ਜੌਨ ਸੀਨਾ : ਕਰੋੜਾਂ ਬੱਚਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਰੈਸਲਰ ਜੌਨ ਸੀਨਾ

ਕੁਸ਼ਤੀ ਤੋਂ ਇਲਾਵਾ ਜੌਨ ਸੀਨਾ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕਰਦੇ ਹਨ ਅਤੇ ਉਨ੍ਹਾਂ ਦੀਆਂ ਕਈ ਫਿਲਮਾਂ ਵੀ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।
ਜੌਨ ਸੀਨਾ : ਕਰੋੜਾਂ ਬੱਚਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਰੈਸਲਰ ਜੌਨ ਸੀਨਾ

WWE ਵੇਖਣ ਵਾਲੇ ਜੌਨ ਸੀਨਾ ਦੀ ਕੁਸਤੀ ਵੇਖਣਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ, ਖ਼ਸ਼ਕਰ ਬੱਚੇ ਜੌਨ ਸੀਨਾ ਨੂੰ ਕਾਫੀ ਪਸੰਦ ਕਰਦੇ ਹਨ। ਅੱਜਕੱਲ੍ਹ ਹਰ ਕੋਈ ਆਪਣੀ ਬਾਡੀ ਅਤੇ ਫਿਟਨੈੱਸ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਅਤੇ ਇਹ ਕ੍ਰੇਜ਼ ਲੋਕਾਂ ਵਿੱਚ ਰੈਸਲਿੰਗ ਨੂੰ ਦੇਖ ਕੇ ਆਇਆ ਹੈ।

ਅੱਜ, ਲੱਖਾਂ ਲੋਕ ਕੁਸ਼ਤੀ ਦੇਖਣਾ ਪਸੰਦ ਕਰਦੇ ਹਨ, ਹਰ ਕੋਈ WWE ਦਾ ਦੀਵਾਨਾ ਹੈ। ਇਸ 'ਚ ਹਰ ਕਿਸੇ ਦਾ ਆਪਣਾ ਪਸੰਦੀਦਾ ਪਹਿਲਵਾਨ ਹੁੰਦਾ ਹੈ। ਪਰ ਅੱਜ ਅਸੀਂ ਉਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਪ੍ਰਸ਼ੰਸਕ ਵੀ ਕਰੋੜਾਂ 'ਚ ਹਨ। ਇਹ ਪਹਿਲਵਾਨ ਹੋਰ ਕੋਈ ਨਹੀਂ, ਬਲਕਿ 'ਜੌਨ ਸੀਨਾ' ਹੈ। ਹਾਲ ਹੀ 'ਚ ਜੌਨ ਸੀਨਾ ਨੂੰ WWE 'ਚ ਰਹਿੰਦੇ ਹੋਏ 20 ਸਾਲ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਖਾਸ ਮੌਕੇ 'ਤੇ ਸੈਲੀਬ੍ਰੇਟ ਵੀ ਕੀਤਾ ਹੈ।

ਇਸ ਦੌਰਾਨ ਲੋਕ ਉਸ ਦੀ ਜੀਵਨ ਸ਼ੈਲੀ ਬਾਰੇ ਜਾਣਨ ਲਈ ਉਤਸੁਕ ਹੋ ਰਹੇ ਹਨ। ਜੌਨ ਸੀਨਾ ਦੀ ਉਮਰ 45 ਸਾਲ ਹੈ ਅਤੇ ਉਹ ਹੁਣ ਡਬਲਯੂਡਬਲਯੂਈ ਵਿੱਚ ਬਹੁਤ ਜ਼ਿਆਦਾ ਦਿਖਾਈ ਨਹੀਂ ਦਿੰਦੇ ਹਨ, ਪਰ ਪੂਰੀ ਦੁਨੀਆ ਵਿੱਚ ਅਜੇ ਵੀ ਉਨ੍ਹਾਂ ਲਈ ਪਿਆਰ ਹੈ। ਕੁਸ਼ਤੀ ਤੋਂ ਇਲਾਵਾ ਜੌਨ ਸੀਨਾ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕਰਦੇ ਹਨ ਅਤੇ ਉਨ੍ਹਾਂ ਦੀਆਂ ਕਈ ਫਿਲਮਾਂ ਵੀ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਯਾਨੀ ਕਿ ਉਹ ਪਹਿਲਵਾਨ ਹੋਣ ਦੇ ਨਾਲ-ਨਾਲ ਵਧੀਆ ਐਕਟਰ ਵੀ ਹੈ।

ਜੇਕਰ ਅਸੀਂ ਉਨ੍ਹਾਂ ਦੀ ਲਗਜ਼ਰੀ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਉਹ ਸ਼ਾਨਦਾਰ ਜੀਵਨ ਸ਼ੈਲੀ ਜੀਉਂਦੇ ਹਨ। ਉਸ ਦੀ ਕੁੱਲ ਜਾਇਦਾਦ 60 ਮਿਲੀਅਨ ਹੈ। ਕੁਸ਼ਤੀ ਤੋਂ ਇਲਾਵਾ ਉਹ ਹਾਲੀਵੁੱਡ ਫਿਲਮਾਂ ਤੋਂ ਵੀ ਮਿਲੀਅਨ ਡਾਲਰ ਕਮਾਉਂਦਾ ਹੈ। ਇਸ ਤੋਂ ਇਲਾਵਾ ਉਸ ਕੋਲ ਹੋਰ ਵੀ ਕਈ ਪ੍ਰੋਜੈਕਟ ਹਨ, ਜਿਨ੍ਹਾਂ ਤੋਂ ਉਹ ਕਾਫੀ ਕਮਾਈ ਕਰਦਾ ਹੈ।

ਪਹਿਲਵਾਨ ਦਾ ਅਮਰੀਕਾ ਦੇ ਟੈਂਪਾ ਵਿੱਚ ਇੱਕ ਘਰ ਹੈ, ਜਿਸਦੀ ਕੀਮਤ 3.5 ਮਿਲੀਅਨ ਡਾਲਰ ਹੈ। ਇਹ ਇੱਕ ਆਲੀਸ਼ਾਨ ਘਰ ਹੈ ਅਤੇ ਇਸ ਵਿੱਚ ਉਨ੍ਹਾਂ ਨੇ ਆਪਣੇ ਆਰਾਮ ਲਈ ਸਭ ਕੁਝ ਬਣਾਇਆ ਹੈ। ਜਿਵੇਂ ਕਿ ਸਵੀਮਿੰਗ ਪੂਲ, ਸਿਗਾਰ ਰੂਮ, ਕਾਰ ਗੈਰੇਜ ਆਦਿ। ਉਹ ਵਾਹਨਾਂ ਦਾ ਵੀ ਬਹੁਤ ਸ਼ੌਕੀਨ ਹੈ ਅਤੇ ਉਸ ਦੀ ਕਾਰ ਕਲੈਕਸ਼ਨ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ।

ਜੌਨ ਸੀਨਾ ਕੋਲ ਕਈ ਲਗਜ਼ਰੀ ਗੱਡੀਆਂ ਹਨ, ਜਿਵੇਂ ਕਿ 1966 ਡੌਜ, ਹੇਮੀ ਚਾਰਜਰ 426, 1969 ਸੀ.ਓ.ਪੀ.ਓ. ਸ਼ੈਵਰਲੇਟ ਕੈਮਰੇ, 2017 ਫੋਰਡ ਜੀ.ਟੀ. ਇਨ੍ਹਾਂ ਵਾਹਨਾਂ ਦੀ ਕੀਮਤ ਕਰੋੜਾਂ ਡਾਲਰ ਹੈ। WWE 'ਚ ਜੌਨ ਸੀਨਾ ਦੇ ਘਰ ਅਤੇ ਉਨ੍ਹਾਂ ਦੀਆਂ ਗੱਡੀਆਂ ਦੀਆਂ ਕਈ ਵੀਡੀਓਜ਼ ਵੀ ਦਿਖਾਈਆਂ ਗਈਆਂ ਹਨ। ਜਾਨ ਨੂੰ ਲੋਕ ਕੁਸ਼ਤੀ 'ਚ ਵੀ ਪਸੰਦ ਕਰਦੇ ਹਨ ਅਤੇ ਹਾਲੀਵੁੱਡ ਫਿਲਮਾਂ 'ਚ ਵੀ ਪਸੰਦ ਕਰਦੇ ਹਨ ।

Related Stories

No stories found.
logo
Punjab Today
www.punjabtoday.com