
ਕੈਨੇਡਾ ਵਿੱਚ ਇੱਕ ਅਧਿਆਤਮਕ ਆਗੂ ਉੱਤੇ ਆਪਣੀਆਂ ਮਹਿਲਾ ਅਨੁਯਾਈਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ। ਐਡਮਿੰਟਨ ਵਿੱਚ ਪੁਲਿਸ ਨੇ 63 ਸਾਲਾ ਜੌਹਨ ਡੀ ਰੂਟਰ ਨੂੰ 22 ਜਨਵਰੀ ਦਿਨ ਸ਼ਨੀਵਾਰ ਨੂੰ ਚਾਰ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਹੈ। ਰੂਟਰ ਨੂੰ ਕੈਨੇਡਾ ਦੇ ਸਭ ਤੋਂ ਅਮੀਰ ਅਧਿਆਤਮਿਕ ਨੇਤਾ ਵਜੋਂ ਗਿਣਿਆ ਜਾਂਦਾ ਹੈ।
ਜੌਨ ਡੀ ਰੂਟਰ ਦੇ 2017 ਅਤੇ 2020 ਦੇ ਵਿਚਕਾਰ ਕਈ ਮਹਿਲਾ ਅਨੁਯਾਈਆਂ ਨਾਲ ਸਬੰਧ ਸਨ। ਇਸ ਵਾਸਤੇ ਉਸ ਨੇ ਅਧਿਆਤਮਿਕ ਗਿਆਨ ਦਾ ਆਸਰਾ ਲਿਆ। ਪੁਲਿਸ ਦੇ ਅਨੁਸਾਰ, "ਦੋਸ਼ੀ ਨੇ ਆਪਣੇ ਅਨੁਯਾਈ ਸਮੂਹ ਦੀਆਂ ਕੁਝ ਮਹਿਲਾ ਮੈਂਬਰਾਂ ਨੂੰ ਦੱਸਿਆ ਕਿ ਉਸਨੂੰ ਇੱਕ ਭਾਵਨਾ ਦੁਆਰਾ ਉਨ੍ਹਾਂ ਨਾਲ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਕਸਾਇਆ ਗਿਆ ਸੀ।"
ਡੀ ਰੂਟਰ ਨੇ ਔਰਤਾਂ ਨੂੰ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ "ਅਧਿਆਤਮਿਕ ਗਿਆਨ" ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀਆਂ ਸਿਰਫ਼ ਕੁਝ ਔਰਤਾਂ ਦੇ ਦੋਸ਼ਾਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ। ਹੁਣ ਲੱਗਦਾ ਹੈ ਕਿ ਇਸ ਮਾਮਲੇ 'ਚ ਪੀੜਤ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਸੀਂ ਉਨ੍ਹਾਂ ਨੂੰ ਅੱਗੇ ਆਉਣ ਅਤੇ ਸ਼ਿਕਾਇਤ ਦਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ, ਕਿ ਇਹ ਗ੍ਰਿਫ਼ਤਾਰੀਆਂ ਸਿਰਫ਼ ਕੁਝ ਔਰਤਾਂ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਪੁਲਿਸ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਮਾਮਲੇ 'ਚ ਪੀੜਤ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਸੀਂ ਉਨ੍ਹਾਂ ਨੂੰ ਅੱਗੇ ਆਉਣ ਅਤੇ ਸ਼ਿਕਾਇਤ ਦਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਦੋ ਸਾਲ ਪਹਿਲਾਂ ਚੀਨੀ-ਕੈਨੇਡੀਅਨ ਅਭਿਨੇਤਾ ਅਤੇ ਗਾਇਕ ਕ੍ਰਿਸ ਵੂ ਦੇ ਮਾਮਲੇ ਨੇ ਬਹੁਤ ਤੇਜ਼ੀ ਨਾਲ ਅੱਗ ਫੜ ਲਈ ਸੀ। ਜੂਨ 2021 ਵਿੱਚ ਇੱਕ ਕਥਿਤ ਪੀੜਤ ਨੇ ਉਸ ਉੱਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਘੱਟੋ-ਘੱਟ 24 ਔਰਤਾਂ ਨੇ ਵੂ 'ਤੇ ਜਿਨਸੀ ਦੁਰਵਿਹਾਰ ਦਾ ਦੋਸ਼ ਲਗਾਇਆ ਹੈ। ਕ੍ਰਿਸ ਵੂ 'ਤੇ ਬਲਾਤਕਾਰ ਦੇ ਦੋਸ਼ ਲੱਗਣ ਨਾਲ ਸ਼ੁਰੂ ਹੋਈ ਸੀ, ਪਰ ਉਸਦੇ ਮਾਮਲੇ ਨੇ 'ਜਿਨਸੀ ਸਹਿਮਤੀ' ਦੇ ਮੁੱਦੇ 'ਤੇ ਚੀਨ ਵਿਚ ਬਹਿਸ ਵੀ ਛੇੜ ਦਿੱਤੀ ਸੀ। ਨਵੰਬਰ 2022 ਵਿੱਚ, ਕ੍ਰਿਸ ਵੂ ਨੂੰ ਚੀਨ ਵਿੱਚ ਬਲਾਤਕਾਰ ਦੇ ਕਈ ਮਾਮਲਿਆਂ ਵਿੱਚ ਕੁੱਲ 13 ਸਾਲ ਦੀ ਸਜ਼ਾ ਸੁਣਾਈ ਗਈ ਸੀ।