ਬ੍ਰਿਟੇਨ 'ਚ ਰਹਿਣ ਵਾਲੇ ਭਾਰਤੀਆਂ ਨੂੰ ਰਿਸ਼ੀ ਸੁਨਕ ਤੋਂ ਉਮੀਦ, ਰਾਹ ਖੋਲ੍ਹੋ

ਭਾਰਤੀ ਲੋਕਾਂ ਦਾ ਕਹਿਣਾ ਹੈ ਕਿ ਸੁਨਕ ਦੇ ਰਾਹ ਵਿਚ ਕਈ ਚੁਣੌਤੀਆਂ ਹਨ। ਜੇਕਰ ਉਨ੍ਹਾਂ ਨੂੰ ਸੰਸਦ ਮੈਂਬਰਾਂ ਦਾ ਸਮਰਥਨ ਨਾ ਮਿਲਿਆ ਤਾਂ ਕਿਸੇ ਵੀ ਨੀਤੀ 'ਤੇ ਕੰਮ ਅੱਗੇ ਨਹੀਂ ਵਧ ਸਕੇਗਾ।
ਬ੍ਰਿਟੇਨ 'ਚ ਰਹਿਣ ਵਾਲੇ ਭਾਰਤੀਆਂ ਨੂੰ ਰਿਸ਼ੀ ਸੁਨਕ ਤੋਂ ਉਮੀਦ, ਰਾਹ ਖੋਲ੍ਹੋ

ਰਿਸ਼ੀ ਸੁਨਕ ਦੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਭਾਰਤੀ ਲੋਕਾਂ ਨੂੰ ਉਨ੍ਹਾਂ ਤੋਂ ਬਹੁੱਤ ਉਮੀਦਾਂ ਹਨ। ਬ੍ਰਿਟੇਨ ਅਤੇ ਭਾਰਤ ਇਤਿਹਾਸਕ ਸਮੇਂ ਦੇ ਗਵਾਹ ਹਨ। ਪਹਿਲੀ ਵਾਰ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸੁਨਕ ਕੋਲ ਉਮੀਦਾਂ ਅਤੇ ਚੁਣੌਤੀਆਂ ਦੀ ਲੰਮੀ ਸੂਚੀ ਹੈ। ਬ੍ਰਿਟੇਨ 'ਚ ਰਹਿ ਰਹੇ ਭਾਰਤੀ ਪ੍ਰਵਾਸੀ ਲੋਕਾਂ ਦਾ ਮੰਨਣਾ ਹੈ ਕਿ ਸੁਨਕ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬ੍ਰਿਟੇਨ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ।

ਬ੍ਰਿਟੇਨ ਵਿਚ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਭਾਰਤੀਆਂ ਦਾ ਕਹਿਣਾ ਹੈ ਕਿ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਵੀ ਜਲਦੀ ਹੋਣਾ ਚਾਹੀਦਾ ਹੈ। ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ਵਿੱਚ ਇੱਕ ਰੈਸਟੋਰੈਂਟ ਚਲਾਉਣ ਵਾਲਾ ਸਿਧਾਰਥ ਸ਼ਰਮਾ ਸੁਨਕ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦਾ ਸਮਰਥਨ ਨਹੀਂ ਕਰਦਾ। ਉਸ ਦਾ ਕਹਿਣਾ ਹੈ ਕਿ ਬ੍ਰਿਟੇਨ ਆਉਣ ਵਾਲੇ ਪਰਿਵਾਰ ਪੁਰਾਣੀ ਇਮੀਗ੍ਰੇਸ਼ਨ ਨੀਤੀ ਕਾਰਨ ਅੱਜ ਬਿਹਤਰ ਸਥਿਤੀ ਵਿਚ ਹਨ।

ਭਾਰਤੀਆਂ ਲਈ ਬਰਤਾਨੀਆ ਆਉਣ ਦਾ ਰਾਹ ਆਸਾਨ ਬਣਾਇਆ ਜਾਣਾ ਚਾਹੀਦਾ ਹੈ। ਨਵੀਂ ਦਿੱਲੀ ਤੋਂ ਬਰਤਾਨੀਆ ਗਏ ਇਕ ਆਈਟੀ ਮਾਹਿਰ ਦਾ ਕਹਿਣਾ ਹੈ, ਕਿ ਜੇਕਰ ਆਮ ਲੋਕਾਂ ਨੇ ਵੋਟ ਪਾਈ ਹੁੰਦੀ ਤਾਂ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਨਕ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣ ਜਾਂਦਾ। ਉਸਨੇ ਇੱਕ ਰੇਡੀਓ ਟਾਕ ਸ਼ੋਅ ਵਿੱਚ ਇੱਕ ਕਾਲਰ ਨੂੰ ਇਹ ਪੁੱਛਦਿਆਂ ਸੁਣਿਆ ਕਿ ਜਦੋਂ ਬ੍ਰਿਟੇਨ ਵਿੱਚ ਜ਼ਿਆਦਾਤਰ ਲੋਕ ਗੋਰੇ ਹਨ ਤਾਂ ਸੁਨਕ ਪ੍ਰਧਾਨ ਮੰਤਰੀ ਕਿਵੇਂ ਬਣ ਸਕਦਾ ਹੈ।

ਇਸ ਦੇ ਨਾਲ ਹੀ ਉਹ ਇਹ ਉਮੀਦ ਵੀ ਪ੍ਰਗਟ ਕਰਦੇ ਹਨ ਕਿ ਸੁਨਕ ਪ੍ਰਾਪਰਟੀ ਮਾਰਕੀਟ ਅਤੇ ਆਰਥਿਕਤਾ 'ਤੇ ਵੀ ਕੰਮ ਕਰੇਗਾ। ਉਸ ਦਾ ਕਹਿਣਾ ਹੈ ਕਿ ਸੁਨਕ ਦੇ ਰਾਹ ਵਿਚ ਕਈ ਚੁਣੌਤੀਆਂ ਹਨ। ਜੇਕਰ ਉਨ੍ਹਾਂ ਨੂੰ ਸੰਸਦ ਮੈਂਬਰਾਂ ਦਾ ਸਮਰਥਨ ਨਾ ਮਿਲਿਆ ਤਾਂ ਕਿਸੇ ਵੀ ਨੀਤੀ 'ਤੇ ਕੰਮ ਅੱਗੇ ਨਹੀਂ ਵਧ ਸਕੇਗਾ।

ਪੱਛਮੀ ਲੰਡਨ 'ਚ ਰਹਿਣ ਵਾਲੀ ਭਾਰਤੀ ਮੂਲ ਦੀ ਬ੍ਰਿਟਿਸ਼ ਔਰਤ ਨੇ ਕਿਹਾ ਕਿ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਕੁਝ ਖਾਸ ਮਹਿਸੂਸ ਨਹੀਂ ਕਰ ਰਹੀ ਹੈ। ਉਹ ਸਿਰਫ ਇਹ ਚਾਹੁੰਦੀ ਹੈ ਕਿ ਰਿਸ਼ੀ ਸੁਨਕ ਸਾਰੇ ਬ੍ਰਿਟਿਸ਼ ਨਾਗਰਿਕਾਂ ਨਾਲ ਬਰਾਬਰ ਦਾ ਵਿਵਹਾਰ ਕਰਨ ਅਤੇ ਉਨ੍ਹਾਂ ਲਈ ਚੰਗਾ ਕੰਮ ਕਰਨ। ਕਿਉਂਕਿ ਜੇਕਰ ਸੁਨਕ ਕੋਈ ਗਲਤੀ ਕਰਦਾ ਹੈ ਤਾਂ ਬ੍ਰਿਟੇਨ 'ਚ ਰਹਿ ਰਹੇ ਭਾਰਤੀਆਂ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾਵੇਗਾ। ਕੁਝ ਨਸਲਵਾਦੀ ਬ੍ਰਿਟੇਨ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਖੁਸ਼ ਨਹੀਂ ਹਨ। ਗੋਰੇ ਨਸਲਵਾਦੀ ਬ੍ਰਿਟਿਸ਼ ਲੋਕ ਸੁਨਕ ਦੁਆਰਾ ਕੀਤੀ ਗਈ ਕਿਸੇ ਗਲਤੀ ਦੀ ਉਡੀਕ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com