ਵਿਦੇਸ਼ਾਂ 'ਚ ਕਮਾ ਕੇ ਆਪਣੇ ਦੇਸ਼ ਪੈਸਾ ਭੇਜਣ ਵਾਲਿਆਂ ਵਿੱਚ ਭਾਰਤੀ ਟਾੱਪ 'ਤੇ

ਵਿਸ਼ਵ ਬੈਂਕ ਨੇ ਕਿਹਾ ਕਿ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ ਦੀ ਦਰ ਇਸ ਸਾਲ, 2020 ਤੋਂ 7.3 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ।
ਵਿਦੇਸ਼ਾਂ 'ਚ ਕਮਾ ਕੇ ਆਪਣੇ ਦੇਸ਼ ਪੈਸਾ ਭੇਜਣ ਵਾਲਿਆਂ ਵਿੱਚ ਭਾਰਤੀ ਟਾੱਪ 'ਤੇ
FIMS

ਵਿਸ਼ਵ ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਪ੍ਰਵਾਸੀ ਜੋ ਪੈਸਾ ਵਿਸ਼ਵ ਪੱਧਰ 'ਤੇ ਆਪਣੇ ਦੇਸ਼ਾਂ ਨੂੰ ਭੇਜਦੇ ਹਨ, ਉਸਨੇ ਇਸ ਸਾਲ ਇੱਕ ਰਿਕਾਰਡ ਸੈੱਟ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਭਾਰਤ ਦਾ ਨਾਮ ਪਹਿਲੇ ਪੰਜਾਂ ਦੇਸ਼ਾਂ ਵਿੱਚ ਸ਼ਾਮਿਲ ਹੈ। ਭਾਰਤ ਤੋਂ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ 'ਚ ਪੰਜਾਬੀਆਂ ਦੀ ਗਿਣਤੀ ਵਧੇਰੇ ਹੈ।

ਅੱਗੇ ਵੀ, ਲਾਤੀਨੀ ਅਮਰੀਕਾ ਅਤੇ ਕੈਰੇਬੀਅਨ 'ਚ ਟ੍ਰਾਂਸਫਰ 21.6% ਪ੍ਰਤੀਸ਼ਤ ਤੱਕ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸਦੇ ਮੁੱਖ ਕਾਰਨ ਕਰੋਨਾ, ਅਕਸਰ ਆਉਣ ਵਾਲੇ ਤੂਫ਼ਾਨ, ਅਮਰੀਕੀ ਅਰਥਵਿਵਸਥਾ 'ਚ ਸੁਧਾਰ ਅਤੇ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਸੰਖਿਆ 'ਚ ਉਛਾਲ ਹੋ ਸਕਦੇ ਹਨ।

ਅਸਲ 'ਚ ਇਹ ਵਿਸ਼ਵਵਿਆਪੀ ਵਾਧਾ, ਵਿਸ਼ਵ ਬੈਂਕ ਦੁਆਰਾ ਮਈ 2020 'ਚ ਕੀਤੀ ਗਈ 2.6% ਦੀ ਭਵਿੱਖਬਾਣੀ ਨਾਲੋਂ ਕਿਤੇ ਵੱਡਾ ਹੈ। ਵਿਦੇਸ਼ਾਂ 'ਚ ਪ੍ਰਵਾਸ ਨੇ, ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਆਰਥਿਕ ਤੰਗੀ ਝੱਲ ਰਹੇ ਲੋਕਾਂ ਦੀ ਸਹਾਇਤਾ ਕਰਨ ਵਿੱਚ ਮਦਦ ਕੀਤੀ ਹੈ।

ਸਮਾਜਿਕ ਸੁਰੱਖਿਆ ਅਤੇ ਨੌਕਰੀਆਂ ਲਈ ਜ਼ਿੰਮੇਵਾਰ ਵਿਸ਼ਵ ਬੈਂਕ ਦੇ ਗਲੋਬਲ ਡਾਇਰੈਕਟਰ, ਮਿਕਲ ਰੁਤਕੋਵਸਕੀ ਨੇ ਇੱਕ ਬਿਆਨ ਵਿੱਚ ਕਿਹਾ, “ ਪ੍ਰਵਾਸੀਆਂ ਦੁਆਰਾ ਭੇਜੇ ਜਾਣ ਵਾਲੇ ਪੈਸੇ ਨੇ ਕੋਵਿਡ -19 ਸੰਕਟ ਦੌਰਾਨ ਆਰਥਿਕ ਤੰਗੀਆਂ ਨਾਲ ਜੂਝ ਰਹੇ ਪਰਿਵਾਰਾਂ ਦੀ ਬਹੁਤ ਮਦਦ ਕੀਤੀ ਹੈ। ਉਹਨਾਂ ਅੱਗੇ ਕਿਹਾ, "ਮਹਾਂਮਾਰੀ ਤੋਂ ਵਿਸ਼ਵਵਿਆਪੀ ਰਿਕਵਰੀ ਦਾ ਸਮਰਥਨ ਕਰਨ ਲਈ ਤੇ ਆਰਥਿਕ ਤੰਗੀ ਝੱਲ ਰਹੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਪੈਸੇ ਭੇਜਣ ਦੀ ਸਹੂਲਤ ਦੇਣਾ ਸਰਕਾਰੀ ਨੀਤੀਆਂ ਦਾ ਇੱਕ ਮੁੱਖ ਹਿੱਸਾ ਹੋਣਾ ਚਾਹੀਦਾ ਹੈ।"

2021 ਦੀ ਇਸ ਰਿਪੋਰਟ ਮੁਤਾਬਕ , ਭਾਰਤ, ਚੀਨ, ਮੈਕਸੀਕੋ, ਫਿਲੀਪੀਨਜ਼ ਅਤੇ ਮਿਸਰ ਆਪਣੇ ਦੇਸਾਂ 'ਚ ਪੈਸੇ ਭੇਜਣ 'ਚ ਟਾੱਪ ਤੇ ਹਨ।

Related Stories

No stories found.
logo
Punjab Today
www.punjabtoday.com