ਭਾਰਤ ਨੇ ਪਹਿਲੀ ਵਾਰ ਰੂਸ ਖਿਲਾਫ ਕੀਤਾ ਵੋਟ, ਯੂਕਰੇਨ ਦੇ ਸਮਰਥਨ 'ਚ ਪਾਈ ਵੋਟ

ਭਾਰਤ ਨੇ ਯੂਕਰੇਨ 'ਤੇ ਪਹਿਲੀ ਵਾਰ ਰੂਸ ਦੇ ਖਿਲਾਫ ਵੋਟਿੰਗ ਕੀਤੀ ਹੈ। ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ 'ਤੇ ਸਖ਼ਤ ਆਰਥਿਕ ਅਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ।
ਭਾਰਤ ਨੇ ਪਹਿਲੀ ਵਾਰ ਰੂਸ ਖਿਲਾਫ ਕੀਤਾ ਵੋਟ, ਯੂਕਰੇਨ ਦੇ ਸਮਰਥਨ 'ਚ ਪਾਈ ਵੋਟ

ਯੂਕਰੇਨ ਯੁੱਧ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਰੂਸ ਦੇ ਖਿਲਾਫ ਵੋਟ ਪਾਈ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਯੂਕਰੇਨ 'ਤੇ "ਪ੍ਰਕਿਰਿਆਤਮਕ ਵੋਟ" ਦੌਰਾਨ ਰੂਸ ਦੇ ਖਿਲਾਫ ਪਹਿਲੀ ਵਾਰ ਵੋਟ ਪਾਈ।

ਯੂਕਰੇਨ ਵਿੱਚ ਪਿਛਲੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਯੁੱਧ ਤੋਂ ਬਾਅਦ, ਸੰਯੁਕਤ ਰਾਸ਼ਟਰ ਕਈ ਵਾਰ ਰੂਸ ਦੇ ਖਿਲਾਫ ਵੋਟ ਕਰ ਚੁੱਕਾ ਹੈ। ਹਾਲਾਂਕਿ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਰੂਸ ਦੇ ਖਿਲਾਫ ਵੋਟਿੰਗ 'ਚ ਹਿੱਸਾ ਲਿਆ ਹੈ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਸ ਦੌਰਾਨ ਵੀਡੀਓ-ਟੈਲੀਕਾਨਫਰੰਸ ਰਾਹੀਂ ਮੀਟਿੰਗ ਨੂੰ ਸੰਬੋਧਨ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਸੱਦਾ ਦਿੱਤਾ।

ਰੂਸੀ ਫੌਜ ਨੇ ਫਰਵਰੀ ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਦੋਂ ਤੋਂ ਭਾਰਤ ਨੇ ਯੂਕਰੇਨ 'ਤੇ ਪਹਿਲੀ ਵਾਰ ਰੂਸ ਦੇ ਖਿਲਾਫ ਵੋਟਿੰਗ ਕੀਤੀ ਹੈ। ਹੁਣ ਤੱਕ ਨਵੀਂ ਦਿੱਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ਦੇ ਮੁੱਦੇ ਨੂੰ ਟਾਲਦੀ ਰਹੀ ਹੈ, ਜਿਸ ਤੋਂ ਅਮਰੀਕਾ ਸਮੇਤ ਪੱਛਮ ਦੇਸ਼ ਨਾਖੁਸ਼ ਹਨ। ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ 'ਤੇ ਸਖ਼ਤ ਆਰਥਿਕ ਅਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ।

ਭਾਰਤ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ। ਨਵੀਂ ਦਿੱਲੀ ਨੇ ਰੂਸ ਅਤੇ ਯੂਕਰੇਨ ਨੂੰ ਵਾਰ-ਵਾਰ ਕੂਟਨੀਤੀ ਅਤੇ ਗੱਲਬਾਤ ਦੇ ਰਾਹ 'ਤੇ ਪਰਤਣ ਦੀ ਅਪੀਲ ਕੀਤੀ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਨੂੰ ਖਤਮ ਕਰਨ ਲਈ ਸਾਰੇ ਕੂਟਨੀਤਕ ਯਤਨਾਂ 'ਚ ਸਹਿਯੋਗ ਦਾ ਪ੍ਰਗਟਾਵਾ ਕੀਤਾ ਹੈ।

ਭਾਰਤ ਦੋ ਸਾਲਾਂ ਲਈ UNSC ਦਾ ਗੈਰ-ਸਥਾਈ ਮੈਂਬਰ ਹੈ। ਉਨ੍ਹਾਂ ਦਾ ਕਾਰਜਕਾਲ ਦਸੰਬਰ 'ਚ ਖਤਮ ਹੋਵੇਗਾ। ਸੁਰੱਖਿਆ ਪ੍ਰੀਸ਼ਦ ਨੇ ਯੂਕਰੇਨ ਦੀ ਆਜ਼ਾਦੀ ਦੀ 31ਵੀਂ ਵਰ੍ਹੇਗੰਢ 'ਤੇ ਛੇ ਮਹੀਨੇ ਤੋਂ ਚੱਲੀ ਜੰਗ ਦੀ ਸਮੀਖਿਆ ਲਈ ਬੈਠਕ ਕੀਤੀ। ਜਿਵੇਂ ਹੀ ਮੀਟਿੰਗ ਸ਼ੁਰੂ ਹੋਈ, ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ, ਵੈਸੀਲੀ ਏ. ਨੇਬੇਨਜ਼ੀਆ ਨੇ ਵੀਡੀਓ ਟੈਲੀ-ਕਾਨਫਰੰਸ ਰਾਹੀਂ ਮੀਟਿੰਗ ਵਿੱਚ ਜ਼ੇਲੇਨਸਕੀ ਦੀ ਭਾਗੀਦਾਰੀ ਦੇ ਸਬੰਧ ਵਿੱਚ ਇੱਕ ਪ੍ਰਕਿਰਿਆਤਮਕ ਵੋਟ ਦੀ ਬੇਨਤੀ ਕੀਤੀ। ਇਸ ਤੋਂ ਬਾਅਦ 13 ਮੈਂਬਰਾਂ ਨੇ ਇਸ ਦੇ ਪੱਖ 'ਚ ਵੋਟਿੰਗ ਕੀਤੀ, ਜਦਕਿ ਰੂਸ ਨੇ ਇਸ ਸੱਦੇ ਦੇ ਖਿਲਾਫ ਵੋਟ ਕੀਤਾ ਅਤੇ ਚੀਨ ਨੇ ਵੋਟ ਨਹੀਂ ਦਿੱਤਾ।

Related Stories

No stories found.
logo
Punjab Today
www.punjabtoday.com