8 ਜੂਨ: ਵਿਸ਼ਵ ਸਮੁੰਦਰ (ocean) ਦਿਵਸ, ਜਾਣੋ ਕੁੱਝ ਦਿਲਚਸਪ ਗੱਲਾਂ
ਵਿਸ਼ਵ ਓਸ਼ੀਅਨ ਦਿਵਸ ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਹਰ ਸਾਲ 8 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮਨਾਏ ਜਾਣ ਦੀ ਸ਼ੁਰੂਆਤ ਕੈਨੇਡਾ ਦੇ ਇੰਟਰਨੈਸ਼ਨਲ ਸੈਂਟਰ ਫਾਰ ਓਸ਼ੀਅਨ ਡਿਵੈਲਪਮੈਂਟ ਅਤੇ ਓਸ਼ੀਅਨ ਇੰਸਟੀਚਿਊਟ ਆਫ ਕੈਨੇਡਾ ਦੁਆਰਾ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੀ ਵਾਤਾਵਰਨ ਦੇ ਉੱਤੇ ਰੀਓ ਡੀ ਜਨੇਰੀਓ ਬ੍ਰਾਜ਼ੀਲ ਵਿਖੇ 1992 ਵਿੱਚ ਹੋਈ ਕਾਨਫਰੰਸ ਜਿਸ ਨੂੰ ਅਰਥ ਸਮਿੱਟ ਵੀ ਕਿਹਾ ਜਾਂਦਾ, ਦੇ ਵਿੱਚ ਵੀ ਇਨ੍ਹਾਂ ਦੋ ਅਦਾਰਿਆਂ ਨੇ ਵਰਲਡ ਓਸ਼ੀਅਨ ਦਿਵਸ ਮਨਾਉਣ ਦੀ ਗੱਲ ਕਹੀ ਸੀ।
ਇਸ ਦਿਨ ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਗੋਲ ਦੀ ਇੰਪਲੀਮੈਂਟੇਸ਼ਨ ਨੂੰ ਪਰਖਿਆ ਜਾਂਦਾ ਹੈ।
ਬਰੰਟਲੈਂਡ ਕਮਿਸ਼ਨ ਜਿਸ ਨੂੰ ਵਰਲਡ ਕਮਿਸ਼ਨ ਆੱਫ ਇਨਵਾਇਰਨਮੈਂਟ ਐਂਡ ਡਿਵੈਲਪਮੈਂਟ ਵੀ ਕਿਹਾ ਜਾਂਦਾ ਹੈ ਨੇ 1987 ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਵਾਤਾਵਰਨ ਦੇ ਬਾਕੀ ਪਹਿਲੂਆਂ ਨਾਲੋਂ ਓਸ਼ੀਅਨ ਸੈਕਟਰ ਦਾ ਘੱਟ ਧਿਆਨ ਰੱਖਿਆ ਜਾ ਰਿਹਾ ਹੈ। ਇਸ ਰਿਪੋਰਟ ਅਨੁਸਾਰ ਕੋਈ ਵੀ ਦੇਸ਼ ਓਸ਼ੀਅਨਜ਼ ਨੂੰ ਬਚਾਉਣ ਵਾਸਤੇ ਕੋਈ ਠੋਸ ਆਵਾਜ਼ ਨਹੀਂ ਉਠਾ ਰਹੇ ਸਨ।
1992 ਦੇ ਪਹਿਲੇ ਵਿਸ਼ਵ ਓਸ਼ੀਅਨ ਦਿਵਸ ਵਾਲੇ ਦਿਨ ਇਹ ਫ਼ੈਸਲਾ ਲਿਆ ਗਿਆ ਕਿ ਓਸ਼ੀਅਨਜ਼ ਨੂੰ ਵੀ ਓਨੀ ਹੀ ਮਹੱਤਤਾ ਦਿੱਤੀ ਜਾਵੇਗੀ ਤਾਂ ਜੋ ਓਸ਼ੀਅਨਜ਼ ਅਤੇ ਸਮੁੰਦਰਾਂ ਦੇ ਬਚਾਓ ਲਈ ਕੰਮ ਕੀਤਾ ਜਾ ਸਕੇ।
2002 ਵਿੱਚ ਸਾਰੀ ਦੁਨੀਆਂ ਦੇ ਦੇਸ਼ ਇਕੱਠੇ ਹੋ ਕੇ, ਦ ਓਸ਼ੀਅਨ ਪ੍ਰੋਜੈਕਟ ਅਤੇ ਵਰਲਡ ਓਸ਼ਨ ਨੈੱਟਵਰਕ ਦੇ ਉੱਤੇ ਕੰਮ ਕਰਨ ਲੱਗੇ। ਇਸ ਤੋਂ ਬਾਅਦ ਵਰਲਡ ਓਸ਼ੀਅਨ ਡੇ ਨਾਮ ਦੀ ਵੈੱਬਸਾਈਟ ਨੂੰ ਲਾਂਚ ਕੀਤਾ ਗਿਆ ਤਾਂ ਜੋ ਸਮੁੰਦਰ ਅਤੇ ਓਸ਼ੀਅਨਜ਼ ਦੇ ਫ਼ਾਇਦਿਆਂ ਨੂੰ ਜਾਣੂ ਕਰਵਾਇਆ ਜਾ ਸਕੇ ਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਧਰਤੀ ਨੂੰ ਬਲਿਊ ਪਲੈਨੈੱਟ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਕਿ ਧਰਤੀ ਦੇ ਵਿੱਚ ਪਾਣੀ ਦਾ ਹਿੱਸਾ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਹੈ। ਪੂਰੀ ਧਰਤੀ ਉੱਤੇ ਕਰੀਬ ਸੱਤਰ ਫ਼ੀਸਦ ਪਾਣੀ ਹੀ ਹੈ।
2004 ਵਿੱਚ ਦਾ ਓਸ਼ੀਅਨ ਪ੍ਰੋਜੈਕਟ ਅਤੇ ਵਰਲਡ ਓਸ਼ੀਅਨ ਨੈੱਟਵਰਕ ਵੱਲੋਂ ਇਕ ਕੈਂਪੇਨ ਜਿਸਦਾ ਨਾਮ ਸੀ "ਹੈਲਪ ਮੇਕ ਏ ਡਿਫਰੈਂਸ ਫੋਰ ਵਰ ਓਸ਼ੀਅਨ ਪਲੈਨੈੱਟ" ਨੂੰ ਲਾਂਚ ਕੀਤਾ ਗਿਆ। ਇਸ ਵਿੱਚ ਇੱਕ ਪਟੀਸ਼ਨ ਵੀ ਜਾਰੀ ਕੀਤੀ ਗਈ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਸੰਯੁਕਤ ਰਾਸ਼ਟਰ ਵੱਲੋਂ ਇਸ ਦਿਵਸ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਅਤੇ ਇਸ ਕਾਰਨ ਪਟੀਸ਼ਨਕਰਤਾਵਾਂ ਦੇ ਹਸਤਾਖਰ ਵੀ ਕਰਵਾਏ ਗਏ ਸਨ। ਇਸ ਤੋਂ ਬਾਅਦ ਦਸੰਬਰ 2008 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਇੱਕ ਮਤਾ ਪਾਸ ਕਰਕੇ ਇਸ ਦਿਲ ਨੂੰ ਸੰਯੁਕਤ ਰਾਸ਼ਟਰ ਵੱਲੋਂ ਪ੍ਰਮਾਣਿਤ ਕਰ ਦਿੱਤਾ ਗਿਆ ਸੀ।
ਹਰ ਸਾਲ ਵਿਸ਼ਵ ਓਸ਼ੀਅਨ ਦਿਵਸ ਥੀਮ ਆਧਾਰਤ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ ਹੈ "ਰੀਵਾਈਟਲਾਈਜ਼ੇਸ਼ਨ: ਕੁਲੈਕਟਿਵ ਐਕਸ਼ਨ ਫਾਰ ਦਿ ਓਸ਼ੀਅਨ"। ਇਸ ਦਾ ਭਾਵ ਹੈ ਕਿ ਸਾਨੂੰ ਓਸ਼ੀਅਨ ਜ਼ ਦੇ ਬਚਾਓ ਲਈ ਸਾਰੇ ਦੇਸ਼ਾਂ ਅਤੇ ਨਾਗਰਿਕਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਅੱਜ ਵਿਸ਼ਵ ਓਸ਼ੀਅਨਜ਼ ਦਿਵਸ ਦੇ ਅਵਸਰ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਆਪਣੀ ਕੁਦਰਤੀ ਪਾਣੀ ਦੇ ਸੋਮਿਆਂ ਦੇ ਬਚਾਓ ਲਈ ਕੰਮ ਕਰਨਾ ਚਾਹੀਦਾ ਹੈ। ਸਾਡੇ ਆਲੇ ਦੁਆਲੇ ਲੱਗਦਾ ਸਮੁੰਦਰ ਤੱਟ ਬੁਰੀ ਤਰ੍ਹਾਂ ਸੈਲਾਨੀਆਂ ਕਾਰਨ ਪ੍ਰਦੂਸ਼ਿਤ ਹੋ ਰਿਹਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਉੱਥੇ ਘੁੰਮਣ ਤਾਂ ਜਾਈਏ ਪਰ ਉਥੇ ਗੰਦ ਨਾ ਪਾ ਕੇ ਆਈਏ। ਕਈ ਰਿਪੋਰਟਾਂ ਅਨੁਸਾਰ ਪਾਣੀ ਦਾ ਪੱਧਰ ਪ੍ਰਦੂਸ਼ਣ ਕਾਰਨ ਦਿਨ ਬ ਦਿਨ ਵਧ ਰਿਹਾ ਹੈ ਜਿਸ ਕਾਰਨ ਤਟੀਲੇ ਇਲਾਕਿਆਂ ਦੇ ਡੁੱਬਣ ਦੀ ਵੀ ਸੰਭਾਵਨਾ ਹੈ। ਆਓ ਰਲ ਪ੍ਰਣ ਕਰੀਏ ਕਿ ਅਸੀਂ ਆਪਣੇ ਪਾਣੀ ਦੇ ਸੋਮਿਆਂ ਦੀ ਸਾਂਭ ਸੰਭਾਲ ਕਰਾਂਗੇ