ਕਾਰੀਗਰ ਕੌਸ਼ਿਕ ਘੋਸ਼ ਨੇ ਦੱਸਿਆ ਕਿ ਪ੍ਰਦਰਸ਼ਨੀ ਦੀ ਥੀਮ ਨੂੰ ਧਿਆਨ ਵਿਚ ਰੱਖਦੇ ਹੋਏ ਮੂਰਤੀ ਬਣਾਉਣ ਵਿਚ ਚੰਗੀ ਕੁਆਲਿਟੀ ਦੇ ਫਾਈਬਰ ਅਤੇ ਪੇਂਟ ਦੀ ਵਰਤੋਂ ਕੀਤੀ ਗਈ ਹੈ। ਮੂਰਤੀਆਂ ਦੇ ਗਹਿਣੇ ਸੋਨੇ ਦੀ ਪਰਤ ਵਾਲੇ ਹਨ। ਬ੍ਰਿਟਿਸ਼ ਮਿਊਜ਼ੀਅਮ ਜਲਦੀ ਹੀ ਦੁਨੀਆਂ ਭਰ ਦੀਆਂ ਮੂਰਤੀਆਂ, ਪਵਿੱਤਰ ਵਸਤੂਆਂ ਅਤੇ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਿਹਾ ਹੈ ਤਾਂ ਜੋ ਨਾਰੀ ਸ਼ਕਤੀ ਨਾਲ ਜੁੜੇ ਚਿਹਰਿਆਂ ਨੂੰ ਦਿਖਾਇਆ ਜਾ ਸਕੇ।
ਘੁਮਿਆਰਾਂ ਦੀ ਬਸਤੀ ਕੁਮਾਰਤੁਲੀ ਦੀਆਂ ਗਲੀਆਂ ਵਿੱਚ, ਮਾਂ ਕਾਲੀ ਦੀ ਪੰਜ ਫੁੱਟ ਉੱਚੀ ਫਾਈਬਰ ਨਾਲ ਬਣੀ ਮੂਰਤੀ 17 ਮਈ ਤੋਂ ਬ੍ਰਿਟਿਸ਼ ਅਜਾਇਬ ਘਰ ਮਿਊਜ਼ੀਅਮ ਵਿੱਚ ਰੱਖੀ ਜਾਏਗੀ। ਕਾਰੀਗਰ ਕੌਸ਼ਿਕ ਘੋਸ਼ ਨੇ ਦੱਸਿਆ ਕਿ ਲੰਡਨ ਵਿੱਚ NRI ਬੰਗਾਲੀਆਂ ਦੀ ਇੱਕ ਕਮੇਟੀ ਕੈਮਡੇਨ ਨੇ, ਮੂਰਤੀ ਬਣਾਉਣ ਲਈ ਦਸੰਬਰ ਵਿੱਚ ਦੁਰਗਾ ਪੂਜਾ ਕਮੇਟੀ ਨਾਲ ਸੰਪਰਕ ਕੀਤਾ ਸੀ।
ਕਰੀਬ ਡੇਢ ਮਹੀਨੇ ਚ ਉਨ੍ਹਾਂ ਨੇ 35 ਕਿਲੋ ਵਜ਼ਨ ਦੀ ਮੂਰਤੀ ਤਿਆਰ ਕੀਤੀ ਹੈ। ਕਾਲੀ ਮਾਤਾ ਦੀ ਮੂਰਤੀ ਜਿਸ ਵਿਚ ਉਹ ਆਪਣੇ ਪਤੀ, ਦੇਵਤਾ ਸ਼ਿਵ 'ਤੇ ਖੜ੍ਹੀ ਹੈ, ਜੋ ਕਿ ਨਾਰੀ ਸ਼ਕਤੀ ਨੂੰ ਦਰਸਾਉਂਦੀ ਹੈ। ਇਸ ਮੂਰਤੀ ਰਾਹੀਂ ਇਹ ਸੰਦੇਸ਼ ਦਿੱਤਾ ਜਾ ਰਿਹਾ ਕਿ ਸ਼ਿਵ ਸ਼ਕਤੀ ਨਾਰੀ ਦੀ ਮੌਜੂਦਗੀ ਤੋਂ ਬਿਨਾਂ ਕੁਝ ਨਹੀਂ ਹੈ।
ਇਸ ਪ੍ਰਦਰਸ਼ਨੀ ਵਿੱਚ ਮਹਿਲਾ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬ੍ਰਿਟਿਸ਼ ਮਿਊਜ਼ੀਅਮ ਦੀ ਵੈੱਬਸਾਈਟ ਮੁਤਾਬਕ, ਪ੍ਰਦਰਸ਼ਨੀ ਰਾਹੀਂ ਪ੍ਰਾਚੀਨ ਸਮੇਂ 'ਚ ਮਹਿਲਾ ਦੀ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੈਬਸਾਈਟ ਵਿੱਚ ਕਿਹਾ ਗਿਆ ਹੈ ਕਿ ਸਿਆਣਪ, ਜਨੂੰਨ , ਯੁੱਧ, ਨਿਆਂ ਅਤੇ ਦਇਆ ਦੀ ਇੱਛਾ ਆਦਿ ਵਰਗੇ ਗੁਣ ਨਾਰੀ 'ਚ ਸਦਾ ਹੀ ਵਿਰਾਜਮਾਨ ਰਹੇ ਹਨ। ਦੁਨੀਆ ਭਰ ਵਿੱਚ ਔਰਤਾਂ ਅਧਿਆਤਮਕ ਸ਼ਕਤੀਆਂ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਸਾਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਕਿ ਅਸੀਂ ਇਸ ਸਮੇਂ ਔਰਤਾਂ ਅਤੇ ਮਰਦਾਂ ਨੂੰ ਕਿਵੇਂ ਦੇਖਦੇ ਹਾਂ।
ਲੋਕਾਂ ਨੂੰ ਫਿਲਮ ਵੀ ਦਿਖਾਈ ਜਾਵੇਗੀ
ਕੈਮਡੇਨ ਦੁਰਗਾ ਪੂਜਾ ਕਮੇਟੀ ਦੇ ਚੇਅਰਮੈਨ ਆਨੰਦ ਗੁਪਤਾ ਨੇ ਕਿਹਾ ਕਿ ਮਿਊਜ਼ੀਅਮ ਦੀ ਕੇਟ ਮੈਕਸ਼ੇਨੀ ਨੇ ਹਿੰਦੂ ਧਰਮ ਅਤੇ ਲੋਕਾਂ ਦੇ ਜੀਵਨ ਵਿੱਚ ਦੇਵੀ ਦੀ ਮਹੱਤਤਾ ਨੂੰ ਸਮਝਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਮੈਕਸਵੀਨੀ ਅਤੇ ਉਸ ਦੇ ਸਾਥੀਆਂ ਨੇ ਕੈਮਡਨ ਕਮੇਟੀ ਦੁਆਰਾ ਆਯੋਜਿਤ ਕਾਲੀ ਪੂਜਾ ਨੂੰ ਵੀ ਵੇਖਿਆ। ਹੁਣ ਮੈਕਸਵੀਨੀ ਦਾ ਕਹਿਣਾ ਹੈ ਕਿ ਉਹ ਇਸਤੇ ਇੱਕ ਫਿਲਮ ਬਣਾਉਣਗੇ, ਜੋ ਲੋਕਾਂ ਨੂੰ ਦਿਖਾਈ ਜਾਵੇਗੀ।