ਇਜ਼ਰਾਈਲ ਕੋਲ ਖਤਰਨਾਕ ਪ੍ਰਮਾਣੂ ਹਥਿਆਰ,ਪਰ ਕਿਸੇ ਨੂੰ ਦਸਦਾ ਨਹੀਂ: ਏਹੂਦ ਬਰਾਕ

'ਟਾਈਮਜ਼ ਆਫ਼ ਇਜ਼ਰਾਈਲ' ਮੁਤਾਬਕ ਪਹਿਲੀ ਵਾਰ ਇਜ਼ਰਾਈਲ ਦੇ ਕਿਸੇ ਵੱਡੇ ਨੇਤਾ ਨੇ ਇਹ ਸਵੀਕਾਰ ਕੀਤਾ ਹੈ ਕਿ ਇਜ਼ਰਾਈਲ ਇੱਕ ਪ੍ਰਮਾਣੂ ਸ਼ਕਤੀ ਹੈ।
ਇਜ਼ਰਾਈਲ ਕੋਲ ਖਤਰਨਾਕ ਪ੍ਰਮਾਣੂ ਹਥਿਆਰ,ਪਰ ਕਿਸੇ ਨੂੰ ਦਸਦਾ ਨਹੀਂ: ਏਹੂਦ ਬਰਾਕ

ਇਜ਼ਰਾਈਲ ਆਪਣੇ ਆਧੁਨਿਕ ਹਥਿਆਰਾਂ ਦੇ ਕਾਰਨ ਦੁਨੀਆਂ ਵਿਚ ਬਹੁਤ ਮਸ਼ਹੂਰ ਹੈ। ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ 9 ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਹਨ। ਇਜ਼ਰਾਈਲ ਵੀ ਇਨ੍ਹਾਂ ਵਿਚ ਗਿਣਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਜ਼ਰਾਈਲ ਨੇ ਕਦੇ ਵੀ ਜਨਤਕ ਮੰਚ 'ਤੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ।

'ਟਾਈਮਜ਼ ਆਫ਼ ਇਜ਼ਰਾਈਲ’ ਮੁਤਾਬਕ ਪਹਿਲੀ ਵਾਰ ਇਜ਼ਰਾਈਲ ਦੇ ਕਿਸੇ ਵੱਡੇ ਨੇਤਾ ਨੇ ਇਹ ਸਵੀਕਾਰ ਕੀਤਾ ਹੈ ਕਿ ਇਜ਼ਰਾਈਲ ਇੱਕ ਪ੍ਰਮਾਣੂ ਸ਼ਕਤੀ ਹੈ। ਸਾਬਕਾ ਪ੍ਰਧਾਨ ਮੰਤਰੀ ਏਹੂਦ ਬਰਾਕ ਨੇ ਸੋਸ਼ਲ ਮੀਡੀਆ 'ਤੇ ਹਿਬਰੂ ਭਾਸ਼ਾ 'ਚ ਇਹ ਖੁਲਾਸਾ ਕੀਤਾ ਹੈ। ਇੱਥੇ ਉਹ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਦੇਸ਼ ਵਿੱਚ ਨਿਆਂਇਕ ਸੁਧਾਰਾਂ ਅਤੇ ਨਾਗਰਿਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਗੱਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਜੇਕਰ ਇਜ਼ਰਾਈਲ 'ਚ ਤਾਨਾਸ਼ਾਹੀ ਆਉਂਦੀ ਹੈ ਤਾਂ ਇਸ ਦਾ ਅਸਰ ਅਰਬ ਜਗਤ ਅਤੇ ਇਜ਼ਰਾਈਲ ਦੇ ਪਰਮਾਣੂ ਹਥਿਆਰਾਂ 'ਤੇ ਵੀ ਪਵੇਗਾ। ਬਰਾਕ ਨੇ ਬਾਅਦ ਵਿੱਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।

ਬਰਾਕ ਨੇ ਸੋਸ਼ਲ ਮੀਡੀਆ 'ਤੇ ਦੇਸ਼ 'ਚ ਨਿਆਂਇਕ ਸੁਧਾਰਾਂ 'ਤੇ ਟਿੱਪਣੀ ਕੀਤੀ। ਬਰਾਕ ਨੇ ਕਿਹਾ- ਪੱਛਮੀ ਦੇਸ਼ਾਂ ਦੀਆਂ ਸਿਆਸੀ ਪਾਰਟੀਆਂ ਇਜ਼ਰਾਈਲ ਬਾਰੇ ਟਿੱਪਣੀਆਂ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਜ਼ਰਾਈਲ 'ਚ ਫੌਜੀ ਤਖ਼ਤਾ ਪਲਟ ਅਤੇ ਤਾਨਾਸ਼ਾਹੀ ਆ ਗਈ ਤਾਂ ਖਾੜੀ 'ਚ ਨਵੀਂ ਸਥਿਤੀ ਪੈਦਾ ਹੋ ਜਾਵੇਗੀ। ਕੁਝ ਲੋਕ ਸਾਡੇ ਪਰਮਾਣੂ ਹਥਿਆਰਾਂ ਦਾ ਹਵਾਲਾ ਦਿੰਦੇ ਹੋਏ ਕਹਿ ਰਹੇ ਹਨ ਕਿ ਇਸ ਨਾਲ ਮੁਸਲਿਮ ਦੁਨੀਆ ਨਾਲ ਟਕਰਾਅ ਦਾ ਖਤਰਾ ਵਧ ਜਾਵੇਗਾ। ਹਾਲਾਂਕਿ, ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਣ ਵਾਲਾ ਹੈ। ਖਾਸ ਗੱਲ ਇਹ ਹੈ ਕਿ ਬਰਾਕ ਨੇ ਇਹ ਗੱਲ ਇਸ਼ਾਰਿਆਂ 'ਚ ਕਹੀ ਸੀ। ਹੁਣ ਤੱਕ ਕਿਸੇ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਜਾਂ ਮੰਤਰੀ ਨੇ ਕਿਸੇ ਵੀ ਰੂਪ ਵਿੱਚ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਇਜ਼ਰਾਈਲ ਕੋਲ ਪ੍ਰਮਾਣੂ ਹਥਿਆਰ ਹਨ।

ਬਰਾਕ ਦਾ ਇਹ ਬਿਆਨ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ, ਕਿਉਂਕਿ ਪ੍ਰਧਾਨ ਮੰਤਰੀ ਤੋਂ ਇਲਾਵਾ ਉਹ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਸਨੇ 25 ਸਾਲਾਂ ਤੱਕ ਇਜ਼ਰਾਈਲੀ ਹਵਾਈ ਸੈਨਾ ਵਿੱਚ ਇੱਕ ਲੜਾਕੂ ਪਾਇਲਟ ਵਜੋਂ ਵੀ ਸੇਵਾ ਕੀਤੀ ਹੈ। ਪਰਮਾਣੂ ਹਥਿਆਰਾਂ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਸਿਪਰੀ ਮੁਤਾਬਕ ਇਜ਼ਰਾਈਲ ਕੋਲ ਲਗਭਗ 90 ਤੋਂ 100 ਪ੍ਰਮਾਣੂ ਹਥਿਆਰ ਹਨ। ਦੂਜੇ ਪਾਸੇ ਸੁਤੰਤਰ ਮੀਡੀਆ ਰਿਪੋਰਟਾਂ ਅਤੇ ਇਜ਼ਰਾਈਲ 365 ਦੀਆਂ ਰਿਪੋਰਟਾਂ ਮੁਤਾਬਕ ਯਹੂਦੀ ਦੇਸ਼ ਕੋਲ 200 ਤੋਂ 400 ਪ੍ਰਮਾਣੂ ਹਥਿਆਰ ਹਨ।

Related Stories

No stories found.
logo
Punjab Today
www.punjabtoday.com