29 ਅਕਤੁਬਰ 2021
ਦੁਨੀਆਂ 'ਚ ਖਾਸਕਰ ਕੁੜੀਆਂ ਦੀ ਖੂਬਸੂਰਤੀ ਨੂੰ ਲੈਕੇ ਕੋਈ ਮੁਕਾਬਲਾ ਨਹੀਂ। ਕਈ ਆਪਣੀ ਕੁਦਰਤੀ ਖੂਬਸੂਰਤੀ ਨੂੰ ਲੈਕੇ ਮੰਨੇ ਜਾਂਦੇ ਹਨ ਪਰ ਜਿਸ ਖੂਬਸੂਰਤੀ ਦੀ ਅੱਜ ਗਲ ਕਰਨ ਜਾ ਰਹੇ ਹਾਂ ਉਹ ਖੂਬਸੂਰਤੀ ਇਕ ਕੁੜੀ ਲਈ ਪ੍ਰੇਸ਼ਾਨੀ ਬਣ ਗਈ ਹੈ ਜੀ ਹਾਂ ਇੰਗਲੈਂਡ ਦੀ ਇਹ ਮਹਿਲਾ ਪੁਲਿਸਕਰਮੀ ਨਿਕੋਲਾ ਟਰਨਰ ਦੀ ਖੁਬੁਸਰਤੀ ਉਸ ਲਈ ਮੁਸੀਬਤ ਬਣ ਗਈ ਹੈ ਉਹ ਜਦੋਂ ਆਪਣੀ ਵਰਦੀ ਪਾਕੇ ਨਿਕਲਦੀ ਹੈ ਤਾਂ ਉਨ੍ਹਾਂ ਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਜਦੋਂ ਵੀ ਨਿਕੋਲਾ ਆਪਣੀ ਵਰਦੀ ਵਿਚ ਸੜਕਾਂ 'ਤੇ ਆਉਂਦੀ ਹੈ, ਤਾਂ ਉਸ ਨੂੰ ਲੋਕਾਂ ਵਲੋਂ ਮੰਦੀ ਸ਼ਬਦਵਾਲੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਿਕੋਲਾ ਦਾ ਕਹਿਣਾ ਹੈ, ਇਕ ਵਾਰ ਜਦੋਂ ਉਹ ਫੁੱਟਬਾਲ ਮੈਚ ਦੇਖਣ ਗਈ ਤਾਂ ਉਸ ਨਾਲ ਛੇੜਛਾੜ ਵੀ ਕੀਤੀ ਗਈ। ਇੱਕ ਵਾਰ ਪੱਬ ਦੇ ਬਾਹਰ ਕਈ ਲੋਕਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਨਿਕੋਲਾ ਟਰਨਰ ਦਾ ਕਹਿਣਾ ਹੈ, ਲੋਕ ਉਸ ਨੂੰ 'ਸਟਰਿੱਪਰ' ਸਮਝਣ ਲੱਗਦੇ ਹਨ, ਪੁਲਿਸ ਵਾਲੇ ਨਹੀਂ। ਇਸ ਕਾਰਨ ਜਦੋਂ ਉਹ ਡਿਊਟੀ 'ਤੇ ਹੁੰਦੀ ਹੈ ਤਾਂ ਲੋਕ ਉਸ ਨਾਲ ਛੇੜਛਾੜ ਕਰਦੇ ਹਨ।ਇੰਨਾ ਹੀ ਨਹੀਂ ਕਈ ਵਾਰ ਔਰਤਾਂ ਵੀ ਨਿਕੋਲਾ ਨਾਲ ਦੁਰਵਿਵਹਾਰ ਕਰਦੀਆਂ ਹਨ ਕਿਉਂਕਿ ਔਰਤਾਂ ਉਸ ਦੀ ਖੂਬਸੂਰਤੀ ਤੋਂ ਈਰਖਾ ਕਰਦੀਆਂ ਹਨ। ਨਿਕੋਲਾ ਦਾ ਕਹਿਣਾ ਹੈ ਕਿ ਉਸ ਦੇ ਵਾਰ-ਵਾਰ ਕਹਿਣ 'ਤੇ ਵੀ ਲੋਕ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਉਹ ਸਟ੍ਰਿਪਰ ਨਹੀਂ ਸਗੋਂ ਪੁਲਸ ਮੁਲਾਜ਼ਮ ਹੈ।