ਲੰਬੇ ਸਮੇਂ ਬਾਅਦ ਨਜ਼ਰ ਆਏ ਤਾਨਾਸ਼ਾਹ 'ਕਿਮ ਜੋਂਗ' ਆਪਣੇ ਆਪ ਨੂੰ ਕੀਤਾ ਫਿੱਟ

ਬ੍ਰਿਟੇਨ ਦੀਆਂ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਕਿਮ ਨੇ 19 ਕਿਲੋ ਭਾਰ ਘਟਾਇਆ ਹੈ।ਉੱਤਰੀ ਕੋਰੀਆ 'ਚ ਵਿਦੇਸ਼ੀ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਲੰਬੇ ਸਮੇਂ ਬਾਅਦ ਨਜ਼ਰ ਆਏ ਤਾਨਾਸ਼ਾਹ 'ਕਿਮ ਜੋਂਗ' ਆਪਣੇ ਆਪ ਨੂੰ ਕੀਤਾ ਫਿੱਟ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਲੰਬੇ ਸਮੇਂ ਬਾਅਦ ਪਿਛਲੇ ਹਫਤੇ ਸਭ ਦੇ ਸਾਹਮਣੇ ਨਜ਼ਰ ਆਏ ਹਨ। ਇਸ ਦੌਰਾਨ ਉਸ ਦਾ ਨਵਾਂ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। 37 ਸਾਲਾ ਕਿਮ ਪਹਿਲਾਂ ਨਾਲੋਂ ਕਾਫੀ ਫਿੱਟ ਅਤੇ ਦੁਬਲੇ ਨਜ਼ਰ ਆ ਰਹੇ ਹਨ । ਕਿਮ ਲੰਬੇ ਸਮੇਂ ਤੱਕ ਜਨਤਕ ਜੀਵਨ ਤੋਂ ਗਾਇਬ ਹਨ ਅਤੇ ਇਸ ਦੌਰਾਨ ਕੁਝ ਵਫਾਦਾਰਾਂ ਨੂੰ ਛੱਡ ਕੇ ਕਿਸੇ ਨੂੰ ਉਨ੍ਹਾਂ ਦੇ ਠਿਕਾਣਿਆਂ ਬਾਰੇ ਪਤਾ ਨਹੀਂ ਸੀ।

ਲੰਬੇ ਸੰਮੇ ਤੋਂ ਬਾਅਦ ਪਿਛਲੇ ਹਫ਼ਤੇ ਉਹ ਕੋਰੀਆ ਦੀ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇਹ ਪਾਰਟੀ ਉੱਤਰੀ ਕੋਰੀਆ ਵਿੱਚ ਸੱਤਾ ਵਿੱਚ ਹੈ। ਇਸ ਦੌਰਾਨ ਕਿਮ ਨੇ ਲੰਬਾ ਭਾਸ਼ਣ ਦਿੱਤਾ। ਬ੍ਰਿਟੇਨ ਦੀਆਂ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਕਿਮ ਨੇ 19 ਕਿਲੋ ਭਾਰ ਘਟਾਇਆ ਹੈ।ਉੱਤਰੀ ਕੋਰੀਆ 'ਚ ਵਿਦੇਸ਼ੀ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਇਸ ਲਈ ਇੱਥੋਂ ਦੀ ਖ਼ਬਰ ਬਾਹਰੀ ਦੁਨੀਆਂ ਤੱਕ ਘੱਟ ਹੀ ਪਹੁੰਚਦੀ ਹੈ। ਦਸੰਬਰ ਦੇ ਸ਼ੁਰੂ ਵਿੱਚ ਕਿਮ ਦੇ ਚਾਚੇ ਦਾ ਦਿਹਾਂਤ ਹੋ ਗਿਆ ਸੀ। ਉਹ ਵੀ ਪ੍ਰਸ਼ਾਸਨ ਦਾ ਹਿੱਸਾ ਸੀ। ਇਸ ਤੋਂ ਬਾਅਦ ਪਿਛਲੇ ਹਫਤੇ ਕੇਂਦਰੀ ਕਮੇਟੀ ਦੀ ਬੈਠਕ ਹੋਈ ਅਤੇ ਕਿਮ ਜੋਂਗ ਉਨ ਨੇ ਇਸ 'ਚ ਹਿੱਸਾ ਲਿਆ। ਹਾਲਾਂਕਿ ਅਕਸਰ ਚਰਚਾ 'ਚ ਰਹਿਣ ਵਾਲੀ ਉਨ੍ਹਾਂ ਦੀ ਭੈਣ ਇਸ ਬੈਠਕ 'ਚ ਨਜ਼ਰ ਨਹੀਂ ਆਈ।

ਬ੍ਰਿਟਿਸ਼ ਅਖਬਾਰ 'ਦਿ ਡੇਲੀ ਸਟਾਰ' ਮੁਤਾਬਕ ਕਿਮ ਨੂੰ ਡਾਕਟਰਾਂ ਨੇ ਜਲਦੀ ਹੀ ਭਾਰ ਘਟਾਉਣ ਦੀ ਸਲਾਹ ਦਿੱਤੀ ਸੀ। ਉਸ ਦੀ ਉਮਰ ਸਿਰਫ਼ 37 ਸਾਲ ਹੈ। ਕਿਮ ਜੋਂਗ ਦਾ ਕੱਦ 5 ਫੁੱਟ 7 ਇੰਚ ਹੈ। ਉਸ ਦੇ ਸਹੀ ਭਾਰ ਦਾ ਪਤਾ ਨਹੀਂ ਹੈ, ਪਰ ਕਿਹਾ ਜਾਂਦਾ ਹੈ ਕਿ ਡਾਕਟਰਾਂ ਨੇ ਉਸ ਦੇ ਮੋਟਾਪੇ ਅਤੇ ਭਾਰ ਨੂੰ ਖਤਰਨਾਕ ਦੱਸਿਆ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸ ਦਾ ਭਾਰ ਘੱਟ ਗਿਆ। ਭੋਜਨ ਤੋਂ ਪਰਹੇਜ਼ ਕਰਨ ਲਈ ਵੀ ਕਿਹਾ ਗਿਆ।ਉੱਤਰੀ ਕੋਰੀਆ ਵਿੱਚ ਇਨ੍ਹੀਂ ਦਿਨੀਂ ਭੋਜਨ ਸੰਕਟ ਹੈ।

ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ 'ਚ ਭੁੱਖਮਰੀ ਕਾਰਨ ਕੁਝ ਲੋਕਾਂ ਦੀ ਮੌਤ ਹੋਈ ਹੈ। ਦੇਸ਼ ਭੁੱਖਮਰੀ ਨਾਲ ਜੂਝ ਰਿਹਾ ਹੈ ਅਤੇ ਉੱਤਰੀ ਕੋਰੀਆ ਦਾ ਤਾਨਾਸ਼ਾਹ ਪ੍ਰਮਾਣੂ ਸ਼ਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਇਸ ਵਿੱਚ ਉਸਦੀ ਮਦਦ ਕਰ ਰਿਹਾ ਹੈ। ਕੁਝ ਰਿਪੋਰਟਾਂ ਮੁਤਾਬਕ ਦੇਸ਼ ਵਿੱਚ 8 ਲੱਖ 60 ਹਜ਼ਾਰ ਟਨ ਅਨਾਜ ਦੀ ਕਮੀ ਹੈ। ਸਤੰਬਰ ਵਿੱਚ ਵੀ ਇੱਥੋਂ ਦੀ ਸਥਿਤੀ ਗੰਭੀਰ ਬਣ ਗਈ ਸੀ। ਫਿਰ ਸੰਯੁਕਤ ਰਾਸ਼ਟਰ ਨੇ ਉਸਦੀ ਮਦਦ ਕੀਤੀ।

Related Stories

No stories found.
logo
Punjab Today
www.punjabtoday.com