ਈਰਾਨ 'ਚ ਪਤਨੀ ਦਾ ਸਿਰ ਕੱਟਣ ਵਾਲੇ ਨੂੰ ਸਿਰਫ਼ 8 ਸਾਲ ਦੀ ਸਜ਼ਾ

ਈਰਾਨ ਨੇ ਇਕ 17 ਸਾਲਾ ਔਰਤ ਦੇ ਪਤੀ ਨੂੰ ਸਿਰਫ 8 ਸਾਲ ਦੀ ਸਜ਼ਾ ਸੁਣਾਈ ਹੈ, ਜੋ ਆਪਣੀ ਔਰਤ ਦਾ ਸਿਰ ਵੱਢ ਕੇ ਸੜਕ 'ਤੇ ਹੀਰੋ ਵਾਂਗ ਘੁੰਮਿਆ ਸੀ।
ਈਰਾਨ 'ਚ ਪਤਨੀ ਦਾ ਸਿਰ ਕੱਟਣ ਵਾਲੇ ਨੂੰ ਸਿਰਫ਼ 8 ਸਾਲ ਦੀ ਸਜ਼ਾ

ਈਰਾਨ ਨੇ ਹਿੰਸਾ ਦੀਆਂ ਸਾਰੀਆਂ ਹਦਾ ਪਾਰ ਕਰ ਦਿਤੀਆਂ ਹਨ। ਈਰਾਨ ਨੇ ਇਕ 17 ਸਾਲਾ ਔਰਤ ਦੇ ਪਤੀ ਨੂੰ ਸਿਰਫ 8 ਸਾਲ ਦੀ ਸਜ਼ਾ ਸੁਣਾਈ ਹੈ, ਜੋ ਆਪਣੀ ਔਰਤ ਦਾ ਸਿਰ ਵੱਢ ਕੇ ਸੜਕ 'ਤੇ ਹੀਰੋ ਵਾਂਗ ਘੁੰਮਿਆ ਸੀ।

ਅਦਾਲਤ ਦੇ ਬੁਲਾਰੇ ਨੇ ਅਜਿਹੇ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਘੱਟ ਸਜ਼ਾ ਦੇਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਮੋਨਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਬਜਾਏ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਕਾਰਨ ਉਸ ਦੀ ਸਜ਼ਾ ਘਟਾ ਦਿੱਤੀ ਗਈ।

ਬੀਬੀਸੀ ਦੇ ਮੁਤਾਬਕ ਅਦਾਲਤ ਦੇ ਬੁਲਾਰੇ ਨੇ ਕਿਹਾ ਕਿ ਈਰਾਨ ਵਿੱਚ ਪਹਿਲਾਂ ਤੋਂ ਯੋਜਨਾਬੱਧ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਹਾਲਾਂਕਿ, ਜੇਕਰ ਮ੍ਰਿਤਕ ਦਾ ਪਰਿਵਾਰ ਦੋਸ਼ੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਸਜ਼ਾ ਘਟਾ ਦਿੱਤੀ ਜਾਂਦੀ ਹੈ। ਮੋਨਾ ਦੇ ਕਤਲ ਵਿੱਚ ਉਸ ਦੇ ਪਤੀ ਦਾ ਭਰਾ ਵੀ ਸ਼ਾਮਲ ਸੀ। ਇਸੇ ਲਈ ਉਸ ਨੂੰ 45 ਮਹੀਨੇ ਦੀ ਸਜ਼ਾ ਵੀ ਹੋਈ ਹੈ।

ਮ੍ਰਿਤਕ ਔਰਤ ਮੋਨਾ ਦਾ ਵਿਆਹ 12 ਸਾਲ ਦੀ ਉਮਰ 'ਚ ਦੋਸ਼ੀ ਸੱਜਾਦ ਹੈਦਰੀ ਨਾਲ ਹੋਇਆ ਸੀ। ਬੀਬੀਸੀ ਮੁਤਾਬਕ 14 ਸਾਲ ਦੀ ਉਮਰ ਤੱਕ ਉਸ ਦੇ 2 ਬੱਚੇ ਵੀ ਹੋ ਚੁੱਕੇ ਸਨ। ਸੱਜਾਦ ਹੈਦਰੀ ਮੋਨਾ ਨਾਲ ਲਗਾਤਾਰ ਘਰੇਲੂ ਹਿੰਸਾ ਕਰਦਾ ਸੀ, ਉਸਦੀ ਕੁੱਟਮਾਰ ਕਰਦਾ ਸੀ। ਜਿਸ ਕਾਰਨ ਮੋਨਾ ਉਸ ਤੋਂ ਕਾਫੀ ਨਾਰਾਜ਼ ਸੀ ਅਤੇ ਵੱਖ ਹੋਣਾ ਚਾਹੁੰਦੀ ਸੀ।

ਈਰਾਨ ਦੇ ਸਥਾਨਕ ਮੀਡੀਆ ਮੁਤਾਬਕ ਲੜਾਈ ਤੋਂ ਪਰੇਸ਼ਾਨ ਮੋਨਾ ਲਗਾਤਾਰ ਤਲਾਕ ਦੀ ਮੰਗ ਕਰ ਰਹੀ ਸੀ। ਜਿਸਨੂੰ ਸੱਜਾਦ ਹੈਦਰੀ ਨਕਾਰ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਮੋਨਾ ਈਰਾਨ ਛੱਡ ਕੇ ਤੁਰਕੀ ਭੱਜ ਗਈ। ਹਾਲਾਂਕਿ ਕੁਝ ਦਿਨਾਂ ਬਾਅਦ ਪਰਿਵਾਰ ਨੇ ਉਸ ਨੂੰ ਇਰਾਨ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਮੋਨਾ ਨੂੰ ਪਰਿਵਾਰਕ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਉਸ ਨੂੰ ਕੁਝ ਨਹੀਂ ਹੋਵੇਗਾ। ਉਸਨੂੰ ਤਲਾਕ ਵੀ ਦੇ ਦਿੱਤਾ ਜਾਵੇਗਾ। ਪਰਿਵਾਰ ਦੇ ਭਰੋਸੇ ਤੋਂ ਬਾਅਦ ਮੋਨਾ ਪਿਛਲੇ ਸਾਲ ਭਾਵ ਫਰਵਰੀ 2022 ਵਿੱਚ ਵਾਪਸ ਪਰਤੀ ਸੀ। ਕੁਝ ਦਿਨਾਂ ਬਾਅਦ ਉਸ ਦੇ ਪਤੀ ਨੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।

ਮੋਨਾ ਦੇ ਗਲੇ ਨਾਲ ਘੁੰਮਦੇ ਉਸਦੇ ਪਤੀ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਈਰਾਨ ਦੇ ਲੋਕਾਂ ਨੇ ਘਰੇਲੂ ਹਿੰਸਾ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਈਰਾਨ 'ਚ ਹਿਜਾਬ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਉਥੋਂ ਦੀ ਸਰਕਾਰ ਵੱਖ-ਵੱਖ ਤਰੀਕੇ ਅਪਣਾ ਰਹੀ ਹੈ। ਕਿਤੇ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਤੇ ਐਂਬੂਲੈਂਸਾਂ ਨੂੰ ਬੰਦੀ ਬਣਾਉਣ ਲਈ ਵਰਤਿਆ ਜਾ ਰਿਹਾ ਹੈ।

Related Stories

No stories found.
Punjab Today
www.punjabtoday.com