ਅੱਜ ਦੇ ਦਿਨ 8 ਮਈ 1886 ਨੂੰ ਡਾ ਜੌਹਨ ਪੈਬਰਟਨ ਨੇ ਕੋਕਾ ਕੋਲਾ ਦਾ ਪਹਿਲਾ ਗਲਾਸ ਆਪਣੀ ਫਾਰਮੇਸੀ "ਜੈਕਬਜ਼ ਫਾਰਮੇਸੀ" ਅਟਲਾਂਟਾ ਵਿਖੇ ਵੇਚਿਆ ਸੀ। ਸ਼ੁਰੂਆਤ ਦੇ ਪਹਿਲੇ ਸਾਲ ਵਿੱਚ ਕੋਕਾ ਕੋਲਾ ਨੇ ਸਿਰਫ਼ ਕੋਕਾ ਕੋਲਾ ਦੇ 9 ਗਿਲਾਸ ਪ੍ਰਤੀ ਦਿਨ ਵੇਚੇ ਸਨ।
ਡਾ ਜੌਹਨ ਪੈਂਬਰਟਨ, ਜੋ ਕਿ ਇਕ ਲੋਕਲ ਫਾਰਮਾਸਿਸਟ ਸਨ ਨੇ ਕੋਕਾ ਕੋਲਾ ਦਾ ਸੀਰਪ ਬਣਾਇਆ ਅਤੇ ਨਵੇਂ ਬਣਾਏ ਗਏ ਪ੍ਰੋਡਕਟ ਨੂੰ ਜੈਕਬਜ਼ ਫਾਰਮੇਸੀ ਲੈ ਕੇ ਗਏ ਜਿੱਥੇ ਇਸ ਪ੍ਰੋਡਕਟ ਦੀ ਸੈਂਪਲਿੰਗ ਕੀਤੀ ਗਈ ਅਤੇ ਸੈਂਪਲਿੰਗ ਉਪਰੰਤ ਪ੍ਰੋਡਕਟ ਬਹੁਤ ਹੀ ਵਧੀਆ ਦਰਜੇ ਦਾ ਪਾਇਆ ਗਿਆ। ਉਸ ਤੋਂ ਬਾਅਦ ਕੋਕਾ ਕੋਲਾ ਦੇ ਗਿਲਾਸ ਨੂੰ ਸੋਡਾ ਫਾਉਂਟੇਨ ਡਰਿੰਕ ਦੇ ਤੌਰ ਤੇ ਪੰਜ ਸੈਂਟ ਪ੍ਰਤੀ ਗਲਾਸ ਉੱਤੇ ਸੇਲ ਤੇ ਲਗਾ ਦਿੱਤਾ।
ਡਾ ਪੈਂਬਰਟਨ ਦੇ ਪਾਰਟਨਰ ਫਰੈਂਕ ਰੌਬਿਨਸਨ ਨੇ ਨਵੇਂ ਬਣੇ ਡਰਿੰਕ ਦੇ ਨਾਮ ਦਾ ਸੁਝਾਅ ਕੋਕਾ ਕੋਲਾ ਵਜੋਂ ਦਿੱਤਾ ਕਿਉਂਕਿ ਰੌਬਿਨਸਨ ਮੁਤਾਬਕ ਕੋਕਾ ਕੋਲਾ ਦੇ ਦੋ ਸੀਜ਼(c's) ਮਸ਼ਹੂਰੀ ਕਰਨ ਵਿੱਚ ਕਾਰਗਰ ਹੋਣੇ ਸਨ। ਕੋਕਾ ਕੋਲਾ ਦੀ ਅਟਲਾਂਟਾ ਜਰਨਲ ਅਖ਼ਬਾਰ ਦੇ ਵਿੱਚ ਮਸ਼ਹੂਰੀ ਕੀਤੀ ਗਈ ਅਤੇ ਉਸ ਵਿੱਚ ਲਿਖਿਆ ਗਿਆ ਕਿ ਪਿਆਸੇ ਨਾਗਰਿਕ ਨਵਾਂ ਅਤੇ ਬਹੁਤ ਹੀ ਸਵਾਦ ਸੋਡਾ ਫਾਊਂਟੇਨ ਡਰਿੰਕ ਪੀ ਕੇ ਦੇਖਣ। ਸ਼ੁਰੂਆਤੀ ਦਿਨਾਂ ਵਿੱਚ ਕੋਕਾ ਕੋਲਾ ਦਾ ਰੁਝਾਨ ਇਨ੍ਹਾਂ ਦੇਖਣ ਨੂੰ ਨਹੀਂ ਮਿਲਿਆ ਅਤੇ ਪਹਿਲੇ ਸਾਲ ਸਿਰਫ਼ 9 ਗਿਲਾਸ ਪ੍ਰਤੀ ਦਿਨ ਹੀ ਵੇਚੇ ਗਏ।
ਡਾ ਪੈਬਰਟਨ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਕੋਕਾ ਕੋਲਾ ਉਨ੍ਹਾਂ ਤੋਂ ਬਾਅਦ ਦੇ ਸਮੇਂ ਵਿੱਚ ਇੰਨਾ ਵੱਡਾ ਬਰਾਂਡ ਬਣ ਜਾਵੇਗਾ। ਡਾ ਪੈਬਰਟਨ ਨੇ ਹੌਲੀ ਹੌਲੀ ਕਰਦੇ ਆਪਣੀ ਕੋਕਾ ਕੋਲਾ ਦੇ ਵਿਚ ਹਿੱਸੇਦਾਰੀ ਕੱਢਣੀ ਸ਼ੁਰੂ ਕੀਤੀ ਅਤੇ ਆਪਣੇ ਪਾਰਟਨਰਸ ਨੂੰ ਦੇਣੀ ਸ਼ੁਰੂ ਕੀਤੀ। 1888 ਵਿੱਚ ਆਪਣੀ ਮੌਤ ਤੋਂ ਪਹਿਲਾਂ ਡਾ ਪੈਬਰਟਨ ਨੇ ਕੋਕਾ ਕੋਲਾ ਦੇ ਵਿੱਚ ਆਪਣਾ ਬਚਿਆ ਹਿੱਸਾ ਆਸਾ ਕੈਂਡਲਰ ਜੋ ਐਟਲਾਂਟਾ ਦੇ ਬਹੁਤ ਤਕੜੇ ਵਪਾਰੀ ਸਨ ਨੂੰ ਵੇਚ ਦਿੱਤਾ। ਕੈਂਡਲਰ ਨੇ ਉਸ ਤੋਂ ਬਾਅਦ ਦੂਜੇ ਹਿੱਸੇਦਾਰਾਂ ਤੋਂ ਵੀ ਹਿੱਸੇਦਾਰੀ ਲੈ ਲਈ ਅਤੇ ਪੂਰਾ ਕੰਟਰੋਲ ਆਪਣੇ ਹੱਥ ਲੈ ਲਿਆ।
ਇਸਤੋਂ ਬਾਅਦ ਕੋਕਾ ਕੋਲਾ ਨੇ ਮੁੜ ਕੇ ਨਹੀਂ ਦੇਖਿਆ ਅਤੇ ਕਾਮਯਾਬੀ ਦੀਆਂ ਲੀਹਾਂ ਤੇ ਚੱਲਦੀ ਗਈ। ਸਮੇਂ ਸਮੇਂ ਅਨੁਸਾਰ ਇਹ ਨਵੇਂ ਪ੍ਰੋਡਕਟ ਲਾਂਚ ਕਰਦੀ ਗਈ। 1963 ਵਿੱਚ ਕੋਕਾ ਕੋਲਾ ਨੇ ਆਪਣਾ ਪਹਿਲਾ ਡਾਈਟ ਡਰਿੰਕ ਟੈਬ ਨੂੰ ਲਾਂਚ ਕੀਤਾ। ਟੈਬ ਲੋਅ ਕੈਲੋਰੀ ਸੌਫਟ ਡਰਿੰਕ ਦੇ ਸੈਗਮੈਂਟ ਵਿੱਚ ਪਹਿਲਾ ਡਰਿੰਕ ਸੀ ਅਤੇ ਇਹ ਉਨ੍ਹਾਂ ਲੋਕਾਂ ਲਈ ਸੀ ਜੋ ਆਪਣੀ ਕੈਲਰੀ ਇੰਨਟੇਕ ਦੇ ਉੱਤੇ ਧਿਆਨ ਰੱਖਦੇ ਸਨ।
ਕੋਕਾ ਕੋਲਾ ਦੇ ਭਾਰਤ ਵਿੱਚ ਵੀ ਬਹੁਤ ਸਾਰੇ ਪ੍ਰੋਡਕਟਸ ਆਉਂਦੇ ਹਨ ਜੋ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਬਹੁਤ ਸਾਰੀਆਂ ਕੰਪਨੀਆਂ ਨੇ ਕੋਕਾ ਕੋਲਾ ਦਾ ਟੇਸਟ (taste) ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਸਫਲ ਨਹੀਂ ਹੋ ਸਕੇ। ਕੋਕਾ ਕੋਲਾ ਦਾ ਸੁਆਦ ਆਪਣਾ ਹੀ ਹੈ। ਅੱਜ ਕੋਕਾ ਕੋਲਾ ਦੇ ਸਥਾਪਨਾ ਦਿਵਸ ਵਾਲੇ ਦਿਨ ਅਸੀਂ ਕੋਕਾ ਕੋਲਾ ਦੀ ਟੀਮ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਕੰਪਨੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਿਹਤਰੀਨ ਪ੍ਰੋਡਕਟਸ ਲਾਂਚ ਕਰਦੀ ਰਹੇਗੀ।