ਸ੍ਰੀਲੰਕਾ ਸੰਕਟ : ਪਤਨੀਆਂ ਨਾਲ ਤਲਾਕ ਲਈ ਮਸ਼ਹੂਰ ਜੈਸੂਰੀਆ ਸੜਕਾਂ 'ਤੇ ਉਤਰੇ

ਸਨਥ ਜੈਸੂਰੀਆ ਦੇਸ਼ ਦੀ ਵਿਗੜ ਰਹੀ ਅਰਥਵਿਵਸਥਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਕੋਲੰਬੋ ਦੀ ਇੱਕ ਰੈਲੀ ਵਿੱਚ ਲੋਕਾਂ ਨਾਲ ਨਜ਼ਰ ਆਏ। ਉਨ੍ਹਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਘਰ 'ਤੇ ਹਮਲੇ ਦਾ ਵਿਰੋਧ ਕੀਤਾ।
ਸ੍ਰੀਲੰਕਾ ਸੰਕਟ : ਪਤਨੀਆਂ ਨਾਲ ਤਲਾਕ ਲਈ ਮਸ਼ਹੂਰ ਜੈਸੂਰੀਆ ਸੜਕਾਂ 'ਤੇ ਉਤਰੇ

ਸਨਥ ਜੈਸੂਰੀਆ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਨਥ ਜੈਸੂਰੀਆ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਕ੍ਰਿਕਟ ਦੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੈਸੂਰੀਆ ਹੁਣ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਦੇਸ਼ ਦੀ ਵਿਗੜ ਰਹੀ ਅਰਥਵਿਵਸਥਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਕੋਲੰਬੋ ਵਿੱਚ ਇੱਕ ਰੈਲੀ ਵਿੱਚ ਲੋਕਾਂ ਨਾਲ ਨਜ਼ਰ ਆਏ।

ਭੀੜ ਨੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਘਰਾਂ 'ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮੌਕੇ ਆਏ ਜਦੋਂ ਸਾਬਕਾ ਵਿਸਫੋਟਕ ਬੱਲੇਬਾਜ਼ ਕ੍ਰਿਕਟ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ 'ਚ ਰਹੇ। ਉਸ ਨੇ ਤਿੰਨ ਵਿਆਹ ਕੀਤੇ ਹਨ, ਪਤਨੀਆਂ ਨਾਲ ਉਸ ਦੇ ਝਗੜੇ ਲਗਾਤਾਰ ਸੁਰਖੀਆਂ 'ਚ ਰਹੇ ਸਨ। ਸਨਥ ਜੈਸੂਰੀਆ ਨੇ ਤਿੰਨ ਵਿਆਹ ਕੀਤੇ। ਪਰ ਉਸਨੇ ਆਪਣੀਆਂ ਸਾਰੀਆਂ ਪਤਨੀਆਂ ਤੋਂ ਤਲਾਕ ਲੈ ਲਿਆ।

ਜੈਸੂਰੀਆ ਦਾ ਪਹਿਲਾ ਵਿਆਹ 1998 ਵਿੱਚ ਸੁਮਦੂ ਕਰੁਣਾਨਾਇਕ ਨਾਲ ਹੋਇਆ ਸੀ। ਉਸ ਦਾ ਪਹਿਲਾ ਵਿਆਹ ਸਿਰਫ਼ ਇੱਕ ਸਾਲ ਚੱਲਿਆ ਸੀ। 2000 ਵਿੱਚ, ਉਸਨੇ ਏਅਰ ਹੋਸਟਸ ਸੈਂਡਰਾ ਡੀ ਸਿਲਵਾ ਨਾਲ ਦੂਜੀ ਵਾਰ ਵਿਆਹ ਕੀਤਾ। ਇਸ ਵਿਆਹ ਤੋਂ ਉਸ ਦੇ ਤਿੰਨ ਬੱਚੇ ਹਨ। ਉਸਨੇ 2012 ਵਿੱਚ ਸੈਂਡਰਾ ਨੂੰ ਤਲਾਕ ਵੀ ਦੇ ਦਿੱਤਾ ਸੀ। ਜਦੋਂ ਜੈਸੂਰੀਆ ਦਾ ਕਰੀਅਰ ਸਿਖਰਾਂ 'ਤੇ ਸੀ ਤਾਂ ਉਸ ਦਾ ਨਾਂ ਬਾਲੀਵੁੱਡ ਮਾਡਲ ਨਾਲ ਵੀ ਜੁੜ ਗਿਆ। ਹਾਲਾਂਕਿ ਜੈਸੂਰੀਆ ਨੇ ਇਸ ਨੂੰ ਅਫਵਾਹ ਦੱਸਿਆ ਸੀ।

ਜੈਸੂਰੀਆ ਦਾ ਤੀਜਾ ਵਿਆਹ ਸਭ ਤੋਂ ਵਿਵਾਦਤ ਰਿਹਾ। ਆਪਣੀ ਦੂਸਰੀ ਪਤਨੀ ਦੇ ਨਾਲ ਰਹਿੰਦੇ ਹੋਏ ਉਸਨੇ ਅਭਿਨੇਤਰੀ ਮਲਿਕਾ ਸਿਰੀਸੇਨਾ ਨਾਲ ਅਫੇਅਰ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸਨੇ ਆਪਣੀ ਦੂਜੀ ਪਤਨੀ ਨੂੰ ਤਲਾਕ ਦੇ ਦਿੱਤਾ। ਹਾਲਾਂਕਿ, ਜਲਦੀ ਹੀ ਅਭਿਨੇਤਰੀ ਮਲਿਕਾ ਸਿਰੀਸੇਨਾ ਨੇ ਜੈਸੂਰੀਆ ਨੂੰ ਤਲਾਕ ਦੇ ਦਿੱਤਾ ਅਤੇ ਇੱਕ ਕਾਰੋਬਾਰੀ ਨਾਲ ਵਿਆਹ ਕਰਵਾ ਲਿਆ। ਕੁਝ ਦਿਨਾਂ ਬਾਅਦ ਮਲਿਕਾ ਸਿਰੀਸੇਨਾ ਦਾ ਇੱਕ ਨਿੱਜੀ ਵੀਡੀਓ ਲੀਕ ਹੋਇਆ ਸੀ।

ਸਨਥ ਜੈਸੂਰੀਆ ਹੁਣ ਸੜਕਾਂ 'ਤੇ ਉਤਰ ਆਏ ਹਨ, ਕਿਉਂਕਿ ਸ਼੍ਰੀਲੰਕਾ ਇਸ ਸਮੇਂ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪੈਟਰੋਲ, ਗੈਸ, ਦਵਾਈ ਅਤੇ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵੀ ਘਾਟ ਹੈ। ਜਿਸ ਕਾਰਨ ਪਿਛਲੇ ਦਿਨੀਂ ਸ਼੍ਰੀਲੰਕਾ ਦੇ ਲੋਕ ਸੜਕਾਂ 'ਤੇ ਨਿਕਲ ਆਏ ਸਨ। ਜੈਸੂਰੀਆ ਨੇ ਇਸ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਪਰ ਉਨ੍ਹਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਘਰ 'ਤੇ ਹਮਲੇ ਦਾ ਵਿਰੋਧ ਕੀਤਾ। ਟਵਿੱਟਰ 'ਤੇ ਉਨ੍ਹਾਂ ਲਿਖਿਆ ਕਿ 'ਸਾਡੇ ਪ੍ਰਧਾਨ ਮੰਤਰੀ ਨਾਲ ਸਿਆਸੀ ਮਤਭੇਦ ਹਨ, ਪਰ ਉਨ੍ਹਾਂ ਦੇ ਘਰ ਨੂੰ ਸਾੜਨਾ ਸਹੀ ਨਹੀਂ ਹੈ। ਇਸ ਨਾਲ ਅੰਦੋਲਨ ਕਮਜ਼ੋਰ ਹੋਵੇਗਾ।

Related Stories

No stories found.
logo
Punjab Today
www.punjabtoday.com