ਜਾਰਜੀਆ 'ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪੁਲਿਸ ਫੋਰਸ ਬਰਖਾਸਤ,ਹੋਈ ਨਵੀਂ ਭਰਤੀ

ਜਾਰਜੀਆ 'ਚ ਹੁਣ ਜੇਕਰ ਕੋਈ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਂਦਾ ਹੈ।
ਜਾਰਜੀਆ 'ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪੁਲਿਸ ਫੋਰਸ ਬਰਖਾਸਤ,ਹੋਈ ਨਵੀਂ ਭਰਤੀ

ਜਾਰਜੀਆ ਇੱਕ ਅਜਿਹਾ ਦੇਸ਼ ਹੈ, ਜਿੱਥੇ ਰਿਸ਼ਵਤਖੋਰੀ ਇੱਕ ਆਰਥਿਕਤਾ ਬਣ ਗਈ ਸੀ। ਭ੍ਰਿਸ਼ਟਾਚਾਰ ਆਮ ਜੀਵਨ ਦਾ ਹਿੱਸਾ ਸੀ। ਹੁਣ 38 ਲੱਖ ਦੀ ਆਬਾਦੀ ਵਾਲੇ ਪੂਰਬੀ ਯੂਰਪ ਦੇ ਇਸ ਦੇਸ਼ ਨੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਿਚ ਦੁਨੀਆ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਸਾਲ 2003 'ਚ ਲੋਕ ਭ੍ਰਿਸ਼ਟਾਚਾਰ ਦੇ ਖਿਲਾਫ ਸੜਕਾਂ 'ਤੇ ਉਤਰੇ ਸਨ ਅਤੇ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ।

ਇਸਤੋਂ ਬਾਅਦ ਚੋਣਾਂ ਹੋਈਆਂ, ਨਵੀਂ ਸਰਕਾਰ ਬਣੀ। ਪਹਿਲਾਂ, 16,000 ਕਰਮਚਾਰੀਆਂ ਵਾਲੀ ਟ੍ਰੈਫਿਕ ਪੁਲਿਸ ਫੋਰਸ ਨੂੰ ਬਰਖਾਸਤ ਕਰ ਦਿੱਤਾ ਗਿਆ। ਨੌਜਵਾਨਾਂ ਨੂੰ ਭਰਤੀ ਕੀਤਾ ਗਿਆ, ਜ਼ਿਆਦਾਤਰ ਔਰਤਾਂ ਨੂੰ ਭਰਤੀ ਕੀਤਾ ਗਿਆ। ਮੁਲਾਜ਼ਮਾਂ ਦੀ ਗਿਣਤੀ ਘੱਟ ਰੱਖੀ ਗਈ, ਉਚਿਤ ਤਨਖਾਹ ਦਿੱਤੀਆਂ ਗਈਆਂ। ਪਹਿਲਾਂ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਇਹ ਮੰਨਿਆ ਜਾਂਦਾ ਸੀ, ਕਿ ਲੋਕ ਰਿਸ਼ਵਤਖੋਰੀ ਰਾਹੀਂ ਘੱਟ ਤਨਖਾਹ ਦੀ ਭਰਪਾਈ ਕਰਦੇ ਹਨ । ਹੁਣ ਜੇਕਰ ਕੋਈ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਂਦਾ ਹੈ।

ਆਨਲਾਈਨ ਭੁਗਤਾਨ ਸ਼ੁਰੂ ਹੋਣ ਨਾਲ ਬਿਜਲੀ ਬਿੱਲ, ਟ੍ਰੈਫਿਕ ਚਲਾਨ ਜਾਂ ਸਕੂਲ-ਕਾਲਜ ਦੀਆਂ ਫੀਸਾਂ ਦਾ ਭੁਗਤਾਨ ਆਨਲਾਈਨ ਸ਼ੁਰੂ ਹੋ ਗਿਆ। ਨਤੀਜਾ ਇਹ ਹੋਇਆ ਕਿ ਨਵੀਂ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਦੇਸ਼ ਦਾ ਬਜਟ 12 ਗੁਣਾ ਵਧ ਗਿਆ। ਭ੍ਰਿਸ਼ਟਾਚਾਰ 'ਤੇ ਖੋਜ ਕਰਨ ਵਾਲੇ ਯੋਹਾਨ ਐਨਵਾਲ ਦਾ ਕਹਿਣਾ ਹੈ ਕਿ ਯੂਨੀਵਰਸਿਟੀ 'ਚ ਡੋਨੇਸ਼ਨ 'ਤੇ ਦਾਖਲਾ ਹੋਇਆ ਸੀ। ਫਿਰ ਤਰਜੀਹੀ ਵਪਾਰ ਲਈ ਵੱਖਰੀ ਰਿਸ਼ਵਤ ਦੇਣੀ ਪੈਂਦੀ ਸੀ।

ਜਾਰਜੀਆ ਵਿੱਚ ਭ੍ਰਿਸ਼ਟਾਚਾਰ ਇਸ ਹੱਦ ਤੱਕ ਵੱਧ ਗਿਆ ਸੀ, ਕਿ ਖੇਤੀਬਾੜੀ ਮੰਤਰੀ ਨੇ ਦੇਸ਼ ਦੀ ਕਣਕ ਵੇਚ ਦਿੱਤੀ, ਇਸ ਲਈ ਕਣਕ ਦੀ ਕਮੀ ਹੋ ਗਈ ਅਤੇ ਲੋਕਾਂ ਨੂੰ ਰੋਟੀ ਨਾ ਮਿਲਣ ਕਾਰਣ ਭੁੱਖੇ ਮਰਨ ਲੱਗੇ। ਸਰਕਾਰੀ ਸਹਾਇਤਾ ਰਾਸ਼ੀ ਲੋਕਾਂ ਤੱਕ ਨਹੀਂ ਪਹੁੰਚੀ ਅਤੇ ਸੈਂਕੜੇ ਬੱਚੇ ਠੰਢ ਨਾਲ ਮਰ ਗਏ। ਕਈ ਪੁਲਿਸ ਅਫਸਰ ਮਾਫੀਆ ਬਣ ਗਏ, ਜਿਸਦੇ ਬਾਅਦ ਦੇਸ਼ ਦੇ ਹਾਲਾਤ ਹੋਰ ਖਰਾਬ ਹੋ ਗਏ । ਭ੍ਰਿਸ਼ਟਾਚਾਰ 'ਤੇ ਖੋਜ ਕਰਨ ਵਾਲੇ ਯੋਹਾਨ ਐਨਵਾਲ ਦਾ ਕਹਿਣਾ ਹੈ ਕਿ ਯੂਨੀਵਰਸਿਟੀ 'ਚ ਡੋਨੇਸ਼ਨ 'ਤੇ ਦਾਖਲਾ ਹੁੰਦਾ ਸੀ। ਫਿਰ ਮਨਪਸੰਦ ਵਪਾਰ ਲਈ ਵੱਖਰੀ ਰਿਸ਼ਵਤ ਦੇਣੀ ਪੈਂਦੀ ਸੀ।

ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ, ਜਾਰਜੀਆ ਭ੍ਰਿਸ਼ਟਾਚਾਰ ਦੇ ਪੱਧਰਾਂ ਲਈ ਜਾਣਿਆ ਜਾਂਦਾ ਸੀ, ਖਾਸ ਕਰਕੇ ਇਸਦੀ ਪੁਲਿਸ ਫੋਰਸ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਸੀ । 2003 ਦੀ 'ਰੋਜ਼ ਕ੍ਰਾਂਤੀ' ਦੇ ਨਤੀਜੇ ਵਜੋਂ, ਸਰਕਾਰ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ, ਸਾਰੀਆਂ ਮੌਜੂਦਾ ਪੁਲਿਸ ਨੂੰ ਬਰਖਾਸਤ ਕਰਕੇ ਅਤੇ ਨਵੀਂ ਭਰਤੀ ਕਰਕੇ ਇੱਕ ਛੋਟੀ ਫੋਰਸ ਬਣਾ ਕੇ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸੁਧਾਰਿਆ ਹੋਇਆ ਪੁਲਿਸ ਬਲ ਹੁਣ ਦੇਸ਼ ਦੀਆਂ ਸਭ ਤੋਂ ਚੰਗੀਆਂ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ ।

Related Stories

No stories found.
logo
Punjab Today
www.punjabtoday.com