ਲੀਬੀਆ, ਅਫਰੀਕਾ ਦੇ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸੀ ਗੱਦਾਫ਼ੀ

ਲੀਬੀਆ, ਸਹਾਰਾ ਮਾਰੂਥਲ ਨਾਲ ਲੱਗਦਾ ਇੱਕ ਅਫ਼ਰੀਕੀ ਦੇਸ਼ ਹੈ। ਜਿੱਥੇ 90% ਜ਼ਮੀਨ ਰੇਗਿਸਤਾਨ ਹੈ। ਗੱਦਾਫ਼ੀ 1969 ਤੋਂ 2011 ਤੱਕ ਲੀਬੀਆ ਦਾ ਰਾਸ਼ਟਰਪਤੀ ਰਿਹਾ ਸੀ।
ਲੀਬੀਆ, ਅਫਰੀਕਾ ਦੇ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸੀ ਗੱਦਾਫ਼ੀ

ਅੱਜ ਅਸੀਂ ਇੱਕ ਐਸੇ ਨੇਤਾ ਦੀ ਗੱਲ ਕਰਾਂਗੇ ਜਿਸਨੂੰ ਜ਼ਿਆਦਾਤਰ ਲੋਕ ਅਤੇ ਸਾਡੇ ਕਈ ਕਲਾਕਾਰ ਵੀ ਤਾਨਾਸ਼ਾਹ ਮੰਨਦੇ ਸੀ ਅਤੇ ਮੰਨਦੇ ਹਨ। ਇਹ ਕੈਸੀ ਤਰਾਸਦੀ ਹੈ ਕਿ ਜਿਸਨੂੰ ਨੋਬਲ ਐਵਾਰਡ ਮਿਲਣਾ ਚਾਹੀਦਾ ਸੀ ਉਸਨੂੰ ਮੌਤ ਦੀ ਸਜ਼ਾ ਮਿਲੀ। ਆਉ ਅਸੀਂ ਇਸ ਆਰਟੀਕਲ 'ਚ ਦੱਸਦੇ ਹਾਂ ਕਿ ਕਿਉਂ ਗੱਦਾਫ਼ੀ ਨੂੰ ਮੌਤ ਦੀ ਸਜ਼ਾ ਦੀ ਥਾਂ ਨੋਬਲ ਐਵਾਰਡ ਮਿਲਣਾ ਚਾਹੀਦਾ ਸੀ।

ਲੀਬੀਆ, ਸਹਾਰਾ ਮਾਰੂਥਲ ਨਾਲ ਲੱਗਦਾ ਇੱਕ ਅਫ਼ਰੀਕੀ ਦੇਸ਼ ਹੈ। ਜਿੱਥੇ 90% ਜ਼ਮੀਨ ਰੇਗਿਸਤਾਨ ਹੈ। ਸਿਰਫ 10% ਜ਼ਮੀਨ ਹੀ ਐਸੀ ਹੈ ਜਿੱਥੇ ਲੋਕ ਰਹਿ ਰਹੇ ਹਨ। ਦੇਸ਼ ਦਾ ਜ਼ਿਆਦਾਤਰ ਹਿੱਸਾ ਉਹ ਹੈ ਜਿੱਥੇ 20 ਸਾਲ ਮੀਂਹ ਦੀ ਇੱਕ ਬੂੰਦ ਤੱਕ ਨਹੀਂ ਪਈ। ਜਦੋਂ ਦੁਨੀਆਂ 'ਚ ਤੇਲ ਦੇ ਜ਼ਮੀਨੀ ਭੰਡਾਰਾਂ ਬਾਰੇ ਗੱਲ ਚਲੀ ਤਾਂ ਹਰ ਦੇਸ਼ ਵਿੱਚ ਤੇਲ ਦੀ ਖੋਜ ਹੋਣ ਲੱਗੀ, ਪਰ ਲੀਬੀਆ 'ਚ ਤੇਲ ਦੀ ਜਗ੍ਹਾ ਜੋ ਮਿਲਿਆ ਉਹ ਵਾਕਿਆ ਹੀ ਹੈਰਾਨ ਕਰਨ ਵਾਲਾ ਸੀ।

ਰੇਗਿਸਤਾਨ 'ਚ 500 ਮੀਟਰ ਥੱਲੇ, ਪਾਣੀ ਦੀ ਇੱਕ ਮੋਟੀ ਪਰਤ ਮਿਲੀ, ਜਿਸਦੀ ਮੋਟਾਈ ਕਿਤੇ-ਕਿਤੇ ਤਾਂ 700 ਮੀਟਰ ਤੱਕ ਵੀ ਸੀ। ਮਾਹਰਾਂ ਦੀ ਮੰਨੀਏ ਤਾਂ ਇਹ ਪਾਣੀ ਐਨਾ ਕੁ ਸੀ ਕਿ 2- 3 ਹਜਾਰ ਸਾਲਾਂ ਤੱਕ ਲੀਬੀਆ ਕੋਲੋਂ ਪਾਣੀ ਮੁੱਕਣਾ ਨਹੀਂ ਸੀ।

ਜਿਹੜੇ ਦੇਸ਼ ਦਾ 90% ਹਿੱਸਾ ਮਾਰੂਥਲ ਹੋਵੇ, ਉਹ ਹੀ ਇਸਦੀ ਅਹਿਮੀਅਤ ਸਮਝ ਸਕਦਾ ਸੀ। ਪਰ ਇਸ ਪਾਣੀ ਨੂੰ ਕੱਢਣਾ ਤੇ ਕੱਢ ਕੇ ਲੋਕਾਂ ਤੱਕ ਪਹੁੰਚਾਉਣਾ ਕਿਸੇ ਤਪੱਸਿਆ ਨਾਲੋਂ ਘੱਟ ਨਹੀਂ ਸੀ। 1960 'ਚ ਇਸ ਲਈ ਜਿੰਨੇ ਪੈਸੇ ਦੀ ਜਰੂਰਤ ਸੀ ਉਹ ਸੀ 25 ਅਰਬ ਡਾਲਰ। ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 100 ਅਰਬ ਡਾਲਰ ਤੋਂ ਵੀ ਵੱਧ ਹੋਵੇਗੀ। ਸੋ ਇਸ ਕਰਕੇ ਇਸ ਪਰਿਜੋਯਨਾ ਦਾ ਵਿਚਾਰ ਹੀ ਛੱਡ ਦਿੱਤਾ ਗਿਆ। ਪਰ ਜਦੋਂ ਕਰਨਲ ਗੱਦਾਫ਼ੀ ਰਾਸ਼ਟਰਪਤੀ ਬਣਿਆ ਤਾਂ ਉਸਨੇ ਇਸਤੇ ਕੰਮ ਕਰਨਾ ਸ਼ੁਰੂ ਕੀਤਾ।

ਪਰ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਡੇ ਅਪਰਾਧੀਆਂ ਚੋਂ ਇੱਕ ਹੈ। ਅਮਰੀਕਾ ਹਮੇਸ਼ਾ ਸਿਰਫ ਆਪਣੇ ਆਰਥਿਕ ਹਿੱਤਾਂ ਲਈ ਯੁੱਧ ਕਰਦਾ ਆਇਆ ਹੈ। ਮੀਡੀਆ ਬੁੱਧੀਜੀਵੀ ਵਰਗ ਤੋਂ ਰਾਸ਼ਟਰ ਅਤੇ ਆਗੂਆਂ ਨੂੰ ਬਦਨਾਮ ਕਰਦਾ ਰਿਹਾ ਹੈ। ਅਮਰੀਕਾ ਦੇ ਪਿੱਛੇ ਲੱਗੇ ਲਗਭਗ ਸਾਰੇ ਪੱਛਮੀ ਦੇਸ਼ ਗੱਦਾਫ਼ੀ ਦੇ ਵਿਰੋਧੀ ਸਨ। ਇਸ ਵਜ੍ਹਾ ਨਾਲ IMF ਜਾਂ ਵਰਲਡ ਬੈਂਕ, ਕਿਸੇ ਨੇ ਵੀ ਲੀਬੀਆ ਨੂੰ ਕਰਜ਼ ਨਾਂ ਦਿੱਤਾ।

ਗੱਦਾਫ਼ੀ ਨੇ ਆਪਣੇ ਹੀ ਦੇਸ਼ ਚੋਂ ਇਸਦਾ ਪ੍ਰਬੰਧ ਕਰਕੇ ਇਸ ਔਖੀ ਤੇ ਮੁਸ਼ਕਿਲ ਪਰਿਯੋਜਨਾ ਨੂੰ ਅੱਗੇ ਤੋਰਿਆ। ਦੱਖਣੀ ਕੋਰੀਆ ਨੇ ਆਪਣੇ ਇੰਜਨੀਅਰ ਇਸਦੀ ਮਦਦ ਲਈ ਭੇਜੇ ਤੇ ਬਾਅਦ 'ਚ ਯੂਨੈਸਕੋ ਨੇ ਵੀ ਇੰਜਨੀਅਰਾਂ ਨੂੰ ਟ੍ਰੇਨਿੰਗ ਦਿੱਤੀ। ਵੱਡੀਆਂ-ਵੱਡੀਆਂ ਪਾਈਪਾਂ ਦਾ ਨਿਰਮਾਣ ਕੀਤਾ ਗਿਆ। ਪਾਈਪਾਂ ਵੀ ਐਨੀਆਂ ਵੱਡੀਆਂ ਕਿ ਜਿੰਨਾ ਤੋਂ ਮੈਟਰੋ ਟਰੇਨਾਂ ਤੱਕ ਗੁਜ਼ਰ ਜਾਣ। ਅਤੇ ਆਖਿਰ 28 ਅਗਸਤ 1984 ਨੂੰ ਕਰਨਲ ਗੱਦਾਫ਼ੀ ਵਲੋਂ ਇਸ ਪਰਿਯੋਜਨਾ ਦਾ ਉਦਘਾਟਨ ਗਿਆ।

500 ਮੀਟਰ ਗਹਿਰੇ, 1300 ਖੂਹਾਂ ਦਾ ਨਿਰਮਾਣ ਕੀਤਾ ਗਿਆ। ਜਿੰਨਾ ਚੋਂ 4000 km ਲੰਬੀ ਪਾਈਪਲਾਈਨ ਪਾਣੀ ਲੈਕੇ ਜਾਂਦੀ ਸੀ। ਐਨੇ ਬੰਨ੍ਹ ਬਣਾਏ ਗਏ ਕਿ ਜੀਹਦੇ ਨਾਲ ਮਿਸਰ ਦੇ 12 ਪਿਰਾਮਿਡ ਬਣ ਜਾਣ। ਇਸ 'ਚ ਬਣੇ ਖੂਹ ਅੱਜ ਵੀ ਸਪੇਸ ਚੋਂ ਦੇਖੇ ਜਾ ਸਕਦੇ ਹਨ।

ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਗੱਦਾਫ਼ੀ ਨੇ 33 ਅਰਬ ਡਾੱਲਰ ਖਰਚ ਕੀਤੇ। ਪੂਰੇ ਅਫਰੀਕਾ ਨੂੰ ਹਰਿਆ ਭਰਿਆ ਹੋਣ ਦੀਆਂ ਉਮੀਦਾਂ ਜਾਗ ਪਈਆਂ ਸਨ। ਲੀਬੀਆ ਦੇ ਵੱਡੇ ਸ਼ਹਿਰ ਤ੍ਰਿਪੋਲੀ, ਬੇਆਂਜੀ 'ਚ ਪਾਣੀ ਪਹੁੰਚਣ ਨਾਲ ਉੱਥੋਂ ਦੇ ਲੋਕ ਖੁਸ਼ੀ ਵਿੱਚ ਪਾਗ਼ਲ ਹੋਏ ਫਿਰਦੇ ਸਨ। ਉੱਥੇ ਹੀ 13000 ਹੈਕਟਰ ਬੰਜਰ ਜ਼ਮੀਨ ਉਪਜਾਊ ਤੇ ਆਬਾਦ ਹੋ ਗਈ ਸੀ। 2008 'ਚ ਗਿਨੀਜ਼ ਬੁੱਕ ਵਲੋਂ ਇਸ ਪਰਿਯੋਜਨਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਰਿਯੋਜਨਾ ਦੇ ਰੂਪ 'ਚ ਸ਼ਾਮਿਲ ਕੀਤਾ ਗਿਆ।

ਪਰ ਲੀਬੀਆ ਦੇ ਲੋਕਾਂ ਦੀ ਮਾੜੀ ਕਿਸਮਤ ਕਿ 2011 ਵਿੱਚ ਅਮਰੀਕਾ ਦੇ NATO ਨੇ ਯੂਕਰੇਨ ਵਾਂਗ ਗੱਦਾਫ਼ੀ ਦੇ ਵਿਰੁੱਧ ਦੁਸ਼ਣਬਾਜੀ ਕਰ ਕੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਕਿ ਉਹਨਾਂ ਨੇ ਸਭ ਤੋਂ ਵੱਧ ਬੰਬ ਵੀ ਇਸੇ ਪਰਿਯੋਜਨਾ ਤੇ ਸੁੱਟੇ। ਇਹਨਾਂ ਹਮਲਿਆਂ 'ਚ ਲੀਬੀਆ ਦੇ 25% ਪਾਣੀ ਦੇ ਖੂਹ ਤਹਿਸ ਨਹਿਸ ਹੋ ਗਏ।

ਅਫਰੀਕਾ ਲਈ ਵਰਦਾਨ ਬਣੇ ਇਸ ਪ੍ਰੋਜਕਟ ਨੂੰ, ਪੱਛਮੀ ਦੇਸ਼ਾਂ ਨੇ ਕਿਵੇਂ ਖੰਡਰਾਂ ਵਿੱਚ ਬਦਲਿਆ ਇਸਨੂੰ ਉੱਥੇ ਜਾ ਕੇ ਦੇਖਿਆ ਜਾ ਸਕਦਾ ਹੈ। ਹੁਣ ਉਸੇ ਤੜਫਦੇ ਅਫਰੀਕਾ ਨੂੰ ਬੋਤਲਾਂ ਵਿੱਚ ਪਾਣੀ ਵੇਚਿਆ ਜਾ ਰਿਹਾ ਹੈ।ਗੱਦਾਫ਼ੀ ਬੁਰਾ ਸੀ ਜਾਂ ਚੰਗਾ, ਇਹ ਉੱਥੋਂ ਦੇ ਲੋਕਾਂ ਨੇ ਦੇਖਣਾ ਸੀ। ਤੁਹਾਨੂੰ ਕੀ ਤਕਲੀਫ? ਤੁਸੀਂ ਕੌਣ ਹੁੰਦੇ ਹੋ ਬੇਗਾਨੇ ਮੁਲਕ ਦੇ ਲੋਕਾਂ ਤੇ ਬੰਬ ਤੇ ਮਿਸਾਇਲਾਂ ਸੁੱਟਣ ਵਾਲੇ?

ਸੰਸਾਰ ਦੇ ਇੰਜੀਨੀਅਰਾਂ ਦੇ ਸਹਿਯੋਗ ਨਾਲ ਬਣੀ ਇਹ ਪਰਿਯੋਜਨਾ ਗੱਦਾਫ਼ੀ ਦੇ ਮਹਾਨ ਹੋਣ ਦਾ ਸਬੂਤ ਵੀ ਦਿੰਦੀ ਹੈ।

""ਗੱਦਾਫ਼ੀ ਨੇ ਤਾਂ ਪਾਣੀ ਲੱਭਿਆ ਸੀ ਤੇ ਅਸੀਂ ਲੱਭਿਆ ਪਾਣੀ ਗੁਆ ਰਹੇ ਹਾਂ""

Related Stories

No stories found.
logo
Punjab Today
www.punjabtoday.com