ਮੋਦੀ ਮੇਰਾ ਦੋਸਤ, ਮੇਰੇ ਕਾਰਜਕਾਲ ਦੌਰਾਨ ਸਾਡੇ ਸਬੰਧ ਹੋਏ ਮਜ਼ਬੂਤ : ਟਰੰਪ ​​

ਟਰੰਪ ਨੇ ਕਿਹਾ ਕਿ ਮੇਰੇ ਕੋਲ ਵਧੇਰੇ ਪ੍ਰਸਿੱਧੀ ਹੈ, ਮੈਂ ਰਾਸ਼ਟਰਪਤੀ ਉਮੀਦਵਾਰ 'ਤੇ ਕੀਤੇ ਗਏ ਹਰ ਤਰ੍ਹਾਂ ਦੀਆਂ ਚੋਣਾਂ ਅਤੇ ਸਰਵੇਖਣਾਂ ਵਿਚ ਸਭ ਤੋਂ ਅੱਗੇ ਹਾਂ।
ਮੋਦੀ ਮੇਰਾ ਦੋਸਤ, ਮੇਰੇ ਕਾਰਜਕਾਲ ਦੌਰਾਨ ਸਾਡੇ ਸਬੰਧ ਹੋਏ ਮਜ਼ਬੂਤ : ਟਰੰਪ  ​​

ਟਰੰਪ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਵੱਲੋਂ ਮਿਲ ਰਹੇ ਸਮਰਥਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇੰਟਰਵਿਊ ਵਿੱਚ ਕਿਹਾ ਕਿ ਪੀਐਮ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਮੇਰੇ ਤੋਂ ਵਧੀਆ ਭਾਰਤ ਦਾ ਕੋਈ ਦੋਸਤ ਨਹੀਂ ਹੈ।

ਟਰੰਪ ਨੇ ਕਿਹਾ- ਭਾਰਤ ਅਤੇ ਪੀਐਮ ਮੋਦੀ ਨਾਲ ਮੇਰਾ ਰਿਸ਼ਤਾ ਖਾਸ ਹੈ, ਅਸੀਂ ਵਧੀਆ ਦੋਸਤ ਹਾਂ। ਉਹ ਇੱਕ ਸ਼ਾਨਦਾਰ ਵਿਅਕਤੀ ਹੈ। ਮੋਦੀ ਭਾਰਤ 'ਚ ਬਹੁਤ ਵਧੀਆ ਕੰਮ ਕਰ ਰਿਹਾ ਹੈ। ਮੇਰੇ ਕਾਰਜਕਾਲ ਦੌਰਾਨ ਅਮਰੀਕਾ-ਭਾਰਤ ਸਬੰਧ ਸਭ ਤੋਂ ਮਜ਼ਬੂਤ ​​ਹੋਏ ਹਨ। ਅਜਿਹੇ ਮਜ਼ਬੂਤ ​​ਰਿਸ਼ਤੇ ਨਾ ਤਾਂ ਬਿਡੇਨ ਸਰਕਾਰ ਵੇਲੇ ਸਨ ਅਤੇ ਨਾ ਹੀ ਓਬਾਮਾ ਸਰਕਾਰ ਨਾਲ ਵੇਲੇ ਸਨ ।

ਅਮਰੀਕਾ ਵਿੱਚ ਵੀ ਮੈਨੂੰ ਭਾਰਤੀ ਭਾਈਚਾਰੇ ਦਾ ਸਮਰਥਨ ਮਿਲ ਰਿਹਾ ਹੈ। ਅਮਰੀਕਾ ਵਿੱਚ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਉਨ੍ਹਾਂ ਇਸ ਬਾਰੇ ਗੱਲ ਕੀਤੀ ਕਿ ਕੀ ਟਰੰਪ ਇਹ ਚੋਣ ਲੜਨਗੇ ਜਾਂ ਨਹੀਂ। ਇੰਟਰਵਿਊ ਦੌਰਾਨ ਟਰੰਪ ਨੇ ਕਿਹਾ- ਬਹੁਤ ਸਾਰੇ ਲੋਕ ਮੇਰੀ ਚੋਣ ਲੜਨ ਤੋਂ ਖੁਸ਼ ਹੋਣਗੇ, ਪਰ ਕੁਝ ਲੋਕ ਨਾਖੁਸ਼ ਹੋਣਗੇ। ਟਰੰਪ ਨੇ ਕਿਹਾ ਕਿ ਮੈਂ ਪ੍ਰਧਾਨਗੀ ਲਈ ਚੋਣ ਲੜਾਂਗਾ, ਹਰ ਕੋਈ ਚਾਹੁੰਦਾ ਹੈ ਕਿ ਮੈਂ ਚੋਣ ਲੜਾਂ।

ਟਰੰਪ ਨੇ ਕਿਹਾ ਕਿ ਮੇਰੇ ਕੋਲ ਵਧੇਰੇ ਪ੍ਰਸਿੱਧੀ ਹੈ, ਮੈਂ ਰਾਸ਼ਟਰਪਤੀ ਉਮੀਦਵਾਰ 'ਤੇ ਕੀਤੇ ਗਏ ਹਰ ਤਰ੍ਹਾਂ ਦੀਆਂ ਚੋਣਾਂ ਅਤੇ ਸਰਵੇਖਣਾਂ ਵਿਚ ਸਭ ਤੋਂ ਅੱਗੇ ਹਾਂ। ਹਾਲਾਂਕਿ ਟਰੰਪ ਨੇ ਚੋਣ ਲੜਨ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਚੋਣ ਲੜਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਬਿਡੇਨ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਘੇਰਿਆ। ਉਨ੍ਹਾਂ ਕਿਹਾ, ਐਫਬੀਆਈ ਦਾ ਛਾਪਾ ਇੱਕ ਸੈੱਟਅੱਪ ਹੈ। ਇਹ ਨਿਆਂ ਪ੍ਰਣਾਲੀ ਦੀ ਇੱਕ ਹਥਿਆਰ ਵਜੋਂ ਦੁਰਵਰਤੋਂ ਕਰਨ ਦੇ ਬਰਾਬਰ ਹੈ।

ਇਹ ਕੱਟੜ ਖੱਬੇ ਡੈਮੋਕਰੇਟਸ ਦਾ ਹਮਲਾ ਹੈ। ਉਹ ਨਹੀਂ ਚਾਹੁੰਦੇ ਕਿ ਮੈਂ 2024 ਦੀਆਂ ਚੋਣਾਂ ਲੜਾਂ। ਮਾਰ-ਏ-ਲੇਗੋ 'ਤੇ ਐਫਬੀਆਈ ਦਾ ਛਾਪਾ ਇੱਕ ਅਮਰੀਕੀ ਸਰਕਾਰੀ ਏਜੰਸੀ, ਅਮਰੀਕਾ ਦੇ ਨੈਸ਼ਨਲ ਆਰਕਾਈਵਜ਼ ਰਿਕਾਰਡਾਂ ਦੀ ਸਾਂਭ-ਸੰਭਾਲ ਦੀ ਜਾਂਚ ਨਾਲ ਜੁੜਿਆ ਹੋਇਆ ਹੈ। ਇਸ ਏਜੰਸੀ ਕੋਲ ਰਾਸ਼ਟਰਪਤੀ ਤੋਂ ਰਿਕਾਰਡ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਦੋਸ਼ ਹੈ ਕਿ ਜਦੋਂ ਟਰੰਪ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਛੱਡਿਆ ਸੀ ਤਾਂ ਉਹ ਆਪਣੇ ਨਾਲ ਕਈ ਦਸਤਾਵੇਜ਼ ਲੈ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਨੂੰ ਕਈ ਵੱਡੇ ਬਕਸਿਆਂ ਵਿੱਚ ਮਾਰ-ਏ-ਲਿਗੋ ਲਿਜਾਇਆ ਗਿਆ ਸੀ। ਉਦੋਂ ਤੋਂ ਹੀ ਅਮਰੀਕੀ ਖੁਫੀਆ ਏਜੰਸੀਆਂ ਟਰੰਪ ਅਤੇ ਉਨ੍ਹਾਂ ਦੇ ਕਰੀਬੀਆਂ 'ਤੇ ਨਜ਼ਰ ਰੱਖ ਰਹੀਆਂ ਸਨ।

Related Stories

No stories found.
logo
Punjab Today
www.punjabtoday.com