ਇਟਲੀ 'ਚ ਤਾਨਾਸ਼ਾਹੀ ਦੀ ਵਾਪਸੀ, ਮੁਸੋਲਿਨੀ ਦੀ ਫ਼ੈਨ ਮੇਲੋਨੀ ਬਣੇਗੀ ਪੀਐੱਮ

ਜੌਰਜੀਆ ਮੇਲੋਨੀ ਮੁਸੋਲਿਨੀ ਦੀ ਪ੍ਰਸ਼ੰਸਕ ਹੈ ਅਤੇ ਜਨਤਕ ਫੋਰਮਾਂ 'ਤੇ ਕਈ ਵਾਰ ਉਸ ਦੀ ਤਾਰੀਫ ਵੀ ਕਰ ਚੁੱਕੀ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਦੇ ਲੋਕਾਂ ਨੇ ਸਾਡੇ 'ਤੇ ਭਰੋਸਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਕਦੇ ਵੀ ਧੋਖਾ ਨਹੀਂ ਦੇਵਾਂਗੇ।
ਇਟਲੀ 'ਚ ਤਾਨਾਸ਼ਾਹੀ ਦੀ ਵਾਪਸੀ, ਮੁਸੋਲਿਨੀ ਦੀ ਫ਼ੈਨ ਮੇਲੋਨੀ ਬਣੇਗੀ ਪੀਐੱਮ

ਇਟਲੀ ‘ਚ 'ਬ੍ਰਦਰਜ਼ ਆਫ ਇਟਲੀ' ਦੀ ਆਗੂ ਜਾਰਜੀਆ ਮੇਲੋਨੀ ਨੇ ਆਮ ਚੋਣਾਂ ‘ਚ ਜਿੱਤ ਦਾ ਦਾਅਵਾ ਕੀਤਾ ਹੈ। ਇਟਲੀ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲਣ ਜਾ ਰਹੀ ਹੈ। ਤਾਨਾਸ਼ਾਹ ਬੇਨੀਟੋ ਮੁਸੋਲਿਨੀ ਤੋਂ ਬਾਅਦ ਇਟਲੀ ਵਿਚ ਇਕ ਵਾਰ ਫਿਰ ਸੱਜੇ ਪੱਖੀ ਸਰਕਾਰ ਬਣਨ ਜਾ ਰਹੀ ਹੈ।

ਜੌਰਜੀਆ ਮੇਲੋਨੀ ਮੁਸੋਲਿਨੀ ਦੀ ਪ੍ਰਸ਼ੰਸਕ ਹੈ ਅਤੇ ਜਨਤਕ ਫੋਰਮਾਂ 'ਤੇ ਕਈ ਵਾਰ ਉਸ ਦੀ ਤਾਰੀਫ ਵੀ ਕਰ ਚੁੱਕੀ ਹੈ। ਜੌਰਜੀਆ ਮੇਲੋਨੀ ਨੇ ਕਿਹਾ ਕਿ 'ਇਹ ਰਾਤ ਸਾਡੇ ਲਈ ਮਾਣ ਅਤੇ ਮੁਕਤੀ ਦੀ ਰਾਤ ਹੈ,' ਮੇਲੋਨੀ ਨੇ ਚੰਗੇ ਰੁਝਾਨ ਤੋਂ ਬਾਅਦ ਇਹ ਗੱਲ ਕਹੀ। ਉਸ ਨੇ ਕਿਹਾ, 'ਮੈਂ ਇਸ ਜਿੱਤ ਨੂੰ ਉਨ੍ਹਾਂ ਲੋਕਾਂ ਨੂੰ ਵੀ ਸਮਰਪਿਤ ਕਰਨਾ ਚਾਹੁੰਦੀ ਹਾਂ ਜੋ ਅੱਜ ਸਾਡੇ ਨਾਲ ਨਹੀਂ ਹਨ। ਕੱਲ੍ਹ ਤੋਂ ਅਸੀਂ ਆਪਣੀ ਕੀਮਤ ਦਿਖਾਉਣ ਦੇ ਯੋਗ ਹੋਵਾਂਗੇ।

ਇਟਲੀ ਦੇ ਲੋਕਾਂ ਨੇ ਸਾਡੇ 'ਤੇ ਭਰੋਸਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਕਦੇ ਵੀ ਧੋਖਾ ਨਹੀਂ ਦੇਣ ਦਿਆਂਗੇ। ਤੁਹਾਨੂੰ ਦੱਸ ਦੇਈਏ ਕਿ ਆਮ ਚੋਣਾਂ ਵਿੱਚ ‘ਬ੍ਰਦਰ ਆਫ ਇਟਲੀ’ ਦੇ ਨਾਲ-ਨਾਲ ਮੈਟਿਓ ਸਾਲਵਿਨੀ ਦੀ ਅਗਵਾਈ ਵਾਲੀ ਲੀਗ ਅਤੇ ਸਿਲਵੀਓ ਬਰਲੁਸਕੋਨੀ ਦੀ ਫੋਰਜ਼ਾ ਇਟਾਲੀਆ ਪਾਰਟੀ ਵੀ ਹੈ। ਪਿਛਲੀ ਵਾਰ 2018 ਦੀਆਂ ਆਮ ਚੋਣਾਂ ਵਿੱਚ ਮੇਲੋਨੀ ਦੀ ਪਾਰਟੀ ਨੂੰ 4.5 ਫੀਸਦੀ ਵੋਟ ਮਿਲੇ ਸਨ।

45 ਸਾਲਾ ਮੇਲੋਨੀ ‘ਰੱਬ, ਦੇਸ਼ ਅਤੇ ਪਰਿਵਾਰ’ ਦੇ ਨਾਅਰੇ ਨਾਲ ਚੋਣ ਪ੍ਰਚਾਰ ਕਰ ਰਹੀ ਸੀ। ਮੇਲੋਨੀ ਦੀ ਪਾਰਟੀ ਦਾ ਏਜੰਡਾ ਯੂਰੋਸੈਪਟੀਸਿਜ਼ਮ ਅਤੇ ਐਂਟੀ-ਇਮੀਗ੍ਰੇਸ਼ਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਾਰਟੀ ਨੇ ਐਲਜੀਬੀਟੀਕਿਊ ਅਤੇ ਗਰਭਪਾਤ ਦੇ ਅਧਿਕਾਰਾਂ ਵਿੱਚ ਕਟੌਤੀ ਦਾ ਪ੍ਰਸਤਾਵ ਵੀ ਰੱਖਿਆ। ਮੇਲੋਨੀ ਦੀ ਪ੍ਰਸਿੱਧੀ 2018 ਤੋਂ ਬਾਅਦ ਤੇਜ਼ੀ ਨਾਲ ਵਧੀ। ਮੇਲੋਨੀ ਦੇ ਸਾਥੀ ਸਾਲਵਿਨੀ ਅਤੇ ਸਿਲਵੀਓ ਬਰਲੁਸਕੋਨੀ ਵੀ ਉਸਦੀ ਪ੍ਰਸਿੱਧੀ ਲਈ ਜ਼ਿੰਮੇਵਾਰ ਹਨ।

2008 ਵਿੱਚ ਜਦੋਂ ਬਰਲੁਸਕੋਨੀ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਮੇਲੋਨੀ ਨੂੰ ਖੇਡ ਮੰਤਰੀ ਬਣਾਇਆ ਸੀ। ਬੇਨੀਟੋ ਮੁਸੋਲਿਨੀ ਨੂੰ ਇਟਲੀ ਦਾ ਸਭ ਤੋਂ ਤਾਨਾਸ਼ਾਹੀ ਸ਼ਾਸਕ ਮੰਨਿਆ ਜਾਂਦਾ ਹੈ। ਮੁਸੋਲਿਨੀ ਹੀ ਸੀ, ਜਿਸਨੇ ਫਾਸ਼ੀਵਾਦ ਦੀ ਸ਼ੁਰੂਆਤ ਕੀਤੀ ਅਤੇ ਉਸਦੇ ਵਿਰੁੱਧ ਬੋਲਣ ਵਾਲੇ ਲੱਖਾਂ ਲੋਕਾਂ ਨੂੰ ਮਾਰ ਦਿੱਤਾ।

ਮੁਸੋਲਿਨੀ ਨੇ 1922 ਅਤੇ 1943 ਦੇ ਵਿਚਕਾਰ 20 ਸਾਲ ਇਟਲੀ ਉੱਤੇ ਰਾਜ ਕੀਤਾ। ਮੁਸੋਲਿਨੀ ਪਹਿਲਾ ਅਧਿਆਪਕ ਸੀ, ਇਸ ਤੋਂ ਬਾਅਦ ਉਹ ਮਜ਼ਦੂਰ ਬਣ ਗਿਆ। ਫਿਰ ਉਹ ਸਵਿਟਜ਼ਰਲੈਂਡ ਵਿੱਚ ਪੱਤਰਕਾਰੀ ਕਰਨ ਚਲਾ ਗਿਆ। ਵਾਪਸ ਆਉਣ ਤੋਂ ਬਾਅਦ, ਉਹ ਇੱਕ ਤਾਨਾਸ਼ਾਹ ਸਾਸ਼ਕ ਬਣ ਗਿਆ। ਉਸਨੇ ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਦਾ ਸਾਥ ਦਿੱਤਾ। ਮੁਸੋਲਿਨੀ ਨੂੰ 1943 ਵਿੱਚ ਅਸਤੀਫਾ ਦੇਣਾ ਪਿਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਕਿਹਾ ਜਾਂਦਾ ਹੈ ਕਿ ਉਸ ਦੇ ਦੋਸਤ ਹਿਟਲਰ ਨੇ ਉਸ ਨੂੰ ਬਚਾਇਆ ਸੀ। ਬਾਗੀਆਂ ਨੇ ਮੁਸੋਲਿਨੀ ਅਤੇ ਉਸਦੀ ਪ੍ਰੇਮਿਕਾ ਕਲੋਰੇਟਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।

Related Stories

No stories found.
logo
Punjab Today
www.punjabtoday.com