ਹਿਜਾਬ ਖਿਲਾਫ ਪ੍ਰਦਰਸ਼ਨ ਆਪਣੀ ਚਰਮ ਸੀਮਾ 'ਤੇ ਪਹੁੰਚ ਗਿਆ ਹੈ ਅਤੇ ਔਰਤਾਂ ਨੇ ਕੱਟੜਵਾਦ ਦੇ ਖਿਲਾਫ ਮੋਰਚਾ ਖੋਲ ਦਿਤਾ ਹੈ। ਈਰਾਨ 'ਚ ਹਿਜਾਬ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਆਪਣੇ ਸਿਖਰ 'ਤੇ ਹਨ। ਈਰਾਨੀ ਔਰਤਾਂ ਨੂੰ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ।
ਇਸ ਦੌਰਾਨ ਈਰਾਨੀ ਅਭਿਨੇਤਰੀ ਏਲਨਾਜ਼ ਨੌਰੋਜ਼ੀ ਵੀ ਖੁੱਲ੍ਹ ਕੇ ਸਮਰਥਨ 'ਚ ਆ ਗਈ ਹੈ। ਹਿਜਾਬ ਦੇ ਵਿਰੋਧ 'ਚ ਉਸ ਨੇ ਆਪਣੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਕੱਪੜਿਆਂ ਦੀ ਪਰਤ ਉਤਾਰਦੀ ਨਜ਼ਰ ਆ ਰਹੀ ਹੈ। ਉਸਦਾ ਕਹਿਣਾ ਹੈ ਕਿ ਔਰਤਾਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ।
ਇਕ ਇੰਟਰਵਿਊ 'ਚ ਉਸ ਨੇ ਖੁਲਾਸਾ ਕੀਤਾ ਹੈ, ਕਿ ਉਸ ਨੂੰ ਵੀ ਈਰਾਨ ਦੀ ਐਥਿਕਸ ਪੁਲਸ ਦੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਈਰਾਨ ਦੇ ਹਾਲਾਤ ਬਹੁਤ ਖਰਾਬ ਹਨ। ਸੜਕਾਂ 'ਤੇ ਕਾਫੀ ਹਫੜਾ-ਦਫੜੀ ਹੈ। ਲੋਕ ਸਰਕਾਰ ਦਾ ਵਿਰੋਧ ਕਰ ਰਹੇ ਹਨ। ਔਰਤਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ।
40 ਸਾਲ ਤੋਂ ਵੱਧ ਸਮੇਂ ਤੋਂ ਔਰਤਾਂ 'ਤੇ ਜ਼ੁਲਮ ਹੋ ਰਹੇ ਹਨ। ਮੈਂ ਤਹਿਰਾਨ ਵਿੱਚ ਪੈਦਾ ਹੋਈ ਸੀ ਅਤੇ ਮੈਂ ਇਸਨੂੰ ਦੇਖਿਆ ਹੈ। ਮੈਨੂੰ ਸ਼ੁਰੂ ਤੋਂ ਹੀ ਹਿਜਾਬ ਪਹਿਨਣਾ ਪੈਂਦਾ ਹੈ। ਆਪਣੇ ਇੰਸਟਾਗ੍ਰਾਮ ਪੋਸਟ ਵਿੱਚ, ਨੋਰੋਜੀ ਨੇ ਕਿਹਾ, ''ਦੁਨੀਆ ਦੇ ਹਰ ਹਿੱਸੇ ਵਿੱਚ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਪਹਿਰਾਵਾ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕਿਸੇ ਵੀ ਮਰਦ ਜਾਂ ਕਿਸੇ ਹੋਰ ਔਰਤ ਨੂੰ ਉਸ ਦਾ ਨਿਰਣਾ ਕਰਨ ਜਾਂ ਉਸ ਨੂੰ ਦੂਜੇ ਦੇ ਅਨੁਸਾਰ ਪਹਿਰਾਵਾ ਕਰਨ ਲਈ ਕਹਿਣ ਦਾ ਅਧਿਕਾਰ ਨਹੀਂ ਹੈ।”
ਉਸਨੇ ਅੱਗੇ ਕਿਹਾ, ''ਹਰ ਕਿਸੇ ਦੇ ਵੱਖੋ ਵੱਖਰੇ ਵਿਚਾਰ ਅਤੇ ਵਿਸ਼ਵਾਸ ਹੁੰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।'' ਨੋਰੋਜੀ ਨੇ ਅੱਗੇ ਕਿਹਾ, ''ਲੋਕਤੰਤਰ ਦਾ ਅਰਥ ਹੈ, ਫੈਸਲਾ ਲੈਣ ਦੀ ਸ਼ਕਤੀ। ਹਰ ਔਰਤ ਨੂੰ ਆਪਣੇ ਸਰੀਰ ਬਾਰੇ ਫੈਸਲਾ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਮੈਂ ਨਗਨਤਾ ਨੂੰ ਉਤਸ਼ਾਹਿਤ ਨਹੀਂ ਕਰ ਰਹੀ , ਮੈਂ ਚੋਣ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀ ਹਾਂ।
ਦਰਅਸਲ ਇਰਾਨ 'ਚ ਮੁਸਲਿਮ ਸਮਾਜ ਦੀਆਂ ਔਰਤਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਹਰ ਹਾਲਤ ਵਿਚ ਹਿਜਾਬ ਪਹਿਨਣਾ ਪੈਂਦਾ ਹੈ, ਜੋ ਕਿ ਗਲਤ ਹੈ । ਕੁਝ ਲੋਕ ਹਿਜਾਬ ਨੂੰ ਧਾਰਮਿਕ ਪਛਾਣ ਨਾਲ ਜੋੜਦੇ ਹਨ, ਜਦੋਂ ਕਿ ਕੁਝ ਇਸ ਨੂੰ ਮਜਬੂਰੀ ਵਜੋਂ ਦੇਖਦੇ ਹਨ। ਇਸ ਦੇ ਵਿਰੁੱਧ ਬੋਲਣ ਵਾਲੇ ਨੂੰ ਇਸਲਾਮ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਜੋ ਇਸ ਦੇ ਹੱਕ ਵਿਚ ਬੋਲਦਾ ਹੈ ਉਸ ਨੂੰ ਕੱਟੜਪੰਥੀ ਕਿਹਾ ਜਾਂਦਾ ਹੈ।