ਆਸਟਰੀਆ 'ਚ ਹਿਟਲਰ ਦੇ ਘਰ 'ਚ ਬਣੇਗਾ ਪੁਲਿਸ ਸਟੇਸ਼ਨ

ਦੂਜੇ ਵਿਸ਼ਵ ਯੁੱਧ ਦੌਰਾਨ, ਨਾਜ਼ੀਆਂ ਨੇ ਇਸ ਇਮਾਰਤ ਨੂੰ ਧਾਰਮਿਕ ਇਮਾਰਤ ਵਿੱਚ ਬਦਲ ਦਿੱਤਾ ਸੀ । ਨਾਜ਼ੀ ਸਮਰਥਕ ਇੱਥੇ ਸੈਲਾਨੀਆਂ ਵਜੋਂ ਆਉਂਦੇ ਸਨ।
ਆਸਟਰੀਆ 'ਚ ਹਿਟਲਰ ਦੇ ਘਰ 'ਚ ਬਣੇਗਾ ਪੁਲਿਸ ਸਟੇਸ਼ਨ

ਹਿਟਲਰ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵੱਡੇ ਤਾਨਾਸ਼ਾਹ ਵਿਚ ਕੀਤੀ ਜਾਂਦੀ ਹੈ। ਆਸਟਰੀਆ ਵਿੱਚ ਹਿਟਲਰ ਦੇ ਘਰ ਨੂੰ ਹੁਣ ਪੁਲਿਸ ਸਟੇਸ਼ਨ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਮਨੁੱਖੀ ਅਧਿਕਾਰਾਂ ਦੀ ਸਿਖਲਾਈ ਦਿੱਤੀ ਜਾਵੇਗੀ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਥਾਂ ਆਸਟਰੀਆ ਦੇ ਬਰੌਨਾਊ ਵਿੱਚ ਹੈ। ਜੋ ਕਿ ਜਰਮਨੀ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ।

ਹਿਟਲਰ ਦਾ ਜਨਮ ਇੱਥੇ 20 ਅਪ੍ਰੈਲ 1889 ਨੂੰ ਹੋਇਆ ਸੀ। ਹਾਲਾਂਕਿ ਉਹ ਸਿਰਫ 3 ਸਾਲ ਦੀ ਉਮਰ ਤੱਕ ਇੱਥੇ ਹੀ ਰਹੇ। ਕਿਰਾਏ ਦਾ ਮਕਾਨ ਹੋਣ ਕਾਰਨ ਹਿਟਲਰ ਦਾ ਪਰਿਵਾਰ ਇੱਥੋਂ ਚਲਾ ਗਿਆ ਸੀ। ਲੰਬੇ ਵਿਵਾਦ ਤੋਂ ਬਾਅਦ 2016 ਵਿੱਚ ਆਸਟ੍ਰੀਆ ਸਰਕਾਰ ਨੇ ਇਸ ਇਮਾਰਤ ਨੂੰ ਖਰੀਦ ਲਿਆ ਸੀ। 2016 ਵਿੱਚ ਸਰਕਾਰ ਨੇ ਹਿਟਲਰ ਦੇ ਘਰ ਨੂੰ ਲੈ ਕੇ ਇੱਕ ਕਮੇਟੀ ਬਣਾਈ ਸੀ। ਇਸ ਨੇ ਸੁਝਾਅ ਦਿੱਤਾ ਕਿ ਹਿਟਲਰ ਦੇ ਇਤਿਹਾਸ ਨੂੰ ਦੇਖਦੇ ਹੋਏ ਘਰ ਨੂੰ ਢਾਹ ਦਿੱਤਾ ਜਾਣਾ ਚਾਹੀਦਾ ਹੈ।

ਦੇਸ਼ ਦੇ ਕਈ ਵੱਡੇ ਨੇਤਾਵਾਂ ਅਤੇ ਲੋਕਾਂ ਨੇ ਕਿਹਾ ਸੀ ਕਿ ਇਸ ਨਾਲ ਦੇਸ਼ 'ਚ ਵਾਪਰੀ ਵੱਡੀ ਘਟਨਾ ਦਾ ਇਤਿਹਾਸ ਮਿਟ ਜਾਵੇਗਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਸਕੇ ਕੀ ਹੋਇਆ ਸੀ, ਇਸ ਲਈ ਇਮਾਰਤ ਨੂੰ ਢਾਹੁਣਾ ਨਹੀਂ ਚਾਹੀਦਾ। ਦੂਜੇ ਵਿਸ਼ਵ ਯੁੱਧ ਦੌਰਾਨ, ਨਾਜ਼ੀਆਂ ਨੇ ਇਸ ਇਮਾਰਤ ਨੂੰ ਧਾਰਮਿਕ ਇਮਾਰਤ ਵਿੱਚ ਬਦਲ ਦਿੱਤਾ। ਨਾਜ਼ੀ ਸਮਰਥਕ ਇੱਥੇ ਸੈਲਾਨੀਆਂ ਵਜੋਂ ਆਉਂਦੇ ਸਨ।

ਜਿਸ ਇਮਾਰਤ ਵਿਚ ਹਿਟਲਰ ਦਾ ਜਨਮ ਹੋਇਆ ਸੀ, ਉਸ ਦੀ ਮਲਕੀਅਤ ਗੇਰਲਿੰਡੇ ਪੋਮਰ ਨਾਂ ਦੀ ਔਰਤ ਕੋਲ ਸੀ। ਜਿਸਨੂੰ ਇਹ ਘਰ ਆਪਣੇ ਪਿਉ ਤੋਂ ਮਿਲਿਆ ਸੀ। 1972 ਤੋਂ ਸਰਕਾਰ ਨੇ ਇਸ ਨੂੰ ਕਿਰਾਏ 'ਤੇ ਲੈ ਲਿਆ ਸੀ। ਸਰਕਾਰ ਇਥੇ ਅਪਾਹਜ ਲੋਕਾਂ ਲਈ ਇੱਕ ਕੇਂਦਰ ਚਲਾਉਂਦੀ ਸੀ। ਜਿਸਨੂੰ 2011 ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਇਹ ਇਮਾਰਤ ਖਾਲੀ ਪਈ ਹੈ। 2011 ਵਿੱਚ ਸਰਕਾਰ ਨੇ ਇਸਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਗੇਰਲਿੰਡੇ ਨੇ ਸਰਕਾਰ ਦੇ ਦਬਾਅ ਦੇ ਬਾਵਜੂਦ ਇਸਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ।

ਨਾਜ਼ੀ ਸਮਰਥਕ ਕਈ ਵਾਰ ਇਮਾਰਤ ਵਿੱਚ ਇਕੱਠੇ ਹੁੰਦੇ ਸਨ। ਜਿਸ ਕਾਰਨ ਸਰਕਾਰ ਲਈ ਇਸਨੂੰ ਖਰੀਦਣਾ ਜ਼ਰੂਰੀ ਹੋ ਗਿਆ ਸੀ। 2016 ਵਿੱਚ ਸਰਕਾਰ ਨੇ ਔਰਤ ਨੂੰ 7 ਕਰੋੜ ਰੁਪਏ ਦੇ ਕੇ ਇਮਾਰਤ ਖਰੀਦੀ ਸੀ। ਹੁਣ 2025 ਤੱਕ ਇਸਨੂੰ ਥਾਣੇ ਵਿੱਚ ਤਬਦੀਲ ਕਰਨ ਦਾ ਕੰਮ ਮੁਕੰਮਲ ਹੋਣ ਦੀ ਉਮੀਦ ਹੈ।

Related Stories

No stories found.
logo
Punjab Today
www.punjabtoday.com