ਮੈਂ ਪਲੇਬੁਆਏ ਸੀ, ਕਦੇ ਆਪਣੇ ਆਪ ਨੂੰ ਫ਼ਰਿਸ਼ਤਾ ਨਹੀਂ ਕਿਹਾ : ਇਮਰਾਨ ਖਾਨ

ਇਮਰਾਨ ਖਾਨ ਨੇ ਅੱਗੇ ਕਿਹਾ- ਬਾਜਵਾ ਨੂੰ ਆਰਮੀ ਚੀਫ਼ ਵਜੋਂ ਐਕਸਟੈਂਸ਼ਨ ਦੇਣਾ ਮੇਰੀ ਗਲਤੀ ਸੀ। ਉਨ੍ਹਾਂ ਨੇ ਮੇਰੀ ਸਰਕਾਰ ਦੇ ਖਿਲਾਫ ਕੰਮ ਕਰਕੇ ਆਪਣਾ ਅਸਲੀ ਰੰਗ ਦਿਖਾਇਆ।
ਮੈਂ ਪਲੇਬੁਆਏ ਸੀ, ਕਦੇ ਆਪਣੇ ਆਪ ਨੂੰ ਫ਼ਰਿਸ਼ਤਾ ਨਹੀਂ ਕਿਹਾ : ਇਮਰਾਨ ਖਾਨ

ਇਮਰਾਨ ਖਾਨ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਸੈਕਸ ਆਡੀਓ ਲੀਕ ਨੂੰ ਲੈ ਕੇ ਚਰਚਾ 'ਚ ਹਨ। ਇਮਰਾਨ ਖਾਨ ਦਾ ਦੋਸ਼ ਹੈ ਕਿ ਇਹ ਸੈਕਸ ਆਡੀਓ ਲੀਕ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕੀਤੀ ਸੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਡੀਓ ਲੀਕ 'ਤੇ ਇਮਰਾਨ ਨੇ ਕਿਹਾ- ਇਕ ਵਾਰ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੈਨੂੰ ਪਲੇਬੁਆਏ ਕਿਹਾ ਸੀ। ਇਸ 'ਤੇ ਮੈਂ ਕਿਹਾ- ਹਾਂ, ਮੈਂ ਪਹਿਲਾਂ ਪਲੇਬੁਆਏ ਸੀ। ਮੈਂ ਕਦੇ ਵੀ ਫ਼ਰਿਸ਼ਤਾ ਹੋਣ ਦਾ ਦਾਅਵਾ ਨਹੀਂ ਕੀਤਾ। ਦਰਅਸਲ, ਦੋ ਹਫ਼ਤੇ ਪਹਿਲਾਂ ਖ਼ਾਨ ਦੀਆਂ ਤਿੰਨ ਕਥਿਤ ਸੈਕਸ ਆਡੀਓ ਟੇਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਹ ਦੋ ਵੱਖ-ਵੱਖ ਔਰਤਾਂ ਦੀਆਂ ਹਨ। ਗੱਲਬਾਤ ਇੰਨੀ ਅਸ਼ਲੀਲ ਹੈ ਕਿ ਇੱਥੇ ਲਿਖਣਾ ਜਾਂ ਦਸਣਾ ਬਹੁਤ ਮੁਸ਼ਕਿਲ ਸੀ ।

ਇਮਰਾਨ ਖਾਨ ਨੇ ਬਾਜਵਾ 'ਤੇ ਬਿਨਾਂ ਨਾਂ ਲਏ ਉਸ ਦੀ ਆਡੀਓ ਟੇਪ ਲੀਕ ਕਰਨ ਦਾ ਦੋਸ਼ ਲਾਇਆ। ਇਮਰਾਨ ਨੇ ਕਿਹਾ ਕਿ ਅਗਸਤ ਵਿੱਚ ਜਨਰਲ ਬਾਜਵਾ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਕੋਲ ਮੇਰੀ ਪਾਰਟੀ ਦੇ ਲੋਕਾਂ ਦੀਆਂ ਆਡੀਓ ਅਤੇ ਵੀਡੀਓ ਟੇਪ ਹਨ। ਉਹ ਮੇਰੇ ਨਾਲ ਡਬਲ ਗੇਮ ਖੇਡ ਰਿਹਾ ਸੀ। ਬਾਜਵਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ। ਮੇਰੇ ਨਾਲ ਹਮਦਰਦੀ ਜਤਾਉਂਦੇ ਹੋਏ, ਉਹ ਮੇਰੀ ਪਿੱਠ ਵਿਚ ਛੁਰਾ ਮਾਰ ਰਹੇ ਸਨ।

ਖ਼ਾਨ ਨੇ ਅੱਗੇ ਕਿਹਾ- ਬਾਜਵਾ ਨੂੰ ਆਰਮੀ ਚੀਫ਼ ਵਜੋਂ ਐਕਸਟੈਂਸ਼ਨ ਦੇਣਾ ਮੇਰੀ ਗਲਤੀ ਸੀ। ਉਨ੍ਹਾਂ ਨੇ ਮੇਰੀ ਸਰਕਾਰ ਦੇ ਖਿਲਾਫ ਕੰਮ ਕਰਕੇ ਆਪਣਾ ਅਸਲੀ ਰੰਗ ਦਿਖਾਇਆ। ਹੁਣ ਵੀ ਫੌਜ ਵਿਚ ਬਾਜਵਾ ਦੇ ਕੁਝ ਲੋਕ ਹਨ, ਜੋ ਮੈਨੂੰ ਸੱਤਾ ਵਿਚ ਆਉਣ ਤੋਂ ਰੋਕ ਰਹੇ ਹਨ। 2019 ਵਿੱਚ, ਇਮਰਾਨ ਸਰਕਾਰ ਨੇ ਬਾਜਵਾ ਦਾ ਕਾਰਜਕਾਲ 3 ਸਾਲ ਵਧਾ ਦਿੱਤਾ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਲੀਕ ਹੋਈ ਆਡੀਓ ਟੇਪ ਇਮਰਾਨ ਦੀ ਹੈ। ਆਉਣ ਵਾਲੇ ਦਿਨਾਂ 'ਚ ਕੁਝ ਵੀਡੀਓ ਟੇਪਾਂ ਵੀ ਲੀਕ ਹੋ ਸਕਦੀਆਂ ਹਨ।

ਦੂਜੇ ਪਾਸੇ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਹੁਣ ਤੱਕ ਇਸ ਆਡੀਓ ਟੇਪ ਨੂੰ ਫਰਜ਼ੀ ਦੱਸਦੀ ਰਹੀ ਹੈ। ਪੀਟੀਆਈ ਦੇ ਸੋਸ਼ਲ ਮੀਡੀਆ ਮੁਖੀ ਅਰਸ਼ਲਾਨ ਖਾਲਿਦ ਨੇ ਕਿਹਾ ਸੀ- ਸਰਕਾਰ ਇਮਰਾਨ ਦਾ ਅਕਸ ਖਰਾਬ ਕਰਨ ਲਈ ਸਸਤੇ ਹੱਥਕੰਡੇ ਅਪਣਾ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੂਜੇ ਦੇਸ਼ਾਂ ਤੋਂ ਮਿਲੇ ਮਹਿੰਗੇ ਤੋਹਫ਼ਿਆਂ ਨੂੰ ਕਰੋੜਾਂ ਰੁਪਏ ਵਿੱਚ ਵੇਚਣ ਦੇ ਮਾਮਲੇ ਵਿੱਚ ਫਸ ਗਏ ਹਨ। ਖਾਨ ਉਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੇ ਸਨ ਕਿ ਉਨ੍ਹਾਂ ਦੀ ਪਤਨੀ ਅਤੇ ਦੋਸਤ ਦਾ ਆਡੀਓ ਵਾਇਰਲ ਹੋਇਆ ਸੀ।

Related Stories

No stories found.
logo
Punjab Today
www.punjabtoday.com