ਪੱਛਮ ਲਈ ਸਭ ਤੋਂ ਵੱਡਾ ਖਤਰਾ ਚੀਨ,ਖੁਫੀਆ ਏਜੇਂਸੀਆਂ ਨੇ ਦਿੱਤੀ ਚੇਤਾਵਨੀ

ਐਫਬੀਆਈ ਮੁੱਖੀ ਨੇ ਕਿਹਾ, ਚੀਨ ਦੀ ਕਮਿਊਨਿਸਟ ਪਾਰਟੀ ਦੁਨੀਆ ਭਰ ਵਿੱਚ ਗੁਪਤ ਰੂਪ ਨਾਲ ਦਬਾਅ ਬਣਾ ਰਹੀ ਹੈ। ਸਾਨੂੰ ਕਾਰਵਾਈ ਕਰਨ ਦੀ ਲੋੜ ਹੈ।
ਪੱਛਮ ਲਈ ਸਭ ਤੋਂ ਵੱਡਾ ਖਤਰਾ ਚੀਨ,ਖੁਫੀਆ ਏਜੇਂਸੀਆਂ ਨੇ ਦਿੱਤੀ ਚੇਤਾਵਨੀ

ਅਮਰੀਕਾ ਅਤੇ ਬ੍ਰਿਟੇਨ ਦੀ ਖੁਫੀਆ ਏਜੰਸੀਆਂ FBI ਅਤੇ MI5 ਦੇ ਮੁਖੀਆਂ ਨੇ ਚਿਤਾਵਨੀ ਦਿੱਤੀ ਹੈ, ਕਿ ਚੀਨ ਲੰਬੇ ਸਮੇਂ ਤੱਕ ਪੱਛਮੀ ਦੇਸ਼ਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ। ਅਨੁਭਵੀ ਜਾਸੂਸਾਂ ਨੇ ਕਿਹਾ ਕਿ ਚੀਨ ਸਾਡੇ ਰਾਜ਼ ਲੁੱਟਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਤਕਨਾਲੋਜੀ ਚੋਰੀ ਕਰਨਾ ਚਾਹੁੰਦਾ ਹੈ। ਇੰਨਾ ਹੀ ਨਹੀਂ ਚੀਨ ਦੁਨੀਆ ਨੂੰ ਆਪਣੇ ਪੱਖ 'ਚ ਬਦਲਣ ਲਈ ਦਮਨ ਦਾ ਸਹਾਰਾ ਲੈ ਰਿਹਾ ਹੈ।

ਚੀਨ ਦੇ ਵਧਦੇ ਖਤਰੇ ਤੋਂ ਦੁਨੀਆ ਨੂੰ ਚਿਤਾਵਨੀ ਦੇਣ ਲਈ ਇਤਿਹਾਸ 'ਚ ਪਹਿਲੀ ਵਾਰ ਦੋਵੇਂ ਖੁਫੀਆ ਮੁਖੀ ਇਕੱਠੇ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਵੀ ਚੀਨ ਦੇ ਖਤਰੇ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। ਬ੍ਰਿਟਿਸ਼ ਖੁਫੀਆ ਏਜੰਸੀ MI5 ਦੇ ਮੁਖੀ ਕੇਨ ਮੈਕਲਮ ਨੇ ਕਿਹਾ ਕਿ ਉਨ੍ਹਾਂ ਦੇ ਜਾਸੂਸ 2018 ਦੇ ਮੁਕਾਬਲੇ ਚੀਨ 'ਚ 7 ਗੁਣਾ ਜ਼ਿਆਦਾ ਜਾਂਚ ਕਰ ਰਹੇ ਹਨ।

ਐਫਬੀਆਈ ਦੇ ਮੁਖੀ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਸਥਿਤੀ ਇੰਨੀ ਖਰਾਬ ਹੈ, ਕਿ ਉਹ ਹਰ 24 ਘੰਟਿਆਂ ਬਾਅਦ ਚੀਨ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧਾਰਨਾ ਗਲਤ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਨੇੜਲੇ ਸਬੰਧਾਂ ਵਿੱਚ ਬਦਲਾਅ ਆਵੇਗਾ। ਐਫਬੀਆਈ ਮੁਖੀ ਨੇ ਕਿਹਾ,ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਚੀਨ ਦੀ ਕਮਿਊਨਿਸਟ ਪਾਰਟੀ ਦੀ ਤੇਜ਼ੀ ਨਾਲ ਵਧ ਰਹੀ ਏਕਾਧਿਕਾਰ ਹੈ।

ਐਫਬੀਆਈ ਮੁਖੀ ਨੇ ਕਿਹਾ, 'ਚੀਨ ਦੀ ਕਮਿਊਨਿਸਟ ਪਾਰਟੀ ਦੁਨੀਆ ਭਰ ਵਿੱਚ ਗੁਪਤ ਰੂਪ ਨਾਲ ਦਬਾਅ ਬਣਾ ਰਹੀ ਹੈ। ਇਹ ਅਸਲ ਹੈ ਅਤੇ ਇਹ ਦਬਾਅ ਪਾ ਰਿਹਾ ਹੈ। ਸਾਨੂੰ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਚੀਨ ਸਬਕ ਲੈ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਚੀਨ ਜ਼ਬਰਦਸਤੀ ਤਾਇਵਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਅਮਰੀਕੀ ਖੁਫੀਆ ਏਜੰਸੀ ਦੇ ਮੁਖੀ ਨੇ ਖੁਲਾਸਾ ਕੀਤਾ ਹੈ ਕਿ ਚੀਨ ਕੋਲ ਜਾਸੂਸਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਅਤੇ ਉਸ ਦਾ ਹੈਕਿੰਗ ਪ੍ਰੋਗਰਾਮ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਨਾਲੋਂ ਵੱਡਾ ਹੈ। ਦੂਜੇ ਪਾਸੇ ਚੀਨ ਨੇ ਕਿਹਾ ਹੈ ਕਿ ਉਸ ਨੂੰ ਅਰਥਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ 'ਚ ਬ੍ਰਿਟੇਨ ਅਤੇ ਅਮਰੀਕਾ ਤੋਂ ਲੰਬੇ ਸਮੇਂ ਦੇ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਖੁਫੀਆ ਮੁਖੀਆਂ ਨੇ ਦੱਸਿਆ ਕਿ ਚੀਨ ਨਾਲ ਨਜਿੱਠਣ ਲਈ MI5 ਅਤੇ FBI ਨੇ ਦੁਨੀਆ ਦੇ ਹੋਰ ਆਜ਼ਾਦ ਦੇਸ਼ਾਂ ਨਾਲ ਮਿਲ ਕੇ ਇਕ ਅਜੇਤੂ ਟੀਮ ਬਣਾਈ ਹੈ। ਉਨ੍ਹਾਂ ਕਿਹਾ ਕਿ ਚੀਨੀ ਸਰਕਾਰ ਆਰਥਿਕ ਲਾਭ ਹਾਸਲ ਕਰਨ ਲਈ ਲੰਬੇ ਸਮੇਂ ਤੋਂ ਹੈਕਿੰਗ ਅਤੇ ਸੂਚਨਾ ਚੋਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ।

Related Stories

No stories found.
logo
Punjab Today
www.punjabtoday.com