ਬ੍ਰਿਟੇਨ 'ਚ ਨੌਜਵਾਨ ਬਜ਼ੁਰਗਾਂ ਨਾਲੋਂ ਜ਼ਿਆਦਾ ਧਾਰਮਿਕ, ਕਰਦੇ ਜ਼ਿਆਦਾ ਪ੍ਰਾਰਥਨਾ

ਚਰਚ ਆਫ਼ ਇੰਗਲੈਂਡ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ, ਕਿ ਨੌਜਵਾਨ ਪੀੜ੍ਹੀ ਵਿੱਚ ਸਿਮਰਨ ਅਤੇ ਅਧਿਆਤਮਿਕਤਾ ਵੱਲ ਰੁਝਾਨ ਪਿਛਲੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਵਧਿਆ ਹੈ, ਜਿਸ ਕਾਰਨ ਉਹ ਜ਼ਿਆਦਾ ਧਾਰਮਿਕ ਹੋ ਗਏ ਹਨ।
ਬ੍ਰਿਟੇਨ 'ਚ ਨੌਜਵਾਨ ਬਜ਼ੁਰਗਾਂ ਨਾਲੋਂ ਜ਼ਿਆਦਾ ਧਾਰਮਿਕ, ਕਰਦੇ ਜ਼ਿਆਦਾ ਪ੍ਰਾਰਥਨਾ

ਬ੍ਰਿਟੇਨ 'ਚ ਇਕ ਅਨੋਖਾ ਸਰਵੇਖਣ ਸਾਹਮਣੇ ਆ ਰਿਹਾ ਹੈ, ਜਿਸਦੇ ਅਨੁਸਾਰ ਬ੍ਰਿਟੇਨ ਦੇ ਨੌਜ਼ਵਾਨ ਔਖੇ ਵੇਲੇ ਬਜ਼ੁਰਗਾਂ ਨਾਲੋਂ ਰੱਬ ਨੂੰ ਜ਼ਿਆਦਾ ਯਾਦ ਕਰਦੇ ਹਨ। ਨੌਜਵਾਨ ਪੂਜਾ-ਪਾਠ ਅਤੇ ਸੁੱਖਣਾ ਅਤੇ ਅਰਦਾਸਾਂ ਕਰਦੇ ਨਜ਼ਰ ਆਉਂਦੇ ਹਨ ।

ਚਰਚ ਆਫ਼ ਇੰਗਲੈਂਡ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ, ਕਿ ਨੌਜਵਾਨ ਪੀੜ੍ਹੀ ਵਿੱਚ ਸਿਮਰਨ ਅਤੇ ਅਧਿਆਤਮਿਕਤਾ ਵੱਲ ਰੁਝਾਨ ਪਿਛਲੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਵਧਿਆ ਹੈ, ਜਿਸ ਕਾਰਨ ਉਹ ਜ਼ਿਆਦਾ ਧਾਰਮਿਕ ਹੋ ਗਏ ਹਨ। ਇਸ ਸਰਵੇਖਣ ਵਿਚ 18 ਤੋਂ 34 ਸਾਲ ਅਤੇ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਪਿਛਲੇ ਇਕ ਮਹੀਨੇ ਵਿਚ ਭਗਵਾਨ ਪ੍ਰਤੀ ਉਨ੍ਹਾਂ ਦੇ ਰਵੱਈਏ 'ਤੇ ਖੋਜ ਕੀਤੀ ਗਈ ਹੈ।

ਇਹ ਪਾਇਆ ਗਿਆ ਕਿ 18 ਤੋਂ 34 ਸਾਲ ਦੀ ਉਮਰ ਦੇ ਇੱਕ ਤਿਹਾਈ ਲੋਕਾਂ, ਜਾਂ ਲਗਭਗ 33% ਨੇ ਪਿਛਲੇ ਮਹੀਨੇ ਧਾਰਮਿਕ ਸਥਾਨਾਂ ਵਿੱਚ ਪ੍ਰਾਰਥਨਾ ਕੀਤੀ, ਜਦੋਂ ਕਿ 55 ਸਾਲ ਤੋਂ ਵੱਧ ਉਮਰ ਦੇ ਸਿਰਫ 25% ਲੋਕ ਪ੍ਰਾਰਥਨਾ ਕਰਨ ਲਈ ਆਏ ਸਨ। ਸਾਵੰਤਾ ਕਾਮਰੇਸ ਦੇ ਸਰਵੇਖਣ ਵਿੱਚ ਪਾਇਆ ਗਿਆ ਕਿ 56% ਨੌਜਵਾਨਾਂ ਨੇ ਰੱਬ ਦੀ ਜ਼ਿਆਦਾ ਪ੍ਰਾਰਥਨਾ ਕੀਤੀ ਹੈ, ਜਦੋਂ ਕਿ 55 ਸਾਲ ਤੋਂ ਵੱਧ ਉਮਰ ਦੇ ਸਿਰਫ 41% ਨੇ ਹੀ ਪ੍ਰਾਰਥਨਾ ਕੀਤੀ ਹੈ।

ਯੌਰਕ ਦੇ ਆਰਚਬਿਸ਼ਪ, ਮੋਸਟ ਰੇਵ ਸਟੀਫਨ ਕੌਟਰੇਲ ਨੇ ਕਿਹਾ ਕਿ ਚਾਰੇ ਪਾਸੇ ਅਨਿਸ਼ਚਿਤਤਾ ਹੈ। ਗਲੋਬਲ ਵਾਰਮਿੰਗ, ਮਹਿੰਗਾਈ, ਰੂਸ-ਯੂਕਰੇਨ ਯੁੱਧ, ਸੋਕੇ ਵਰਗੇ ਕਾਰਨਾਂ ਨੇ ਨੌਜਵਾਨਾਂ ਨੂੰ ਰੱਬ ਦੀ ਸ਼ਰਨ ਵਿੱਚ ਲਿਆਂਦਾ ਹੈ। ਜਦੋਂ ਇਸ ਸਮੇਂ ਅਸੀਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਜੀਅ ਰਹੇ ਹਾਂ, ਤਦ ਹੀ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਹੀ ਸ਼ਾਂਤੀ ਮਿਲੇਗੀ।

ਰੱਬ ਦੀ ਸ਼ਰਨ ਲੈਣ ਨਾਲ ਸਾਡੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ। ਜਦੋਂ ਕਿ ਹੋਰ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਅਧਿਆਤਮਿਕ ਹੈ। ਇਹ ਸਰਵੇਖਣ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਸਾਰੇ ਚਰਚ ਬੰਦ ਹੋ ਰਹੇ ਹਨ। ਪਿਛਲੇ ਇਕ ਦਹਾਕੇ ਵਿਚ, ਇਕੱਲੇ 2010 ਤੋਂ 2019 ਤੱਕ, ਇੰਗਲੈਂਡ ਵਿਚ 423 ਚਰਚਾਂ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ।

ਚਰਚ ਆਫ ਇੰਗਲੈਂਡ ਦੇ ਰੈਵੀਡ ਡਾਕਟਰ ਸਟੀਫਨ ਹੇਨਸ ਦਾ ਕਹਿਣਾ ਹੈ, ਕਿ ਇਸ ਸਰਵੇਖਣ ਦੇ ਨਤੀਜੇ ਆਮ ਵਿਸ਼ਵਾਸ ਨੂੰ ਬਦਲ ਦਿੰਦੇ ਹਨ। ਹੁਣ ਤੱਕ ਇਹ ਸਮਝਿਆ ਗਿਆ ਹੈ, ਕਿ ਪੜ੍ਹੇ ਲਿਖੇ ਨੌਜਵਾਨ ਧਰਮ ਨੂੰ ਨਹੀਂ ਮੰਨਦੇ, ਪਰ ਅਜਿਹਾ ਨਹੀਂ ਹੈ। ਕੋਰੋਨਾ ਮਹਾਮਾਰੀ ਕਾਰਨ ਲੋਕਾਂ ਵਿਚ ਇਕੱਲਤਾ ਵਧ ਗਈ ਹੈ। ਅਜਿਹੀ ਸਥਿਤੀ ਵਿੱਚ ਉਸਨੂੰ ਕਿਸੇ ਅਜਿਹੇ ਸਹਾਰੇ ਦੀ ਲੋੜ ਸੀ, ਜੋ ਉਸਨੂੰ ਪ੍ਰਮਾਤਮਾ ਦੇ ਸਿਮਰਨ ਅਤੇ ਭਗਤੀ ਵੱਲ ਲੈ ਜਾਵੇ। ਰਾਮਾਇਣ ਸੀਰੀਅਲ 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਦੀਪਿਕਾ ਚਿਕਲੀਆ ਨੇ ਇਕ ਇੰਟਰਵਿਊ 'ਚ ਕਿਹਾ ਕਿ ਭਾਰਤ ਦਾ ਵੱਡਾ ਹਿੱਸਾ 'ਕੁਦਰਤ ਅਤੇ ਅਧਿਆਤਮਿਕਤਾ' ਵੱਲ ਵਧੇਗਾ।

Related Stories

No stories found.
logo
Punjab Today
www.punjabtoday.com