ਕਿਮ ਜੋਂਗ ਉਨ ਦਾ ਫ਼ਰਮਾਨ,ਕੋਈ ਵੀ ਨਾਗਰਿਕ 11 ਦਿਨਾਂ ਤੱਕ ਨਹੀਂ ਹੱਸੇਗਾ

ਇਕ ਨਾਗਰਿਕ ਨੇ ਦੱਸਿਆ ਕਿ , "ਜੇਕਰ 11 ਦਿਨਾਂ ਦੇ ਸੋਗ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉੱਚੀ-ਉੱਚੀ ਰੋਣ ਦੀ ਵੀ ਇਜਾਜ਼ਤ ਨਹੀਂ ਹੈ।
ਕਿਮ ਜੋਂਗ ਉਨ ਦਾ ਫ਼ਰਮਾਨ,ਕੋਈ ਵੀ ਨਾਗਰਿਕ 11 ਦਿਨਾਂ ਤੱਕ ਨਹੀਂ ਹੱਸੇਗਾ

ਕਿਮ ਜੋਂਗ ਉਨ ਹਮੇਸ਼ਾ ਤੋਂ ਹੀ ਆਪਣੇ ਗੁਸੇ ਲਈ ਦੁਨੀਆਂ ਭਰ ਵਿਚ ਮਸ਼ਹੂਰ ਹਨ, ਹੁਣ ਉਸਨੇ ਇਕ ਨਵਾਂ ਫਰਮਾਨ ਐਲਾਨ ਕਰ ਦਿਤਾ ਹੈ। ਉੱਤਰੀ ਕੋਰੀਆ ਨੇ 11 ਦਿਨਾਂ ਲਈ ਨਾਗਰਿਕਾਂ ਦੇ ਹੱਸਣ, ਪੀਣ ਅਤੇ ਖਰੀਦਦਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਕਿਮ ਜੋਂਗ-ਉਨ ਨੇ ਆਪਣੇ ਪਿਤਾ ਕਿਮ ਜੋਂਗ-ਇਲ ਦੀ 10ਵੀਂ ਬਰਸੀ ਦੇ ਮੌਕੇ 'ਤੇ ਇਹ ਹੁਕਮ ਜਾਰੀ ਕੀਤਾ ਹੈ ।

ਦੱਸਿਆ ਜਾ ਰਿਹਾ ਹੈ ਕਿ ਕਿਮ ਨੇ ਸ਼ੁੱਕਰਵਾਰ ਤੋਂ ਅਗਲੇ 11 ਦਿਨਾਂ ਲਈ ਦੇਸ਼ 'ਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਕਾਰਨ ਇਸ ਸਮੇਂ ਲਈ ਨਾਗਰਿਕਾਂ ਦੀਆਂ ਸਾਰੀਆਂ ਮਨੋਰੰਜਨ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਹਨ।ਉੱਤਰੀ ਕੋਰੀਆ ਦੇ ਕਈ ਨਾਗਰਿਕਾਂ ਨੇ ਵੀ ਕਿਮ ਜੋਂਗ ਵੱਲੋਂ ਲਾਗੂ ਕੀਤੀਆਂ ਇਨ੍ਹਾਂ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ।

ਰੇਡੀਓ ਫ੍ਰੀ ਏਸ਼ੀਆ ਨੇ ਦੇਸ਼ ਦੀ ਸਰਹੱਦ 'ਤੇ ਸਥਿਤ ਸਿਨੁਈਜੂ ਸ਼ਹਿਰ ਦੇ ਨਿਵਾਸੀਆਂ ਦੇ ਹਵਾਲੇ ਨਾਲ ਕਿਹਾ ਕਿ ਆਮ ਲੋਕ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਣ ਲਈ ਘਰ ਤੋਂ ਬਾਹਰ ਨਹੀਂ ਜਾ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਦਾ ਵੀ ਪ੍ਰਬੰਧ ਹੈ।ਇਕ ਨਾਗਰਿਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ,''ਇਸ ਤੋਂ ਪਹਿਲਾਂ ਕਿਮ ਜੋਂਗ-ਇਲ ਦੀ ਬਰਸੀ 'ਤੇ ਸ਼ਰਾਬ ਪੀਂਦੇ ਜਾਂ ਨਸ਼ੇ ਦੀ ਹਾਲਤ 'ਚ ਪਾਏ ਗਏ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਪਰਾਧੀਆਂ ਵਾਂਗ ਰੱਖਿਆ ਗਿਆ ਸੀ ।

ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਕੋਈ ਖੋਜ ਖਬਰ ਨਹੀਂ ਹੈ। ਇਸ ਨਾਗਰਿਕ ਨੇ ਅੱਗੇ ਕਿਹਾ, "ਜੇਕਰ 11 ਦਿਨਾਂ ਦੇ ਸੋਗ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉੱਚੀ-ਉੱਚੀ ਰੋਣ ਦੀ ਵੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਦੋਂ ਹੀ ਲਿਜਾਇਆ ਜਾ ਸਕਦਾ ਹੈ, ਜਦੋਂ ਸੋਗ ਦੇ 11 ਦਿਨ ਪੂਰੇ ਹੋ ਗਏ ਹਨ। ਸੋਗ ਦੇ ਸਮੇਂ ਲੋਕ ਜਨਮ ਦਿਨ ਵੀ ਨਹੀਂ ਮਨਾ ਸਕਦੇ ਹਨ।"

Related Stories

No stories found.
logo
Punjab Today
www.punjabtoday.com