈ ਪ੍ਰਮੁੱਖ ਸ਼ਰਾਬ ਉਤਪਾਦਕਾਂ ਜਿਵੇਂ ਕਿ ਕਿਚੋ ਮੁਤਾਈ, ਵੁਲੀਆਂਗਏ, ਬੁਡਵੇਜ਼ਰ ਬ੍ਰੂਇੰਗ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਿਚ ਵੱਡਾ ਉਛਾਲ ਦੇਖਿਆ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਹ ਕਦਮ ਸ਼ਾਇਦ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੀ ਪੰਜ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਬੈਠਕ ਤੋਂ ਪਹਿਲਾਂ ਚੁੱਕਿਆ ਜਾ ਸਕਦਾ ਹੈ।
ਇਸ ਬੈਠਕ ਨੂੰ ਲੈ ਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਕਿ ਇਸ ਬੈਠਕ 'ਚ ਰਾਸ਼ਟਰਪਤੀ ਜਿਨਪਿੰਗ ਖੁਦ ਨੂੰ ਤੀਜੇ ਕਾਰਜਕਾਲ ਲਈ ਐਲਾਨ ਕਰਨਗੇ। 2017 ਵਿੱਚ ਸੀਸੀਪੀ ਦੀ ਮੀਟਿੰਗ ਤੋਂ ਪਹਿਲਾਂ, ਜਿਨਪਿੰਗ ਦੇ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਦੇ ਹਿੱਸੇ ਵਜੋਂ ਚੀਨੀ ਸਰਕਾਰੀ ਕਰਮਚਾਰੀਆਂ ਨੂੰ ਸ਼ਰਾਬ ਪੀਣ 'ਤੇ ਪਾਬੰਦੀ ਲਗਾਈ ਗਈ ਸੀ।
ਪਿਛਲੇ ਸਾਲ ਅਗਸਤ ਵਿੱਚ, ਸੀਸੀਪੀ ਦੇ ਭ੍ਰਿਸ਼ਟਾਚਾਰ ਨਿਗਰਾਨ, ਕੇਂਦਰੀ ਅਨੁਸ਼ਾਸਨੀ ਨਿਰੀਖਣ ਕਮਿਸ਼ਨ, ਨੇ ਦੁਹਰਾਇਆ ਸੀ, ਕਿ ਸ਼ਰਾਬ ਪੀਣ ਨਾਲ ਅਪਰਾਧ ਵਿੱਚ ਵਾਧਾ ਹੁੰਦਾ ਹੈ। ਚੀਨ ਵਿੱਚ ਹਰ ਪੰਜ ਸਾਲ ਬਾਅਦ ਹੋਣ ਵਾਲੀ ਸੀਸੀਪੀ ਕਾਂਗਰਸ ਦੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਅਟਕਲਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਅਜਿਹਾ ਹੀ ਕੁਝ ਇਨ੍ਹੀਂ ਦਿਨੀਂ ਚੀਨ 'ਚ ਹੋ ਰਿਹਾ ਹੈ। ਚੀਨ 'ਚ ਅਟਕਲਾਂ ਦਾ ਬਾਜ਼ਾਰ ਗਰਮ ਹੈ ਅਤੇ ਖਬਰ ਹੈ ਕਿ ਚੀਨ 'ਚ ਸਰਕਾਰੀ ਕਰਮਚਾਰੀਆਂ 'ਤੇ ਸ਼ਰਾਬ ਦੀ ਪਾਬੰਦੀ ਲਾਗੂ ਹੋ ਸਕਦੀ ਹੈ।