ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ, ਸਰਕਾਰ ਨੇ ਲਾਇਆ ਲਾਕਡਾਊਨ

ਇਸ ਲਾਕਡਾਊਨ ਨੂੰ ਕਿਮ ਜੋਂਗ ਉਨ ਨੇ ਸੀਰਿਅਸ ਐਮਰਜੈਂਸੀ ਦਾ ਨਾਮ ਦਿੱਤਾ ਹੈ।
ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ, ਸਰਕਾਰ ਨੇ ਲਾਇਆ ਲਾਕਡਾਊਨ

ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਉੱਤਰੀ ਕੋਰੀਆ ਨੇ ਦੇਸ਼ ਵਿੱਚ ਲਾਕਡਾਊਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਲਾਕਡਾਊਨ ਨੂੰ ਕਿਮ ਜੋਂਗ ਉਨ ਨੇ ਸੀਰਿਅਸ ਐਮਰਐਂਸੀ ਦਾ ਨਾਮ ਦਿੱਤਾ ਹੈ। ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਉੱਤਰੀ ਕੋਰੀਆ ਵਿੱਚ ਪਹਿਲਾਂ ਵੀ ਕੋਰੋਨਾ ਸੰਕਰਮਣ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਸਨ। ਪਰ ਉੱਤਰੀ ਕੋਰੀਆ ਨੇ ਹੁਣ ਤੱਕ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉੱਥੇ ਕੋਰੋਨਾ ਦਾ ਕੋਈ ਕੇਸ ਮਿਲਿਆ ਹੈ। ਅਤੇ ਉੱਤਰ ਕੋਰੀਆ ਨੇ ਹੁਣ ਖੁਦ ਹੀ ਕੇਸ ਦੀ ਪੁਸ਼ਟੀ ਕੀਤੀ ਹੈ ਅਤੇ ਦੇਸ਼ ਵਿੱਚ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ।

ਕੋਰੀਅਨ ਸੈਂਟਰਲ ਨਿਊਜ ਏਜੰਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਯੋਂਗਯਾਂਗ ਦੇ ਰਹਿਣ ਵਾਲੇ ਮਰੀਜ਼ ਵਿੱਚ ਬੁਖਾਰ ਦੇ ਲੱਛਣ ਸਨ ਅਤੇ ਜਾਂਚ ਤੋਂ ਬਾਅਦ ਓਮਿਕਰੋਨ BA.2 ਵੈਰਿਐਂਟ ਦੀ ਪੁਸ਼ਟੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਕਿਮ ਜੋਂਗ ਨੇ ਵੀਰਵਾਰ ਨੂੰ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਅਤੇ ਫਿਰ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ। ਕਿਮ ਜੋਂਗ ਨੇ ਆਦੇਸ਼ ਦਿੰਦੇ ਕਿਹਾ ਕਿ ਸਾਰੇ ਸ਼ਹਿਰਾਂ ‘ਚ ਲਾਕਡਾਉਨ ਲਗਾਇਆ ਜਾਵੇ ਅਤੇ ਪਾਬੰਦੀਆਂ ਦੀ ਪਾਲਣਾ ਕੀਤੀ ਜਾਵੇ, ਹਾਲਾਂਕਿ ਇਹ ਪਤਾ ਨਹੀਂ ਲਗਾ ਕਿ ਉੱਤਰੀ ਕੋਰੀਆ ਵਿੱਚ ਕਿਹੜੀ-ਕਿਹੜੀਆਂ ਪਾਬੰਦੀਆਂ ਲਗਾਈ ਗਈਆਂ ਹਨ।

ਸੂਤਰਾਂ ਮੁਤਾਬਿਕ ਦੇਸ਼ ਦੀ 26 ਮਿਲੀਅਨ ਦੀ ਆਬਾਦੀ ਦਾ ਟੀਕਾਕਰਨ ਨਹੀਂ ਹੋਇਆ ਹੈ, ਕਿਉਂਕਿ ਸਰਕਾਰ ਨੇ ਸੰਯੁਕਤ ਰਾਸ਼ਟਰ-ਸਮਰਥਿਤ ਕੋਵੈਕਸ ਵੰਡ ਪ੍ਰੋਗਰਾਮ ਦੁਆਰਾ ਪੇਸ਼ ਕੀਤੇ ਗਏ ਟੀਚਿਆਂ ਨੂੰ ਮਨੰਣ ਤੋਂ ਇਨਕਾਰ ਕਰ ਦਿੱਤਾ ਸੀ।

Related Stories

No stories found.
logo
Punjab Today
www.punjabtoday.com