ਭਾਰਤੀ ਮੂਲ ਦੇ ਅਮਰੀਕੀ ਸਿੱਖ ਨੌਜਵਾਨ ਅੱਗੇ ਅਲੋਨ ਮਸਕ ਨੇ ਟੇਕੇ ਗੋਡੇ

ਹੋਥੀ ਨੇ ਕਿਹਾ ਕਿ, 'ਇਹ ਕੇਸ ਸਟੈਂਡ ਲੈਣ ਬਾਰੇ ਸੀ। ਇਹ ਪੈਸਾ ਜਾਂ ਪ੍ਰਸਿੱਧੀ ਪ੍ਰਾਪਤ ਕਰਨ ਬਾਰੇ ਨਹੀਂ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਮੈਂ ਸਹੀ ਸੀ।'
ਭਾਰਤੀ ਮੂਲ ਦੇ ਅਮਰੀਕੀ ਸਿੱਖ ਨੌਜਵਾਨ ਅੱਗੇ ਅਲੋਨ ਮਸਕ ਨੇ ਟੇਕੇ ਗੋਡੇ

ਅਲੋਨ ਮਸਕ ਹਰ ਨਵੇਂ ਦਿਨ ਨਾਲ ਸੁਰਖੀਆਂ ਵਿਚ ਰਹਿੰਦਾ ਹੈ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਰਬਪਤੀ ਅਤੇ ਟੇਸਲਾ, ਟਵਿੱਟਰ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੂੰ ਭਾਰਤੀ ਮੂਲ ਦੇ ਇੱਕ ਅਮਰੀਕੀ ਸਿੱਖ ਨੌਜਵਾਨ ਅੱਗੇ ਗੋਡੇ ਟੇਕਣੇ ਪਏ ਹਨ। ਭਾਰਤੀ ਅਮਰੀਕੀ ਸਿੱਖ ਸੁਤੰਤਰ ਖੋਜਕਾਰ ਰਣਦੀਪ ਹੋਥੀ ਨੇ ਮਸਕ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸਨੇ ਦੋਸ਼ ਲਾਇਆ ਕਿ ਮਸਕ ਨੇ ਉਸ 'ਤੇ ਝੂਠੇ ਦੋਸ਼ ਲਾਏ ਹਨ। ਮਸਕ ਨੇ ਉਸ 'ਤੇ ਟੇਸਲਾ ਦੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਮੌਤ ਦੇ ਨੇੜੇ ਧੱਕਣ ਦਾ ਦੋਸ਼ ਲਗਾਇਆ ਸੀ।

ਹੋਥੀ ਨੇ ਸਾਲ 2020 'ਚ ਮਸਕ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਮਸਕ ਨੇ ਹੋਥੀ ਨੂੰ ਕੇਸ ਦਾ ਨਿਪਟਾਰਾ ਕਰਨ ਲਈ ਕਿਹਾ ਸੀ। ਮਸਕ ਨੇ ਕੇਸ ਦਾ ਨਿਪਟਾਰਾ ਕਰਨ ਲਈ $10,000 ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ। ਹੋਥੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਸਕ ਦੇ ਬੰਦੋਬਸਤ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ, 'ਇਹ ਕੇਸ ਸਟੈਂਡ ਲੈਣ ਬਾਰੇ ਸੀ। ਇਹ ਪੈਸਾ ਜਾਂ ਪ੍ਰਸਿੱਧੀ ਪ੍ਰਾਪਤ ਕਰਨ ਬਾਰੇ ਨਹੀਂ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਮੈਂ ਸਹੀ ਸੀ।'

ਹੋਥੀ ਨੇ @skabooshka ਨਾਮ ਨਾਲ ਟਵਿੱਟਰ ਅਕਾਊਂਟ ਬਣਾਇਆ ਸੀ। ਉੱਥੇ ਉਸਨੇ ਮਸਕ ਅਤੇ ਉਸਦੀ ਕੰਪਨੀ ਦੇ ਦਾਅਵਿਆਂ ਦੀ ਤੱਥ-ਜਾਂਚ ਕੀਤੀ। ਇਸ ਵਿੱਚ ਆਟੋਮੇਸ਼ਨ, ਟੈਕਨਾਲੋਜੀ ਅਤੇ ਉਤਪਾਦਨ ਦੇ ਕੰਪਨੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਗਈ। ਅਪ੍ਰੈਲ 2019 ਵਿੱਚ, ਟੇਸਲਾ ਨੇ ਹੋਥੀ ਉੱਤੇ ਟੇਸਲਾ ਫੈਕਟਰੀ ਪਾਰਕਿੰਗ ਵਿੱਚ ਇੱਕ ਕਰਮਚਾਰੀ ਉੱਤੇ ਕਾਰ ਚਲਾਉਣ ਦਾ ਦੋਸ਼ ਲਗਾਇਆ ਸੀ।

ਹੋਥੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰਣਦੀਪ ਹੋਥੀ, ਜੋ ਕਿ ਮਿਸ਼ੀਗਨ ਯੂਨੀਵਰਸਿਟੀ ਵਿੱਚ ਏਸ਼ੀਅਨ ਭਾਸ਼ਾਵਾਂ ਅਤੇ ਸੱਭਿਆਚਾਰ ਵਿੱਚ ਡਾਕਟਰੇਟ ਕਰ ਰਿਹਾ ਹੈ, ਟੇਸਲਾ ਦਾ ਆਲੋਚਕ ਹੈ। ਟੇਸਲਾ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਹੈ ਅਤੇ ਮਾਰਕੀਟ ਕੈਪ ਦੁਆਰਾ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਹੈ। ਹੋਥੀ ਨੇ 2009 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਸਦੇ ਮਾਪੇ ਫਰੀਮਾਂਟ ਵਿੱਚ ਰਹਿੰਦੇ ਹਨ, ਜਿੱਥੇ ਟੇਸਲਾ ਦਾ ਇੱਕ ਆਟੋ ਪਲਾਂਟ ਹੈ। ਹੋਥੀ ਐਲੋਨ ਮਸਕ ਅਤੇ ਟੇਸਲਾ ਦੀ ਆਲੋਚਨਾ ਕਰਨ ਵਾਲੇ ਗਲੋਬਲ ਗਰੁੱਪ ਦਾ ਹਿੱਸਾ ਹੈ।

Related Stories

No stories found.
logo
Punjab Today
www.punjabtoday.com