ਕਿਮ ਜੋਂਗ ਉੱਨ ਗੁੱਸੇ 'ਚ, ਅਮਰੀਕਾ ਨੂੰ ਦਿੱਤੀ ਤਬਾਹ ਕਰਨ ਦੀ ਧਮਕੀ

ਉੱਤਰੀ ਕੋਰੀਆ ਲਗਾਤਾਰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦੂਜੇ ਦੇਸ਼ਾਂ 'ਤੇ ਦਾਗ ਰਿਹਾ ਹੈ। ਇਸ ਮਿਜ਼ਾਈਲ ਦੀ ਰੇਂਜ 15,000 ਕਿਲੋਮੀਟਰ ਹੈ, ਜੋ ਅਮਰੀਕਾ ਤੱਕ ਪਹੁੰਚ ਸਕਦੀ ਹੈ।
ਕਿਮ ਜੋਂਗ ਉੱਨ ਗੁੱਸੇ 'ਚ, ਅਮਰੀਕਾ ਨੂੰ ਦਿੱਤੀ ਤਬਾਹ ਕਰਨ ਦੀ ਧਮਕੀ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉੱਨ ਦੇ ਗੁੱਸੇ ਤੋਂ ਪੂਰੀ ਦੁਨੀਆਂ ਜਾਣੂ ਹੈ ਅਤੇ ਕਿਮ ਜੋਂਗ ਦਾ ਗੁੱਸਾ ਕਈ ਦੇਸ਼ਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਉੱਤਰੀ ਕੋਰੀਆ ਨੇ ਲਗਾਤਾਰ ਦੂਜੇ ਦਿਨ ਮਿਜ਼ਾਈਲ ਦਾਗ ਕੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਨੇ ਇੱਕ ਮਿਜ਼ਾਈਲ ਦਾਗੀ ਸੀ, ਜਿਸ ਬਾਰੇ ਜਾਪਾਨ ਨੇ ਖੌਫਨਾਕ ਖੁਲਾਸਾ ਕੀਤਾ ਹੈ। ਜਾਪਾਨ ਦੇ ਰੱਖਿਆ ਮੰਤਰੀ ਯਾਸੁਕਾਜ਼ੂ ਹਮਾਦਾ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵੱਲੋਂ ਦਾਗੀ ਗਈ ਮਿਜ਼ਾਈਲ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਹੈ।

ਇਸ ਮਿਜ਼ਾਈਲ ਦੀ ਰੇਂਜ 15,000 ਕਿਲੋਮੀਟਰ ਹੈ, ਜੋ ਅਮਰੀਕਾ ਤੱਕ ਪਹੁੰਚ ਸਕਦੀ ਹੈ। ਮਿਜ਼ਾਈਲ ਹੋਕਾਈਡੋ ਤੋਂ ਉੱਤਰੀ ਪ੍ਰਸ਼ਾਂਤ ਵਿੱਚ ਓਸ਼ਿਮਾ-ਓਸ਼ੀਮਾ ਟਾਪੂ ਦੇ ਪੱਛਮ ਵਿੱਚ 200 ਕਿਲੋਮੀਟਰ ਦੂਰ ਡਿੱਗੀ। ਇਹ ਮਿਜ਼ਾਈਲ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਤੋਂ ਦਾਗੀ ਗਈ ਸੀ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਲਾਂਚ ਨੂੰ ਅਸਵੀਕਾਰਨਯੋਗ ਕਰਾਰ ਦਿੰਦੇ ਹੋਏ ਕਿਹਾ ਕਿ ਮੰਨਿਆ ਜਾਂਦਾ ਹੈ, ਕਿ ਇਹ ਮਿਜ਼ਾਈਲ ਹੋਕਾਈਡੋ ਦੇ ਉੱਤਰੀ ਖੇਤਰ ਤੋਂ ਬਾਹਰ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਅੰਦਰ ਪਾਣੀ ਵਿੱਚ ਡਿੱਗੀ ਸੀ।

ਅਮਰੀਕਾ ਨੇ ਮਿਜ਼ਾਈਲ ਲਾਂਚ ਦੀ ਨਿੰਦਾ ਕੀਤੀ ਹੈ, ਜਦੋਂ ਕਿ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਵਿਰੁੱਧ ਸਖ਼ਤ ਰੋਕਥਾਮ ਉਪਾਵਾਂ ਦਾ ਆਦੇਸ਼ ਦਿੱਤਾ ਹੈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਸੋਨ ਹੇਏ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਫੌਜੀ ਵਾਧੇ ਦੇ ਸਖ਼ਤ ਨਤੀਜੇ ਹੋਣਗੇ।

ਉੱਤਰੀ ਕੋਰੀਆ ਨੇ ਪਿਛਲੇ ਦੋ ਮਹੀਨਿਆਂ ਵਿੱਚ 50 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੀ ਦੂਰੀ ਵਾਲਿਆਂ ਹਨ। ਪਰ ਸ਼ੁੱਕਰਵਾਰ ਵਾਲੀ ਮਿਜ਼ਾਈਲਾਂ ਦੂਰ ਤੱਕ ਮਾਰ ਕਰਨ ਵਾਲਿਆਂ ਸਨ। ਅਜਿਹਾ ਇਸ ਲਈ ਕਿਉਂਕਿ ਹੁਣ ਤੱਕ ਲਾਂਚ ਕੀਤੀਆਂ ਜਾ ਰਹੀਆਂ ਮਿਜ਼ਾਈਲਾਂ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਹੀ ਨਿਸ਼ਾਨਾ ਬਣਾ ਸਕਦੀਆਂ ਸਨ। ਪਰ ICBM ਦੀ ਲਾਂਚਿੰਗ ਅਮਰੀਕਾ ਲਈ ਸਿੱਧੀ ਚੇਤਾਵਨੀ ਹੈ, ਕਿਉਂਕਿ ਇਹ ਮਿਜ਼ਾਈਲ ਪ੍ਰਮਾਣੂ ਹਥਿਆਰਾਂ ਨਾਲ ਅਮਰੀਕਾ ਤੱਕ ਪਹੁੰਚ ਸਕਦੀ ਹੈ।

ਇਸ ਮਿਜ਼ਾਈਲ ਦੀ ਗਤੀ ਆਵਾਜ਼ ਦੀ ਗਤੀ ਤੋਂ 22 ਗੁਣਾ ਜ਼ਿਆਦਾ ਸੀ। ਜਾਣਕਾਰੀ ਅਨੁਸਾਰ, ਇਹ ਉੱਚੇ ਟ੍ਰੈਜੈਕਟਰੀ ਰਾਹੀਂ 6,100 ਕਿਲੋਮੀਟਰ ਦੀ ਉਚਾਈ 'ਤੇ ਗਈ ਸੀ। ਉੱਚੇ ਟ੍ਰੈਜੈਕਟਰੀ ਵਿੱਚ, ਮਿਜ਼ਾਈਲ ਪੁਲਾੜ ਵਿੱਚ ਬਹੁਤ ਉੱਚੀ ਜਾਂਦੀ ਹੈ। ਕੋਰੀਆਈ ਪ੍ਰਾਇਦੀਪ 'ਚ ਵਧਦੀ ਅਮਰੀਕੀ ਫੌਜ ਦੇ ਕਾਰਨ ਉੱਤਰੀ ਕੋਰੀਆ ਲਗਾਤਾਰ ਮਿਜ਼ਾਈਲ ਪ੍ਰੀਖਣ ਕਰ ਰਿਹਾ ਹੈ।

Related Stories

No stories found.
logo
Punjab Today
www.punjabtoday.com