ਮੇਰੇ ਕੋਲ 3200 ਕਰੋੜ, ਪਰ ਆਪਣੇ ਬੇਟੇ ਨੂੰ ਇਕ ਪੈਸਾ ਨਹੀਂ ਦੇਵਾਂਗਾ : ਜੈਕੀ

ਜੈਕੀ ਚੈਨ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਇਹ ਜਾਇਦਾਦ ਸਖਤ ਮਿਹਨਤ ਨਾਲ ਹਾਸਲ ਕੀਤੀ ਹੈ ਅਤੇ ਮੈਂ ਇਸ ਨੂੰ ਆਪਣੇ ਬੇਟੇ ਨੂੰ ਦੇ ਕੇ ਬਰਬਾਦ ਨਹੀਂ ਕਰਨਾ ਚਾਹੁੰਦਾ, ਇਸ ਲਈ ਆਪਣੀ ਜਾਇਦਾਦ ਦਾਨ ਕਰਾਂਗਾ।
ਮੇਰੇ ਕੋਲ 3200 ਕਰੋੜ, ਪਰ ਆਪਣੇ ਬੇਟੇ ਨੂੰ ਇਕ ਪੈਸਾ ਨਹੀਂ ਦੇਵਾਂਗਾ :  ਜੈਕੀ

ਜੈਕੀ ਚੈਨ ਦੀ ਅਦਾਕਾਰੀ ਅਤੇ ਐਕਸ਼ਨ ਪਿੱਛੇ ਪੂਰੀ ਦੁਨੀਆਂ ਪਾਗਲ ਹੈ। ਜੈਕੀ ਚੈਨ ਫਿਲਮਾਂ ਵਿੱਚ ਕੁੰਗਫੂ ਅਤੇ ਮਾਰਸ਼ਲ ਆਰਟ ਨੂੰ ਮਸ਼ਹੂਰ ਕਰਨ ਵਾਲਾ ਅਜਿਹਾ ਹੀਰੋ, ਜਿਸ ਨੂੰ ਦੁਨੀਆ ਭਰ ਦੇ ਲੋਕ ਜਾਣਦੇ ਹਨ। ਫਿਲਮਾਂ 'ਚ ਬੇਮਿਸਾਲ ਦਿਖਣ ਵਾਲੇ ਜੈਕੀ ਦੀ ਅਸਲ ਜ਼ਿੰਦਗੀ ਵੀ ਕਾਫੀ ਦਿਲਚਸਪ ਅਤੇ ਫਿਲਮੀ ਹੈ। ਜੈਕੀ ਦੇ ਪਿਤਾ ਹਾਂਗਕਾਂਗ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਇੱਕ ਰਸੋਈਏ ਬਣ ਗਏ ਸਨ ।

ਜੈਕੀ ਦੇ ਪਿਤਾ ਨੇ ਉਸਨੂੰ ਹਾਂਗਕਾਂਗ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ, ਪਰ ਉਹ ਪਹਿਲੇ ਸਾਲ ਵਿੱਚ ਹੀ ਫੇਲ੍ਹ ਹੋ ਗਿਆ। ਗੁੱਸੇ ਵਿੱਚ ਆਏ ਪਿਤਾ ਨੇ ਉਸਨੂੰ ਸਕੂਲ ਵਿੱਚੋਂ ਕਢਵਾ ਦਿੱਤਾ। ਜਦੋਂ ਉਸਦੇ ਪਿਤਾ ਨੂੰ ਆਸਟ੍ਰੇਲੀਆ ਵਿੱਚ ਅਮਰੀਕੀ ਦੂਤਾਵਾਸ ਵਿੱਚ ਮੁੱਖ ਸ਼ੈੱਫ ਵਜੋਂ ਨੌਕਰੀ ਮਿਲੀ, ਤਾਂ ਉਸਨੇ ਜੈਕੀ ਨੂੰ ਇੱਕ ਬੋਰਡਿੰਗ ਸਕੂਲ, ਚਾਈਨਾ ਡਰਾਮਾ ਅਕੈਡਮੀ ਵਿੱਚ ਦਾਖਲ ਕਰਵਾਇਆ।

1971 ਵਿੱਚ ਜੈਕੀ ਚੈਨ ਦੇ ਪਿਤਾ ਨੇ ਉਸਨੂੰ ਆਸਟ੍ਰੇਲੀਆ ਬੁਲਾਇਆ। ਇੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਉਸਾਰੀ ਮਜ਼ਦੂਰ ਵਜੋਂ ਵੀ ਕੰਮ ਕੀਤਾ। ਇੱਥੇ ਇੱਕ ਬਿਲਡਰ ਜੈਕੀ ਨੂੰ ਆਪਣੇ ਨਾਲ ਲੈ ਗਿਆ। ਬਿਲਡਰ ਦਾ ਨਾਮ ਜੈਕੀ ਸੀ, ਇਸ ਲਈ ਉਸਦਾ ਨਾਮ ਚੈਨ ਕੌਂਗ ਸਾਂਗ ਤੋਂ ਲਿਟਲ ਜੈਕ ਹੋ ਗਿਆ। ਉਦੋਂ ਤੋਂ ਉਸ ਦਾ ਨਾਂ ਜੈਕੀ ਪੈ ਗਿਆ। ਜੈਕੀ ਚੈਨ ਨੂੰ 1975 ਦੀ ਬਾਲਗ ਫਿਲਮ 'ਆਲ ਇਨ ਦਿ ਫੈਮਿਲੀ' ਵਿੱਚ ਕਾਸਟ ਕੀਤਾ ਗਿਆ ਸੀ। ਜੈਕੀ ਉਸ ਸਮੇਂ ਬੁਰੀ ਤਰ੍ਹਾਂ ਤੰਗ ਸੀ ਅਤੇ ਉਸਨੂੰ ਪੈਸਿਆਂ ਦੀ ਲੋੜ ਸੀ। ਅਜਿਹੇ 'ਚ ਉਨ੍ਹਾਂ ਨੇ ਫਿਲਮ 'ਚ ਪੂਰੇ ਨਿਊਡ ਸੀਨ ਦਿੱਤੇ ਹਨ।

ਜੈਕੀ ਨੂੰ ਫਿਲਮਾਂ ਤੋਂ ਪੈਸਾ ਮਿਲਿਆ ਤਾਂ ਉਸਨੇ ਇਕ ਹਫਤੇ ਦੇ ਅੰਦਰ ਹੀ ਲਗਜ਼ਰੀ ਜ਼ਿੰਦਗੀ ਜਿਊਣ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਖਰੀਦ ਲਈਆਂ। ਜੈਕੀ ਚੈਨ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚੋਂ ਇੱਕ ਹੈ, ਪਰ ਉਹ ਆਪਣੀ ਦੌਲਤ ਆਪਣੇ ਪੁੱਤਰ ਨੂੰ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਮੈਂ ਇਹ ਜਾਇਦਾਦ ਸਖਤ ਮਿਹਨਤ ਨਾਲ ਹਾਸਲ ਕੀਤੀ ਹੈ ਅਤੇ ਮੈਂ ਇਸ ਨੂੰ ਆਪਣੇ ਬੇਟੇ ਨੂੰ ਦੇ ਕੇ ਬਰਬਾਦ ਨਹੀਂ ਕਰਨਾ ਚਾਹੁੰਦਾ।'

ਜੈਕੀ ਤੋਂ ਬਾਅਦ ਉਨ੍ਹਾਂ ਦੀ ਪੂਰੀ ਦੌਲਤ ਦਾਨ ਕਰ ਦਿੱਤੀ ਜਾਵੇਗੀ। ਜੈਕੀ ਚੈਨ ਨੂੰ ਘੜੀਆਂ ਦਾ ਬਹੁਤ ਸ਼ੌਕ ਹੈ। ਇੱਕ ਦਿਨ ਜੈਕੀ ਐਲਬਾਰਡ ਯੰਗਜ਼ ਵਾਚ ਐਂਪੋਰੀਅਮ ਗਿਆ ਅਤੇ ਉੱਥੇ ਸਭ ਤੋਂ ਮਹਿੰਗੀਆਂ ਘੜੀਆਂ ਦਿਖਾਉਣ ਲਈ ਕਿਹਾ। ਉਸ ਨੂੰ ਉਹ ਘੜੀਆਂ ਇੱਕੋ ਵਾਰ ਪਸੰਦ ਆਈਆਂ, ਇਸ ਲਈ ਜੈਕੀ ਨੇ ਹਫ਼ਤੇ ਦੇ ਸੱਤ ਦਿਨ ਵੱਖ-ਵੱਖ ਘੜੀਆਂ ਪਹਿਨਣ ਲਈ 7 ਘੜੀਆਂ ਖਰੀਦੀਆਂ। ਉਸ ਦਾ ਬਿੱਲ 5 ਲੱਖ ਡਾਲਰ ਯਾਨੀ 4 ਕਰੋੜ ਰੁਪਏ ਦਾ ਬਣਿਆ। ਜੈਕੀ ਨੇ ਉਨ੍ਹਾਂ ਘੜੀਆਂ ਨੂੰ ਪੈਕ ਵੀ ਨਹੀਂ ਕੀਤਾ ਅਤੇ ਸੱਤਾਂ ਘੜੀਆਂ ਪਹਿਨ ਕੇ ਸ਼ੋਅਰੂਮ ਵਿੱਚੋ ਨਿਕਲ ਗਏ ।

Related Stories

No stories found.
logo
Punjab Today
www.punjabtoday.com