ਕਿਮ ਜੋਂਗ ਉਨ ਦੀ ਭੈਣ ਨੇ ਯੂਐੱਸ-ਦੱਖਣੀ ਕੋਰੀਆ ਨੂੰ ਦਿਤੀ ਕਾਰਵਾਈ ਦੀ ਚੇਤਾਵਨੀ

ਕਿਮ ਦੀ ਭੈਣ ਨੇ ਕਿਹਾ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜੀ ਹਰਕਤਾਂ ਅਤੇ ਹਰ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਉਤਰੀ ਕੋਰੀਆ ਕਾਰਵਾਈ ਕਰਨ ਲਈ ਤਿਆਰ ਹੈ।
ਕਿਮ ਜੋਂਗ ਉਨ ਦੀ ਭੈਣ ਨੇ ਯੂਐੱਸ-ਦੱਖਣੀ ਕੋਰੀਆ ਨੂੰ ਦਿਤੀ ਕਾਰਵਾਈ ਦੀ ਚੇਤਾਵਨੀ

ਕਿਮ ਜੋਂਗ ਉਨ ਤੋਂ ਬਾਅਦ ਉਸਦੀ ਭੈਣ ਨੇ ਵੀ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਧਮਕੀ ਦਿਤੀ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਹੁਣ ਦੇਸ਼ ਦੀ ਤਾਕਤਵਰ ਨੇਤਾ ਬਣ ਰਹੀ ਹੈ। ਇਸ ਕੜੀ 'ਚ ਕਿਮ ਦੀ ਭੈਣ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਇਨ੍ਹਾਂ ਦੋਵਾਂ ਦੇਸ਼ਾਂ ਦੇ ਖਿਲਾਫ 'ਸਖਤ ਕਾਰਵਾਈ' ਕਰਨ ਲਈ ਤਿਆਰ ਹੈ।

ਕਿਮ ਯੋ ਜੋਂਗ ਨੇ ਸਰਕਾਰੀ ਮੀਡੀਆ ਦੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਅਮਰੀਕੀ ਬਲਾਂ ਅਤੇ ਦੱਖਣੀ ਕੋਰੀਆ ਦੀ ਕਠਪੁਤਲੀ ਫੌਜ 'ਤੇ ਨਜ਼ਰ ਰੱਖਦੇ ਹਾਂ ਅਤੇ ਅਸੀਂ ਕਿਸੇ ਵੀ ਸਮੇਂ ਜ਼ਬਰਦਸਤੀ ਕਾਰਵਾਈ ਕਰਨ ਲਈ ਤਿਆਰ ਹਾਂ। ਕਿਮ ਦੀ ਭੈਣ ਨੇ ਕਿਹਾ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜੀ ਹਰਕਤਾਂ ਅਤੇ ਹਰ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਉਤਰ ਕੋਰੀਆ ਕਾਰਵਾਈ ਕਰਨ ਲਈ ਤਿਆਰ ਹੈ।

ਦੱਸ ਦੇਈਏ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜਾਂ ਇਸ ਮਹੀਨੇ ਦੇ ਅੰਤ ਵਿੱਚ ਆਪਣਾ ਸਭ ਤੋਂ ਵੱਡਾ ਖੇਤਰੀ ਅਭਿਆਸ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਦੇ ਫੌਜੀ ਅਭਿਆਸਾਂ ਦੇ ਜਵਾਬ ਵਿੱਚ ਅਕਸਰ ਮਿਜ਼ਾਈਲ ਪ੍ਰੀਖਣ ਕੀਤੇ ਹਨ।

3 ਮਾਰਚ ਨੂੰ, ਦੱਖਣੀ ਕੋਰੀਆ ਅਤੇ ਅਮਰੀਕੀ ਫੌਜਾਂ ਨੇ ਘੋਸ਼ਣਾ ਕੀਤੀ ਕਿ ਉਹ 13 ਤੋਂ 23 ਮਾਰਚ ਤੱਕ ਕੰਪਿਊਟਰ-ਸਿਮੂਲੇਟਡ ਕਮਾਂਡ ਪੋਸਟ ਸਿਖਲਾਈ ਦਾ ਆਯੋਜਨ ਕਰਨਗੇ ਅਤੇ ਆਪਣੀ ਸਭ ਤੋਂ ਵੱਡੀ ਸਪਰਿੰਗ ਟਾਈਮ ਫੀਲਡ ਅਭਿਆਸ ਨੂੰ ਬਹਾਲ ਕਰਨਗੇ, ਜੋ ਆਖਰੀ ਵਾਰ 2018 ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਮਹੀਨੇ ਕਿਮ ਯੋ ਜੋਂਗ ਨੇ ਪ੍ਰਸ਼ਾਂਤ ਨੂੰ ਉੱਤਰੀ ਦੀ ਫਾਇਰਿੰਗ ਰੇਂਜ ਵਿੱਚ ਬਦਲਣ ਦੀ ਧਮਕੀ ਦਿੱਤੀ ਸੀ।

ਅੱਜ ਆਪਣੇ ਬਿਆਨ ਵਿੱਚ, ਕਿਮ ਦੀ ਭੈਣ ਨੇ ਕਿਹਾ ਕਿ ਉੱਤਰੀ ਕੋਰੀਆ ਇੱਕ ICBM ਨੂੰ ਰੋਕਣ ਦੀ ਸੰਭਾਵਿਤ ਅਮਰੀਕੀ ਕੋਸ਼ਿਸ਼ ਨੂੰ ਯੁੱਧ ਦੀ ਘੋਸ਼ਣਾ ਵਜੋਂ ਵਿਚਾਰੇਗਾ। ਉਸਨੇ ਦੱਖਣੀ ਕੋਰੀਆ ਦੀ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਫੌਜ ਉੱਤਰੀ ਕੋਰੀਆ ਦੇ ਇੱਕ ICBM ਨੂੰ ਪ੍ਰਸ਼ਾਂਤ ਖੇਤਰ ਵਿੱਚ ਟੈਸਟ ਕਰਨ ਦੀ ਸੂਰਤ ਵਿੱਚ ਗਿਰਾਉਣ ਦੀ ਯੋਜਨਾ ਬਣਾ ਰਹੀ ਹੈ।

Related Stories

No stories found.
logo
Punjab Today
www.punjabtoday.com