ਆਇਰਲੈਂਡ:ਮੈਡਲ ਚਾਹੁੰਦੇ ਹੋ ਤਾਂ ਸੈਕਸ ਕਰੋ,ਡਾਂਸ ਮੁਕਾਬਲੇ ਦੇ ਜੱਜਾਂ ਦੀ ਮੰਗ

ਮੁਕਾਬਲੇਬਾਜ਼ਾਂ ਨੂੰ ਕਮਰੇ ਵਿੱਚ ਬੁਲਾਉਣ ਤੋਂ ਇਲਾਵਾ ਜੱਜਾਂ ਨੇ ਰਿਸ਼ਵਤ ਵੀ ਮੰਗੀ। ਮੁਕਾਬਲੇ ਵਿੱਚ ਪੈਸੇ ਅਤੇ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਦੇ ਬਦਲੇ ਅੰਕ ਦਿੱਤੇ ਜਾ ਰਹੇ ਸਨ।
ਆਇਰਲੈਂਡ:ਮੈਡਲ ਚਾਹੁੰਦੇ ਹੋ ਤਾਂ ਸੈਕਸ ਕਰੋ,ਡਾਂਸ ਮੁਕਾਬਲੇ ਦੇ ਜੱਜਾਂ ਦੀ ਮੰਗ
Updated on
2 min read

ਆਇਰਲੈਂਡ ਤੋਂ ਇਕ ਅਜੀਬੋ ਗਰੀਬ ਕੇਸ ਸਾਹਮਣੇ ਆ ਰਿਹਾ ਹੈ। ਆਇਰਲੈਂਡ ਆਪਣੇ 'ਫੁਟ ਸਟੈਪ ਡਾਂਸ' ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸ ਦੇ ਇੱਥੇ ਦਰਜਨਾਂ ਮੁਕਾਬਲੇ ਵੀ ਹੁੰਦੇ ਰਹਿੰਦੇ ਹਨ। ਪਰ ਇੱਕ ਤੋਂ ਬਾਅਦ ਇੱਕ ਕਈ ਖੁਲਾਸਿਆਂ ਨੇ ਇੱਥੋਂ ਦੇ ਡਾਂਸ ਪ੍ਰੇਮੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਬੱਚਿਆਂ ਦੇ ਇੱਕ ਡਾਂਸ ਮੁਕਾਬਲੇ ਦੇ ਜੱਜ ਮੁਕਾਬਲੇਬਾਜ਼ਾਂ ਨੂੰ ਜਿੱਤਣ ਲਈ ਸੈਕਸ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਨੇ ਅਧਿਆਪਕ ਅਤੇ ਮੁਕਾਬਲੇਬਾਜ਼ਾਂ ਦੀ ਜੱਜ ਵਿਚਕਾਰ ਹੋਈ ਗੱਲਬਾਤ ਦੇ ਸਕਰੀਨ ਸ਼ਾਟ ਲੀਕ ਕਰ ਦਿੱਤੇ ਹਨ। ਵਟਸਐਪ 'ਤੇ ਅਧਿਆਪਕ ਅਤੇ ਜੱਜ ਵਿਚਕਾਰ ਹੋਈ ਚੈਟਿੰਗ ਦੇ ਸਕਰੀਨ ਸ਼ਾਟ ਸਾਹਮਣੇ ਆਉਣ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ। ਮੈਸੇਜ ਲੀਕ ਹੋਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹੋਰ ਕਈ ਖੁਲਾਸੇ ਹੋਏ ਹਨ।

ਮੁਕਾਬਲੇਬਾਜ਼ਾਂ ਨੂੰ ਕਮਰੇ ਵਿੱਚ ਬੁਲਾਉਣ ਤੋਂ ਇਲਾਵਾ ਜੱਜਾਂ ਨੇ ਰਿਸ਼ਵਤ ਵੀ ਮੰਗੀ। ਮੁਕਾਬਲੇ ਵਿੱਚ ਪੈਸੇ ਅਤੇ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਦੇ ਬਦਲੇ ਅੰਕ ਦਿੱਤੇ ਜਾ ਰਹੇ ਸਨ। ਚੋਟੀ ਦੇ ਪੰਜ ਤੋਂ ਲੈ ਕੇ ਚੋਟੀ ਦੇ ਤਿੰਨ ਤੱਕ, ਜੱਜ ਜੇਤੂ ਬਣਾਉਣ ਲਈ ਵੱਖ-ਵੱਖ ਮੰਗਾਂ ਕਰਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਕਈ ਵਾਰ ਅਧਿਆਪਕ ਖੁਦ ਜੱਜਾਂ ਨੂੰ ਇਹ ਪੇਸ਼ਕਸ਼ ਕਰਦੇ ਸਨ।

ਰਿਪੋਰਟ ਮੁਤਾਬਕ ਆਇਰਿਸ਼ ਡਾਂਸ ਮੁਕਾਬਲੇ 'ਚ ਜੇਤੂ ਚੁਣਨ ਦੀ ਇਹ ਗੰਦੀ ਖੇਡ ਕਾਫੀ ਸਮੇਂ ਤੋਂ ਚੱਲ ਰਹੀ ਸੀ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਸਾਬਕਾ ਪ੍ਰਤੀਯੋਗੀ ਨੇ ਵੀ ਦੱਸਿਆ ਕਿ ਜੱਜਾਂ ਦਾ ਇਹ ਰਵੱਈਆ ਕੋਈ ਨਵਾਂ ਨਹੀਂ ਹੈ। ਸਾਰਾ ਮੁਕਾਬਲਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜੱਜਾਂ ਨੂੰ ਕਿਸ ਨੇ ਕੀ ਦਿੱਤਾ। ਇਸ ਵਿੱਚ ਵਧੀਆ ਡਾਂਸਿੰਗ ਪ੍ਰਤੀਯੋਗੀ ਵੀ ਜ਼ੀਰੋ ਨੰਬਰ ਪ੍ਰਾਪਤ ਕਰ ਸਕਦਾ ਹੈ, ਜੇ ਜੱਜ ਉਸ ਤੋਂ ਖੁਸ਼ ਨਹੀਂ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਟੈਪ ਡਾਂਸ ਦੇ ਵੱਡੇ ਕਲਾਕਾਰਾਂ ਨੇ ਇਸ ਦੀ ਨਿੰਦਾ ਕੀਤੀ ਹੈ।

ਦੁਨੀਆ ਭਰ ਦੇ ਡਾਂਸਰ ਵੀ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਹਨ। ਜਿਸ ਤੋਂ ਬਾਅਦ ਆਇਰਲੈਂਡ ਦੇ ਸੱਭਿਆਚਾਰ ਮੰਤਰੀ ਨੇ ਡਾਂਸ ਆਰਗੇਨਾਈਜੇਸ਼ਨ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਸਟੈਪ ਡਾਂਸ ਪਿਛਲੇ ਕੁਝ ਦਹਾਕਿਆਂ ਵਿੱਚ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਿਆ ਹੈ। ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਇਸਦਾ ਵੱਡਾ ਬਾਜ਼ਾਰ ਹੈ। ਪਰ ਸਟੈਪ ਡਾਂਸ ਦੇ ਨਾਲ-ਨਾਲ ਰਿਸ਼ਵਤ ਦੇ ਕੇ ਜੇਤੂ ਬਣਨ ਦਾ ਰੁਝਾਨ ਵੀ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ।

ਆਇਰਲੈਂਡ ਦੇ ਸਥਾਨਕ ਮੀਡੀਆ ਮੁਤਾਬਕ ਜਿੱਥੇ ਵੀ ਸਪਾਟ ਡਾਂਸਰ ਦਾ ਬਾਜ਼ਾਰ ਹੈ, ਉੱਥੇ ਜੱਜਾਂ ਦੀ ਇਹ ਗੰਦੀ ਖੇਡ ਵੀ ਚੱਲ ਰਹੀ ਹੈ। ਸਪਲਾਟ ਡਾਂਸ ਇੰਡਸਟਰੀ ਵਿੱਚ ਕਿਸੇ ਵੀ ਨਵੇਂ ਡਾਂਸਰ ਨੂੰ ਅੱਗੇ ਵਧਣ ਲਈ ਕੁਝ ਮੁਕਾਬਲਾ ਜਿੱਤਣਾ ਪੈਂਦਾ ਹੈ। ਇਸ ਦੇ ਲਈ ਆਇਰਲੈਂਡ ਸਮੇਤ ਦੁਨੀਆ ਭਰ 'ਚ ਦਰਜਨਾਂ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਜੱਜ ਆਮ ਤੌਰ 'ਤੇ ਸੀਨੀਅਰ ਡਾਂਸਰ ਹੁੰਦੇ ਹਨ। ਨਵੇਂ ਨੱਚਣ ਵਾਲੇ ਉਸ ਨੂੰ ਦੇਵਤਾ ਵਾਂਗ ਪੂਜਦੇ ਹਨ। ਕੋਈ ਵੀ ਜੱਜ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ।

Related Stories

No stories found.
logo
Punjab Today
www.punjabtoday.com