ਫਿਨਲੈਂਡ ਦੀ ਪੀਐੱਮ ਸਨਾ ਮਾਰਿਨ ਦੀ ਡਰੱਗ ਟੈਸਟ ਰਿਪੋਰਟ ਆਈ ਨੈਗੇਟਿਵ

ਫਿਨਲੈਂਡ ਦੀ ਪੀਐੱਮ ਸਨਾ ਮਾਰਿਨ ਵੱਲੋਂ ਇੱਕ ਪਾਰਟੀ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਨੱਚਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਸੀ । ਵਿਰੋਧੀ ਪਾਰਟੀਆਂ ਦੇ ਵਧਦੇ ਦਬਾਅ ਤੋਂ ਬਾਅਦ ਉਸਨੂੰ ਡਰੱਗ ਟੈਸਟ ਕਰਵਾਉਣਾ ਪਿਆ ਸੀ ।
ਫਿਨਲੈਂਡ ਦੀ ਪੀਐੱਮ ਸਨਾ ਮਾਰਿਨ ਦੀ ਡਰੱਗ ਟੈਸਟ ਰਿਪੋਰਟ ਆਈ ਨੈਗੇਟਿਵ

ਫਿਨਲੈਂਡ ਦੀ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ, ਇਹ ਟੈਸਟ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ 19 ਅਗਸਤ 2022 ਨੂੰ ਦਿੱਤਾ ਸੀ। ਉਨ੍ਹਾਂ ਦਾ ਡਰੱਗ ਟੈਸਟ ਨੈਗੇਟਿਵ ਆਇਆ ਹੈ। ਇਸ ਤੋਂ ਪਹਿਲਾਂ ਸਨਾ ਨੇ ਖੁਦ ਕਿਹਾ ਸੀ, ਕਿ ਅਟਕਲਾਂ ਨੂੰ ਦੂਰ ਕਰਨ ਲਈ ਮੈਂ ਡਰੱਗ ਟੈਸਟ ਕਰਵਾਇਆ ਸੀ ।

ਉਸਨੇ ਮੰਨਿਆ ਕਿ ਉਸਨੇ ਸ਼ਰਾਬ ਪੀਤੀ ਸੀ, ਪਰ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਨੇ ਡਰੱਗ ਦਾ ਨਸ਼ਾ ਕੀਤਾ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਵੱਲੋਂ ਇੱਕ ਪਾਰਟੀ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਨੱਚਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਸੀ । ਵਿਰੋਧੀ ਪਾਰਟੀਆਂ ਦੇ ਵਧਦੇ ਦਬਾਅ ਤੋਂ ਬਾਅਦ ਹੁਣ ਉਸ ਨੂੰ ਡਰੱਗ ਟੈਸਟ ਕਰਵਾਉਣਾ ਪਿਆ ਸੀ । ਹਾਲਾਂਕਿ, ਮਰੀਨ ਸ਼ੁਰੂ ਤੋਂ ਹੀ ਆਪਣੇ ਦਾਅਵੇ 'ਤੇ ਕਾਇਮ ਹਨ ਕਿ ਉਨ੍ਹਾਂ ਨੇ ਕਿਸੇ ਵੀ ਗੈਰ-ਕਾਨੂੰਨੀ ਡਰੱਗ ਦੀ ਵਰਤੋਂ ਨਹੀਂ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਡਰੱਗ ਟੈਸਟ ਤੋਂ ਬਾਅਦ ਪੀਐਮ ਮਰੀਨ ਨੇ ਕਿਹਾ, 'ਮੈਂ ਇਨ੍ਹਾਂ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹਾਂ। ਇਸ ਲਈ ਮੈਂ ਆਪਣੀ ਕਾਨੂੰਨੀ ਸੁਰੱਖਿਆ ਲਈ ਅਤੇ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਡਰੱਗ ਟੈਸਟ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਮੈਂ ਅੱਜ ਡਰੱਗ ਟੈਸਟ ਕਰਵਾ ਲਿਆ ਹੈ, ਜਿਸ ਦੇ ਨਤੀਜੇ ਲਗਭਗ ਇੱਕ ਹਫ਼ਤੇ ਬਾਅਦ ਆਉਣਗੇ।

ਦਰਅਸਲ ਵਿਰੋਧੀ ਧਿਰ ਦੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਮਰੀਨ ਨੇ ਪਾਰਟੀ 'ਚ ਡਰੱਗਜ਼ ਲਈ ਸੀ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਆਪਣੇ ਸਪੱਸ਼ਟੀਕਰਨ ਵਿੱਚ ਮਰੀਨ ਨੇ ਕਿਹਾ, 'ਹਾਂ, ਮੈਂ ਪਾਰਟੀ ਕੀਤੀ, ਡਾਂਸ ਕੀਤਾ ਅਤੇ ਗਾਣੇ ਵੀ ਗਾਏ। ਮੈਨੂੰ ਪਤਾ ਸੀ ਕਿ ਮੇਰਾ ਵੀਡੀਓ ਬਣਾਇਆ ਜਾ ਰਿਹਾ ਸੀ। ਪਰ ਇਹ ਵੀਡੀਓ ਲੀਕ ਨਹੀਂ ਹੋਣੀ ਚਾਹੀਦੀ ਸੀ, ਕਿਉਂਕਿ ਇਹ ਇੱਕ ਪ੍ਰਾਈਵੇਟ ਪਾਰਟੀ ਸੀ। ਮੈਂ ਪਾਰਟੀ ਵਿੱਚ ਸ਼ਰਾਬ ਪੀਤੀ ਸੀ, ਪਰ ਡਰੱਗ ਦਾ ਕੋਈ ਵੀ ਨਸ਼ਾ ਨਹੀਂ ਕੀਤਾ ਸੀ ।

36 ਸਾਲਾ ਮਰੀਨ ਨੇ ਕਿਹਾ ਕਿ ਮੇਰਾ ਪਰਿਵਾਰਕ ਜੀਵਨ ਹੈ। ਮੇਰੇ ਵੀ ਦੋਸਤ ਹਨ ਜਿਨ੍ਹਾਂ ਨਾਲ ਮੈਂ ਸਮਾਂ ਬਿਤਾ ਸਕਦੀ ਹਾਂ। ਮੈਂ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਸਨਾ ਮਰੀਨ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦੀ ਅਤੇ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਯੂਜ਼ਰਸ ਪੀਐੱਮ ਦੇ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਕੁਝ ਇਸ ਘਟਨਾ ਨੂੰ ਸਾਧਾਰਨ ਦੱਸ ਰਹੇ ਹਨ ਅਤੇ ਕੁਝ ਕਹਿੰਦੇ ਹਨ ਕਿ ਸਨਾ ਮਰੀਨ ਫਿਨਲੈਂਡ ਦੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ।

Related Stories

No stories found.
logo
Punjab Today
www.punjabtoday.com