ਯੂਐੱਸ 'ਚ ਸਮਲਿੰਗੀ ਵਿਆਹ ਨੂੰ ਮਾਨਤਾ ਮਿਲ ਗਈ ਹੈ, ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਸਮਲਿੰਗੀ ਵਿਆਹ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਬਿੱਲ 'ਤੇ ਦਸਤਖਤ ਕੀਤੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਬਿੱਲ 'ਤੇ ਦਸਤਖਤ ਹੁੰਦੇ ਹੀ ਹੁਣ ਸਮਲਿੰਗੀ ਵਿਆਹ ਨੂੰ ਮਾਨਤਾ ਮਿਲ ਜਾਵੇਗੀ।
ਦੂਜੇ ਸ਼ਬਦਾਂ ਵਿਚ, ਸਮਲਿੰਗੀ ਵਿਆਹ ਗਲਤ ਨਹੀਂ ਹੋਵੇਗਾ। 2015 'ਚ ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੌਰਾਨ ਬਿਡੇਨ ਨੇ ਕਿਹਾ- ਅਮਰੀਕੀ ਨਾਗਰਿਕ ਲੰਬੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਜੋ ਸਮਾਨਤਾ ਅਤੇ ਨਿਆਂ ਦੇ ਹੱਕ ਵਿੱਚ ਸਨ, ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਇਹ ਪਲ ਉਨ੍ਹਾਂ ਲਈ ਮਹੱਤਵਪੂਰਨ ਹੈ। ਇਹ ਬਹੁਤ ਘੱਟ ਹੁੰਦਾ ਹੈ, ਜਦੋਂ ਡੈਮੋਕਰੇਟਸ ਅਤੇ ਰਿਪਬਲੀਕਨ ਇੱਕ ਫੈਸਲੇ ਲੈਣ ਲਈ ਇਕੱਠੇ ਹੁੰਦੇ ਹਨ।
ਸਮਲਿੰਗੀ ਵਿਆਹ ਬਿੱਲ ਦਾ ਕਾਨੂੰਨ ਅਜਿਹਾ ਹੀ ਇੱਕ ਮੌਕਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਪਿਆਰ ਪਿਆਰ ਹੁੰਦਾ ਹੈ। ਹਰ ਇਨਸਾਨ ਨੂੰ ਪਿਆਰ ਕਰਨ ਦਾ ਹੱਕ ਹੈ। ਲੋਕ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਵਿਆਹ ਕਰਨਾ ਹੈ ਅਤੇ ਕਿਸ ਨਾਲ ਕਰਨਾ ਹੈ।
ਬਿਡੇਨ ਪਹਿਲਾਂ ਵੀ ਕਹਿ ਚੁੱਕੇ ਹਨ , 'ਪਿਆਰ ਪਿਆਰ ਹੁੰਦਾ ਹੈ' ਅਤੇ ਅਮਰੀਕਾ ਵਿਚ ਰਹਿਣ ਵਾਲੇ ਹਰ ਨਾਗਰਿਕ ਨੂੰ ਉਸ ਵਿਅਕਤੀ ਨਾਲ ਵਿਆਹ ਕਰਨ ਦਾ ਹੱਕ ਹੈ, ਜਿਸ ਨੂੰ ਉਹ ਪਿਆਰ ਕਰਦਾ ਹੈ। ਜੂਨ ਵਿੱਚ, ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਇੱਕ ਫੈਸਲੇ ਨੂੰ ਪਲਟ ਦਿੱਤਾ ਸੀ। ਉਦੋਂ ਤੋਂ ਹੀ ਅਮਰੀਕਾ ਵਿਚ ਲੋਕਾਂ ਨੂੰ ਡਰ ਸੀ, ਕਿ ਸਮਲਿੰਗੀ ਵਿਆਹ ਵੀ ਖ਼ਤਰੇ ਵਿਚ ਪੈ ਸਕਦਾ ਹੈ, ਜਿਸ ਤੋਂ ਬਾਅਦ ਬਿਡੇਨ ਦੀ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਇਹ ਬਿੱਲ ਲਿਆਂਦਾ ਸੀ।
ਇਸ ਬਿੱਲ ਨੂੰ ਜੁਲਾਈ 'ਚ ਹਾਊਸ ਆਫ ਰਿਪ੍ਰਜ਼ੈਂਟੇਟਿਵ 'ਚ ਪੇਸ਼ ਕੀਤਾ ਗਿਆ ਸੀ। ਸਦਨ ਨੇ ਫੈਸਲਾ ਕੀਤਾ ਸੀ ਕਿ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸਨੂੰ 16 ਨਵੰਬਰ ਨੂੰ ਸੈਨੇਟ ਨੂੰ ਭੇਜਿਆ ਗਿਆ ਸੀ। 30 ਨਵੰਬਰ ਨੂੰ ਸੈਨੇਟ ਨੇ ਬਿੱਲ ਪਾਸ ਕਰਕੇ ਰਾਸ਼ਟਰਪਤੀ ਬਿਡੇਨ ਨੂੰ ਭੇਜ ਦਿੱਤਾ। 14 ਦਸੰਬਰ ਨੂੰ ਬਿਡੇਨ ਨੇ ਸਮਲਿੰਗੀ ਵਿਆਹ ਬਿੱਲ 'ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਹੈ।
'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਦੁਨੀਆ ਦੇ 120 ਦੇਸ਼ਾਂ 'ਚ ਸਮਲਿੰਗਤਾ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ, ਪਰ ਮੌਜੂਦਾ ਸਮੇਂ 'ਚ ਸਿਰਫ 32 ਦੇਸ਼ ਹੀ ਸਮਲਿੰਗੀ 'ਚ ਵਿਆਹ ਦੀ ਇਜਾਜ਼ਤ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆ ਦੇ 88 ਦੇਸ਼ ਅਜਿਹੇ ਹ,ਨ ਜਿੱਥੇ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਹੈ, ਪਰ ਸਮਲਿੰਗੀ ਵਿਆਹ ਨਹੀਂ ਹੈ।