
ਕਿਮ ਜੋਂਗ ਉਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵਡੇ ਤਾਨਾਸ਼ਾਹ ਅਤੇ ਖਤਰਨਾਕ ਲੋਕਾਂ ਵਿਚ ਕੀਤੀ ਜਾਂਦੀ ਹੈ। ਉੱਤਰੀ ਕੋਰੀਆ 'ਚ ਤਾਨਾਸ਼ਾਹ ਕਿਮ ਜੋਂਗ ਉਨ ਦੀ ਧੀ ਦੇ ਨਾਂ 'ਤੇ ਰੱਖੇ ਗਏ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਨਾਂ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਫੌਕਸ ਨਿਊਜ਼ ਨੇ ਦੋ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਜਾਰੀ ਕੀਤੀ ਹੈ।
ਤਾਨਾਸ਼ਾਹ ਕਿਮ ਜੋਂਗ ਉਨ ਦੀ ਬੇਟੀ ਦਾ ਨਾਂ ਜੂ-ਏ ਹੈ। ਜ਼ੂ ਏ ਦੀ ਉਮਰ ਦਸ ਸਾਲ ਦੱਸੀ ਜਾਂਦੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਰਮਾਨ ਉਸਨੂੰ ਗੁਪਤ ਰੱਖਣ ਲਈ ਜਾਰੀ ਕੀਤਾ ਗਿਆ ਹੈ। ਫੌਕਸ ਨਿਊਜ਼ ਨੇ ਰੇਡੀਓ ਫ੍ਰੀ ਏਸ਼ੀਆ ਦੇ ਦੋ ਅਣਪਛਾਤੇ ਪੱਤਰਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਇੱਥੋਂ ਦੀਆਂ ਸਥਾਨਕ ਸਰਕਾਰਾਂ ਨੇ 'ਜੂ-ਏ' ਨਾਂ ਦੀਆਂ ਔਰਤਾਂ ਦੇ ਜਨਮ ਸਰਟੀਫਿਕੇਟ ਬਦਲਣ ਦੇ ਆਦੇਸ਼ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਫ਼ਰਮਾਨ ਇਸਦੇ ਰਾਜ਼ ਨੂੰ ਬਰਕਰਾਰ ਰੱਖਣ ਲਈ ਕੀਤਾ ਜਾ ਰਿਹਾ ਹੈ।
ਫੌਕਸ ਨਿਊਜ਼ ਨੇ ਫ੍ਰੀ ਰੇਡੀਓ ਏਸ਼ੀਆ ਦੇ ਦੋ ਅਣਪਛਾਤੇ ਪੱਤਰਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਸਰਕਾਰਾਂ ਨੇ ਜੂ-ਏ ਨਾਂ ਦੀਆਂ ਔਰਤਾਂ ਲਈ ਜਨਮ ਸਰਟੀਫਿਕੇਟ ਬਦਲਣ ਦੇ ਆਦੇਸ਼ ਜਾਰੀ ਕੀਤੇ ਹਨ। ਰਿਪੋਰਟ ਦੇ ਅਨੁਸਾਰ, ਜੇਓਂਗਜੂ ਸ਼ਹਿਰ ਵਿੱਚ ਸੁਰੱਖਿਆ ਮੰਤਰਾਲੇ ਨੇ ਇੱਕ ਦਿਨ ਪਹਿਲਾਂ 'ਜੂ ਏ' ਨਾਮ ਨਾਲ ਨਿਵਾਸੀ ਰਜਿਸਟ੍ਰੇਸ਼ਨ ਵਿਭਾਗ ਵਿੱਚ ਰਜਿਸਟਰਡ ਔਰਤਾਂ ਨੂੰ ਆਪਣੇ ਨਾਮ ਬਦਲਣ ਲਈ ਬੁਲਾਇਆ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਇਕ ਹਫਤੇ ਦੇ ਅੰਦਰ-ਅੰਦਰ ਸਾਰਿਆਂ ਨੂੰ ਆਪਣੇ ਨਾਂ ਬਦਲਣ ਦੇ ਨਿਰਦੇਸ਼ ਦਿੱਤੇ ਹਨ।
ਤਾਨਾਸ਼ਾਹ ਕਿਮ ਜੋਂਗ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਫਰਮਾਨ ਲਾਗੂ ਕਰ ਚੁੱਕੇ ਹਨ। ਉੱਤਰੀ ਕੋਰੀਆ ਨੇ ਲੋਕਾਂ ਨੂੰ ਆਪਣੇ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਦੇ-ਜੁਲਦੇ ਨਾਂ ਵਰਤਣ ਦੀ ਮਨਾਹੀ ਕੀਤੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 2014 'ਚ ਲੋਕਾਂ ਨੂੰ ਕਿਮ ਜੋਂਗ ਦੇ ਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਸੀ। ਕਿਮ ਜੋਂਗ ਉਨ ਦੀ ਧੀ ਜੂ ਏ ਨੂੰ ਹਾਲ ਹੀ ਵਿੱਚ ਉੱਤਰੀ ਕੋਰੀਆ ਦੀ ਮਿਲਟਰੀ ਪਰੇਡ ਵਿੱਚ ਇੱਕ ਚਿੱਟੇ ਪਫਰ ਜੈਕੇਟ ਅਤੇ ਲਾਲ ਜੁੱਤੀਆਂ ਵਿੱਚ ਦੇਖਿਆ ਗਿਆ ਸੀ। 'ਜੂ ਏ' ਬਲੈਕ ਐਂਡ ਵ੍ਹਾਈਟ ਮਿਜ਼ਾਈਲ ਦੇ ਸਾਹਮਣੇ ਚਲਦੀ ਦਿਖਾਈ ਦਿੱਤੀ ਸੀ। ਪਿਛਲੇ ਸਾਲ ਨਵੰਬਰ 'ਚ 'ਜ਼ੂ ਏ' ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਦੇਖਿਆ ਗਿਆ ਸੀ।