ਪੁਤਿਨ ਯੂਕਰੇਨ ਤੇ ਹਮਲਾ ਕਰ ਸਕਦਾ ਹੈ, ਅਜਿਹਾ ਕੀਤਾ ਤਾਂ ਪਛਤਾਏਗਾ:ਬਿਡੇਨ

ਇਸਤੋਂ ਪਹਿਲਾ ‘ਨਿਊਯਾਰਕ ਟਾਈਮਜ਼’ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਬਹੁਤ ਹੀ ਗੁਪਤ ਤਰੀਕੇ ਨਾਲ ਯੂਕਰੇਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੁਤਿਨ ਯੂਕਰੇਨ ਤੇ ਹਮਲਾ ਕਰ ਸਕਦਾ ਹੈ, ਅਜਿਹਾ ਕੀਤਾ ਤਾਂ ਪਛਤਾਏਗਾ:ਬਿਡੇਨ
Updated on
2 min read

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹੁਣ ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਬਿਆਨ ਸਾਹਮਣੇ ਆਇਆ ਹੈ। ਜੋ ਬਿਡੇਨ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਤੇ ਹਮਲੇ ਦਾ ਆਦੇਸ਼ ਦੇਣਗੇ।

ਇੱਥੋਂ ਤੱਕ ਕਿ ਅਮਰੀਕੀ ਕੂਟਨੀਤੀ ਅਤੇ ਪਾਬੰਦੀਆਂ ਲਗਾਉਣ ਦੀਆਂ ਧਮਕੀਆਂ ਵੀ ਰੂਸੀ ਨੇਤਾ ਨੂੰ ਯੂਕਰੇਨ ਵਿੱਚ ਸੈਨਿਕ ਭੇਜਣ ਤੋਂ ਨਹੀਂ ਰੋਕ ਸਕਣਗੀਆਂ। ਬਿਡੇਨ ਨੇ ਵ੍ਹਾਈਟ ਹਾਊਸ 'ਚ 2 ਘੰਟੇ ਲੰਬੀ ਨਿਊਜ਼ ਕਾਨਫਰੰਸ 'ਚ ਇਹ ਗੱਲ ਕਹੀ।ਬਿਡੇਨ ਨੇ ਕਿਹਾ, 'ਕੀ ਮੈਨੂੰ ਲੱਗਦਾ ਹੈ ਕਿ ਉਹ (ਪੁਤਿਨ) ਪੱਛਮ ਨੂੰ ਪਰਖਣਗੇ, ਅਮਰੀਕਾ ਅਤੇ ਨਾਟੋ ਦੀ ਪਰਖ ਕਰਨਗੇ।

ਪਰ ਰੂਸ ਜੇਕਰ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸਦੀ ਗੰਭੀਰ ਕੀਮਤ ਚੁਕਾਉਣੀ ਪਵੇਗੀ। ਇਸਤੋਂ ਪਹਿਲਾ ‘ਨਿਊਯਾਰਕ ਟਾਈਮਜ਼’ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਬਹੁਤ ਹੀ ਗੁਪਤ ਤਰੀਕੇ ਨਾਲ ਯੂਕਰੇਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਮਾਹਿਰਾਂ ਮੁਤਾਬਕ ਰੂਸ ਨੇ ਯੂਕਰੇਨ ਦੀ ਸਰਹੱਦ 'ਤੇ 60 ਬਟਾਲੀਅਨਾਂ ਨੂੰ ਤਾਇਨਾਤ ਕੀਤਾ ਹੈ। ਕੁੱਲ ਮਿਲਾ ਕੇ ਰੂਸੀ ਸੈਨਿਕਾਂ ਦੀ ਗਿਣਤੀ 77 ਹਜ਼ਾਰ ਤੋਂ ਇੱਕ ਲੱਖ ਦੱਸੀ ਜਾ ਰਹੀ ਹੈ।

ਅਮਰੀਕੀ ਖੁਫੀਆ ਏਜੰਸੀ ਦਾ ਮੰਨਣਾ ਹੈ ਕਿ ਰੂਸੀ ਫੌਜ ਸਰਹੱਦੀ ਖੇਤਰ 'ਚ ਬਰਫ ਦੇ ਪੂਰੀ ਤਰ੍ਹਾਂ ਜੰਮ ਜਾਣ ਦੀ ਉਡੀਕ ਕਰ ਰਹੀ ਹੈ। ਇਸ ਨਾਲ ਸਿਪਾਹੀਆਂ ਅਤੇ ਤੋਪਖਾਨੇ ਨੂੰ ਅੱਗੇ ਵਧਣਾ ਆਸਾਨ ਹੋ ਜਾਵੇਗਾ।ਇਕ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੇ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਗੱਲਬਾਤ ਕਰ ਰਹੇ ਹਨ, ਦੂਜੇ ਪਾਸੇ ਰੂਸੀ ਫੌਜ ਹਮਲੇ ਦੀ ਤਿਆਰੀ ਕਰ ਰਹੀ ਹੈ। ਦੂਤਘਰ ਨੂੰ ਖਾਲੀ ਕਰਵਾਉਣਾ ਇਸ ਕੜੀ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਸਕਦਾ ਹੈ।

ਅਮਰੀਕਾ ਅਤੇ ਨਾਟੋ ਰੂਸ ਦੀਆਂ ਹਰਕਤਾਂ 'ਤੇ ਪੂਰੀ ਨਜ਼ਰ ਰੱਖ ਰਹੇ ਹਨ। ਜਵਾਬੀ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਸਮੇਂ ਅਮਰੀਕਾ ਦੇ ਸਹਿਯੋਗੀ ਯੂਕਰੇਨ ਦੀ ਮਦਦ ਕਰ ਰਹੇ ਹਨ। ਬ੍ਰਿਟੇਨ ਨੇ ਯੂਕਰੇਨ ਦੀ ਮਦਦ ਕਰਨ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਅਤੇ ਇਸਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।ਦੂਜੇ ਪਾਸੇ ਕੈਨੇਡਾ ਨੇ ਆਪਣੇ ਸੈਨਿਕਾਂ ਦੀ ਵਿਸ਼ੇਸ਼ ਰੈਜੀਮੈਂਟ ਕੀਵ ਭੇਜੀ ਹੈ।

ਦੂਜੇ ਪਾਸੇ ਬੇਲਾਰੂਸ ਦੇ ਸ਼ਾਸਕ ਅਲੈਗਜ਼ੈਂਡਰ ਲੁਕਾਸੇਂਕੋ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਰੂਸ ਨਾਲ ਮਿਲਟਰੀ ਅਭਿਆਸ ਸ਼ੁਰੂ ਕਰ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਬਲ ਬੇਲਾਰੂਸ ਤੋਂ ਯੂਕਰੇਨ ਉੱਤੇ ਹਮਲਾ ਕਰ ਸਕਦੇ ਹਨ। ਯੂਕਰੇਨ ਦੀ ਫੌਜ ਵੀ ਇਸ ਦੀ ਤਿਆਰੀ ਕਰ ਰਹੀ ਹੈ।

Related Stories

No stories found.
logo
Punjab Today
www.punjabtoday.com