ਕੋਰੋਨਾ ਦੇ ਮਾਮਲੇ ਵੱਧਣ ਦੇ ਬਾਵਜੂਦ ਉੱਤਰੀ ਕੋਰੀਆ 'ਚ ਟੀਕਾ ਨਹੀਂ ਲੱਗ ਰਿਹਾ

ਉੱਤਰੀ ਕੋਰੀਆ ਦੀ ਮੀਡੀਆ ਨੇ ਦੱਸਿਆ,ਕਿ ਬੁਖਾਰ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ, ਪਰ ਬੁਖਾਰ ਦੇ ਪਿੱਛੇ ਕਾਰਨ ਦੀ ਪਛਾਣ ਨਹੀਂ ਹੋ ਸਕੀ ਹੈ।
ਕੋਰੋਨਾ ਦੇ ਮਾਮਲੇ ਵੱਧਣ ਦੇ ਬਾਵਜੂਦ ਉੱਤਰੀ ਕੋਰੀਆ 'ਚ ਟੀਕਾ ਨਹੀਂ ਲੱਗ ਰਿਹਾ

ਉੱਤਰੀ ਕੋਰੀਆ ਦੀ ਸਰਕਾਰ ਨੇ ਦੱਸਿਆ ਹੈ, ਕਿ ਕੋਰੋਨਾ ਵਾਇਰਸ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕਾਂ ਵਿੱਚ ਬੁਖਾਰ ਸਮੇਤ ਕੋਵਿਡ ਦੇ ਲੱਛਣ ਦਿਖਾਈ ਦਿੱਤੇ ਹਨ। ਉੱਤਰੀ ਕੋਰੀਆ ਵਿੱਚ ਕੋਵਿਡ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ, ਕਿਉਂਕਿ 26 ਮਿਲੀਅਨ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਸਿਹਤ ਸਰੋਤ ਸੀਮਤ ਹਨ ਅਤੇ ਟੈਸਟਿੰਗ ਸਮਰੱਥਾ ਵੀ ਸੀਮਤ ਹੈ।

ਇਸਦੇ ਨਾਲ ਹੀ ਉੱਤਰੀ ਕੋਰੀਆ ਵਿੱਚ ਕੋਈ ਜਾਣਿਆ-ਪਛਾਣਿਆ ਟੀਕਾਕਰਨ ਪ੍ਰੋਗਰਾਮ ਨਹੀਂ ਹੈ। ਉੱਤਰੀ ਕੋਰੀਆ ਦੇ ਮੀਡੀਆ ਨੇ ਦੱਸਿਆ ਹੈ ਕਿ ਬੁਖਾਰ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ, ਪਰ ਬੁਖਾਰ ਦੇ ਪਿੱਛੇ ਕਾਰਨ ਦੀ ਪਛਾਣ ਨਹੀਂ ਹੋ ਸਕੀ ਹੈ। ਸਥਿਤੀ ਦੇ ਮੱਦੇਨਜ਼ਰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸਭ ਤੋਂ ਗੰਭੀਰ ਐਮਰਜੈਂਸੀ ਦੱਸੀ ਹੈ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, ਇਸ ਸਮੇਂ 1.87 ਲੱਖ ਲੋਕ ਅਲੱਗ-ਥਲੱਗ ਹਨ ਅਤੇ ਉਨ੍ਹਾਂ ਦਾ 'ਅਣਜਾਣ ਮੂਲ ਦੇ ਬੁਖਾਰ' ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 3.5 ਲੱਖ ਲੋਕਾਂ ਵਿੱਚ ਬੁਖਾਰ ਦੇ ਲੱਛਣ ਵੀ ਦੇਖੇ ਗਏ ਹਨ। ਦੱਸ ਦੇਈਏ ਕਿ ਪਿਛਲੇ ਅਪ੍ਰੈਲ ਤੋਂ ਉੱਤਰੀ ਕੋਰੀਆ ਵਿੱਚ ਬੁਖਾਰ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਚੁੱਕੇ ਹਨ।

ਰਿਪੋਰਟਾਂ ਮੁਤਾਬਕ ਹੁਣ ਤੱਕ 1.62 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ, ਕਿ ਇਹ ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਤੋਂ ਹਟਾ ਦਿੱਤਾ ਗਿਆ ਹੈ। ਉੱਤਰੀ ਕੋਰੀਆ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਲਈ ਬਹੁਤ ਸੀਮਤ ਸਰੋਤ ਹਨ ਅਤੇ ਅਜੇ ਤੱਕ ਕੋਈ ਟੀਕਾਕਰਨ ਵਿਕਲਪ ਨਹੀਂ ਹੈ।

ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਦਾ ਕਹਿਣਾ ਹੈ ਕਿ ਦੁਨੀਆ ਵਿੱਚ ਸਿਰਫ ਦੋ ਦੇਸ਼ ਅਜਿਹੇ ਹਨ, ਜਿਨ੍ਹਾਂ ਕੋਲ ਕੋਵਿਡ ਟੀਕਾਕਰਨ ਪ੍ਰੋਗਰਾਮ ਸਰਗਰਮ ਨਹੀਂ ਹੈ। ਇਹ ਦੋ ਦੇਸ਼ ਉੱਤਰੀ ਕੋਰੀਆ ਅਤੇ ਇਰੀਟਰੀਆ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉੱਤਰੀ ਕੋਰੀਆ ਕੋਲ ਟੀਕੇ ਹਨ ਜਾਂ ਨਹੀਂ। ਕੋਵਿਡ ਟੀਕਾਕਰਨ ਨੂੰ ਲੈ ਕੇ ਉੱਤਰੀ ਕੋਰੀਆ ਦਾ ਰਵੱਈਆ ਢਿੱਲਾ ਰਿਹਾ ਹੈ।

ਗਲੋਬਲ ਵੈਕਸੀਨ ਪ੍ਰੋਗਰਾਮ ਦੇ ਤਹਿਤ ਉੱਤਰੀ ਕੋਰੀਆ ਨੂੰ ਖੁਰਾਕਾਂ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਕਿਮ ਜੋਂਗ ਉਨ ਸਰਕਾਰ ਨੇ ਸ਼ਿਪਮੈਂਟ ਦਾ ਪ੍ਰਬੰਧ ਨਹੀਂ ਕੀਤਾ। ਇੰਨਾ ਹੀ ਨਹੀਂ ਚੀਨ ਨੇ ਵੀ ਵੈਕਸੀਨ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਪਰ ਉੱਤਰੀ ਕੋਰੀਆ ਦੀ ਸਰਕਾਰ ਨੇ ਇਨਕਾਰ ਕਰ ਦਿੱਤਾ। ਅਤੇ ਹੁਣ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਕੋਵਿਡ ਦੇ ਟੀਕੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਤਾਨਾਸ਼ਾਹ ਕਿਮ ਜੋਂਗ ਉਨ ਨੂੰ ਸ਼ਾਇਦ ਅਜੇ ਤੱਕ ਕੋਵਿਡ ਦਾ ਟੀਕਾ ਨਹੀਂ ਲਗਾਇਆ ਗਿਆ ਹੈ। ਜੁਲਾਈ 2021 ਵਿੱਚ, ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਦੱਸਿਆ ਕਿ ਕਿਮ ਜੋਂਗ ਉਨ ਨੂੰ ਅਜੇ ਤੱਕ ਕੋਵਿਡ ਦਾ ਟੀਕਾ ਨਹੀਂ ਲਗਾਇਆ ਹੈ। ਹਾਲ ਹੀ 'ਚ ਉਸ ਨੂੰ ਪਹਿਲੀ ਵਾਰ ਮਾਸਕ ਪਹਿਨੇ ਦੇਖਿਆ ਗਿਆ ਹੈ।

ਗਲੋਬਲ ਹੈਲਥ ਸਕਿਓਰਿਟੀ ਇੰਡੈਕਸ ਦਸੰਬਰ 2021 ਦੀ ਰਿਪੋਰਟ ਦਰਸਾਉਂਦੀ ਹੈ, ਕਿ ਉੱਤਰੀ ਕੋਰੀਆ ਦੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਨੂੰ ਘੱਟ ਕਰਨ ਦੀ ਸਮਰੱਥਾ ਦੁਨੀਆ ਵਿੱਚ ਸਭ ਤੋਂ ਆਖਰੀ ਸਥਾਨ 'ਤੇ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਇੱਥੇ ਹਸਪਤਾਲਾਂ ਵਿੱਚ ਦਵਾਈਆਂ ਖਤਮ ਹੁੰਦੀਆਂ ਰਹਿੰਦੀਆਂ ਹਨ ਅਤੇ ਇਹ ਆਮ ਗੱਲ ਹੈ। ਅਜਿਹੇ 'ਚ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਉੱਤਰੀ ਕੋਰੀਆ ਲਈ ਵੱਡੀ ਚੁਣੌਤੀ ਬਣ ਸਕਦਾ ਹੈ, ਜਿਸ ਦਾ ਪੂਰੀ ਦੁਨੀਆ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

Related Stories

No stories found.
logo
Punjab Today
www.punjabtoday.com