ਕਿਮ ਜੋਂਗ ਪਹਿਲੀ ਵਾਰ ਧੀ ਨਾਲ ਆਇਆ ਨਜ਼ਰ, ਬੇਟੀ ਨੂੰ ਦਿਖਾਇਆ ਮਿਜ਼ਾਈਲ ਟੈਸਟ

ਕਿਮ ਜੋਂਗ ਉਨ ਆਪਣੀ ਧੀ ਨੂੰ ਇੱਕ ਫੌਜੀ ਅੱਡੇ 'ਤੇ ਲੈ ਗਿਆ, ਜਿੱਥੋਂ ਉਸਨੇ ਲੰਬੀ ਦੂਰੀ ਦੀ ਮਿਜ਼ਾਈਲ ਲਾਂਚ ਕੀਤੀ। ਇਸ ਮਿਜ਼ਾਈਲ ਲਾਂਚ ਦੌਰਾਨ ਕਿਮ ਦੀ ਬੇਟੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ।
ਕਿਮ ਜੋਂਗ ਪਹਿਲੀ ਵਾਰ ਧੀ ਨਾਲ ਆਇਆ ਨਜ਼ਰ, ਬੇਟੀ ਨੂੰ ਦਿਖਾਇਆ ਮਿਜ਼ਾਈਲ ਟੈਸਟ

ਕਿਮ ਜੋਂਗ ਦੇ ਗੁੱਸੇ ਤੋਂ ਹਰ ਕੋਈ ਜਾਣੂ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਉਨ੍ਹਾਂ ਦੀ ਬੇਟੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਿਮ ਜੋਂਗ ਨੂੰ ਪਹਿਲੀ ਵਾਰ ਆਪਣੀ ਬੇਟੀ ਨਾਲ ਜਨਤਕ ਤੌਰ ਤੇ ਵੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੁਨੀਆ ਨੇ ਉਨ੍ਹਾਂ ਦੀ ਬੇਟੀ ਨੂੰ ਕਦੇ ਨਹੀਂ ਦੇਖਿਆ ਸੀ।

ਕਿਮ ਜੋਂਗ ਉਨ ਆਪਣੀ ਧੀ ਨੂੰ ਇੱਕ ਫੌਜੀ ਅੱਡੇ 'ਤੇ ਲੈ ਗਿਆ, ਜਿੱਥੋਂ ਉਸ ਨੇ ਲੰਬੀ ਦੂਰੀ ਦੀ ਮਿਜ਼ਾਈਲ ਲਾਂਚ ਕੀਤੀ। ਇਸ ਮਿਜ਼ਾਈਲ ਲਾਂਚ ਦੌਰਾਨ ਕਿਮ ਦੀ ਬੇਟੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ।ਹਾਲਾਂਕਿ ਮੀਡੀਆ 'ਚ ਉਨ੍ਹਾਂ ਦੀ ਬੇਟੀ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਉੱਤਰੀ ਕੋਰੀਆ ਦੀ KCNA ਨਿਊਜ਼ ਏਜੰਸੀ ਮੁਤਾਬਕ ਤਸਵੀਰ 'ਚ ਕਿਮ ਨੇ ਆਪਣੀ ਬੇਟੀ ਦਾ ਹੱਥ ਫੜਿਆ ਹੋਇਆ ਹੈ।

ਉਸ ਦੀ ਧੀ ਅਤੇ ਕਿਮ, ਚਿੱਟੇ ਰੰਗ ਦੀ ਜੈਕੇਟ ਪਹਿਨੇ, ਇੱਕ ਫੌਜੀ ਸਹੂਲਤ ਦੇ ਬਾਹਰ ਖੜ੍ਹੇ ਹਨ। ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਸ਼ੁੱਕਰਵਾਰ ਯਾਨੀ 18 ਨਵੰਬਰ ਨੂੰ ਉਸ ਫੌਜੀ ਸਹੂਲਤ ਤੋਂ ਕੀਤਾ ਗਿਆ ਜਿਸ ਦੇ ਬਾਹਰ ਦੋਵੇਂ ਇਕੱਠੇ ਖੜ੍ਹੇ ਹਨ। ਇਸ ਦੌਰਾਨ ਕਿਮ ਦੀ ਪਤਨੀ ਰੀ ਸੋਲ ਜੂ ਵੀ ਉਨ੍ਹਾਂ ਦੇ ਨਾਲ ਸੀ। ਉੱਤਰੀ ਕੋਰੀਆ 'ਚ ਵਿਦੇਸ਼ੀ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਲਈ, ਇੱਥੇ ਬਹੁਤ ਘੱਟ ਖ਼ਬਰਾਂ ਬਾਹਰੀ ਦੁਨੀਆ ਤੱਕ ਪਹੁੰਚਦੀਆਂ ਹਨ।

ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਮੁਤਾਬਕ 2013 'ਚ ਸਾਬਕਾ ਬਾਸਕਟਬਾਲ ਸਟਾਰ ਡੇਨਿਸ ਰੋਡਮੈਨ ਨੇ ਦੱਸਿਆ ਕਿ ਕਿਮ ਜੋਂਗ ਉਨ ਦੀ ਇਕ ਬੇਟੀ ਸੀ, ਜਿਸ ਦਾ ਨਾਂ ਉਨ੍ਹਾਂ ਨੇ ਜੂ ਏ ਰੱਖਿਆ। ਡੇਨਿਸ ਨੇ ਕਿਹਾ ਸੀ- ਮੈਂ ਕਿਮ ਜੋਂਗ ਅਤੇ ਉਨ੍ਹਾਂ ਦੀ ਪਤਨੀ ਰੀ ਸੋਲ ਜੂ ਨਾਲ ਸਮਾਂ ਬਿਤਾਇਆ ਹੈ। ਕਿਮ ਇੱਕ ਚੰਗੇ ਪਿਤਾ ਹਨ। 2012 ਵਿੱਚ, ਅਜਿਹੀਆਂ ਖਬਰਾਂ ਆਈਆਂ ਸਨ ਕਿ ਕਿਮ ਜੋਂਗ ਉਨ ਦੀ ਪਤਨੀ ਰੀ ਸੋਲ ਜੂ ਗਰਭਵਤੀ ਸੀ। ਉਸ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਉਸ ਨੇ ਲੰਬਾ ਕੋਟ ਪਾਇਆ ਹੋਇਆ ਸੀ।

ਮੀਡੀਆ ਨੇ ਕਿਹਾ ਕਿ ਉਹ ਆਪਣੇ ਬੇਬੀ ਬੰਪ ਨੂੰ ਲੁਕਾ ਰਹੀ ਹੈ। ਹਾਲਾਂਕਿ ਕਿਮ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਇਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਸੀ। 2012 ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਕਿਮ ਦਾ ਵਿਆਹ ਹੋਇਆ ਹੈ। ਜੁਲਾਈ 2012 ਤੱਕ, ਉੱਤਰੀ ਕੋਰੀਆਈ ਮੀਡੀਆ ਨੇ ਕਿਮ ਜੋਂਗ ਅਤੇ ਰੀ ਸੋਲ ਜੂ ਦੇ ਵਿਆਹ ਦੀ ਘੋਸ਼ਣਾ ਨਹੀਂ ਕੀਤੀ ਸੀ। 2018 ਵਿੱਚ, ਮੀਡੀਆ ਨੇ ਰੀ ਸੋਲ ਜੂ ਨੂੰ ਪਹਿਲੀ ਵਾਰ ਪਹਿਲੀ ਮਹਿਲਾ ਕਿਹਾ ਸੀ ।

Related Stories

No stories found.
logo
Punjab Today
www.punjabtoday.com