ਜ਼ੇਲੇਂਸਕੀ ਅਚਾਨਕ ਪਹੁੰਚੇ ਯੂਕੇ,ਸੁਨਕ ਨੇ ਕੀਤਾ ਸਵਾਗਤ,ਚਾਰਲਸ ਨੂੰ ਵੀ ਮਿਲੇ

ਜ਼ੇਲੇਂਸਕੀ ਦੀ ਫੇਰੀ ਦੌਰਾਨ, ਸੁਨਕ ਨੇ ਯੂਕਰੇਨ ਲਈ ਬ੍ਰਿਟਿਸ਼ ਫੌਜੀ ਸਹਾਇਤਾ ਵਧਾਉਣ ਦਾ ਐਲਾਨ ਕੀਤਾ। ਇਸ ਨਾਲ ਯੂਕਰੇਨ ਦੇ ਲੜਾਕੂ ਪਾਇਲਟਾਂ ਨੂੰ ਨਾਟੋ ਦੇ ਲੜਾਕੂ ਜਹਾਜ਼ਾਂ ਦੀ ਸਿਖਲਾਈ ਦਿੱਤੀ ਜਾਵੇਗੀ।
ਜ਼ੇਲੇਂਸਕੀ ਅਚਾਨਕ ਪਹੁੰਚੇ ਯੂਕੇ,ਸੁਨਕ ਨੇ ਕੀਤਾ ਸਵਾਗਤ,ਚਾਰਲਸ ਨੂੰ ਵੀ ਮਿਲੇ
Updated on
2 min read

ਰੂਸ-ਯੂਕਰੇਨ ਯੁੱਧ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਸ ਲੜਾਈ ਨੂੰ ਇਕ ਸਾਲ ਤੋਂ 'ਤੇ ਦਾ ਸਮਾਂ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਬੁੱਧਵਾਰ ਨੂੰ ਅਚਾਨਕ ਦੌਰੇ 'ਤੇ ਬ੍ਰਿਟੇਨ ਪਹੁੰਚੇ। ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਸੁਨਕ ਨੇ ਇਸ ਮੁਲਾਕਾਤ ਦੀ ਫੋਟੋ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਇਸ ਤੋਂ ਬਾਅਦ ਦੋਵੇਂ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼) ਪਹੁੰਚੇ। ਜ਼ੇਲੇਂਸਕੀ ਥੋੜ੍ਹੀ ਦੇਰ ਵਿੱਚ ਬਕਿੰਘਮ ਪੈਲੇਸ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਕਿੰਗ ਚਾਰਲਸ ਨੇ ਕੀਤਾ। ਦੱਸ ਦੇਈਏ ਕਿ ਜ਼ੇਲੇਂਸਕੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਅਕਤੂਬਰ 2020 ਵਿੱਚ ਬਕਿੰਘਮ ਪੈਲੇਸ ਗਏ ਸਨ। ਇੱਥੇ ਉਨ੍ਹਾਂ ਨੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦਾ ਦੋ ਦਿਨਾ ਸਰਕਾਰੀ ਦੌਰਾ ਸੀ।

ਜ਼ੇਲੇਂਸਕੀ ਦੀ ਫੇਰੀ ਦੌਰਾਨ, ਸੁਨਕ ਨੇ ਯੂਕਰੇਨ ਲਈ ਬ੍ਰਿਟਿਸ਼ ਫੌਜੀ ਸਹਾਇਤਾ ਵਧਾਉਣ ਦਾ ਐਲਾਨ ਕੀਤਾ ਸੀ । ਇਸ ਨਾਲ ਯੂਕਰੇਨ ਦੇ ਲੜਾਕੂ ਪਾਇਲਟਾਂ ਨੂੰ ਨਾਟੋ ਦੇ ਲੜਾਕੂ ਜਹਾਜ਼ਾਂ ਦੀ ਸਿਖਲਾਈ ਦਿੱਤੀ ਜਾਵੇਗੀ। ਪਾਇਲਟਾਂ ਤੋਂ ਇਲਾਵਾ, ਬ੍ਰਿਟੇਨ ਨੇ ਕਿਹਾ ਕਿ ਉਹ ਜਲਦੀ ਹੀ ਯੂਕਰੇਨੀ ਮਰੀਨਾਂ ਨੂੰ ਸਿਖਲਾਈ ਦੇਣਾ ਸ਼ੁਰੂ ਕਰੇਗਾ। ਬ੍ਰਿਟੇਨ ਨੇ ਪਹਿਲਾਂ ਹੀ 10,000 ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦਿੱਤੀ ਹੈ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਚੈਲੇਂਜਰ ਟੈਂਕਾਂ ਨੂੰ ਕਿਵੇਂ ਚਲਾਉਣਾ, ਸਿੱਖਣ ਲਈ ਪਿਛਲੇ ਹਫਤੇ ਲੰਡਨ ਪਹੁੰਚੇ ਸਨ।

ਅਮਰੀਕਾ ਅਤੇ ਜਰਮਨੀ ਵੱਲੋਂ ਯੂਕਰੇਨ ਨੂੰ ਹਥਿਆਰ ਭੇਜਣ ਦੇ ਐਲਾਨ ਤੋਂ ਬਾਅਦ ਬਰਤਾਨੀਆ ਨੇ ਵੀ 14 ਚੈਲੇਂਜਰ 2 ਟੈਂਕਾਂ ਦੇ ਨਾਲ ਤੋਪਖਾਨਾ ਅਤੇ ਹਜ਼ਾਰਾਂ ਗੋਲਾ ਬਾਰੂਦ ਭੇਜਣ ਦਾ ਐਲਾਨ ਕੀਤਾ ਹੈ। ਇਸ ਨਾਲ ਯੂਕਰੇਨ ਦੀ ਫੌਜ ਨੂੰ ਰੂਸ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ। ਰੂਸ ਦੇ ਹਮਲੇ ਤੋਂ ਬਾਅਦ ਜ਼ੇਲੇਂਸਕੀ ਦਾ ਆਪਣੇ ਦੇਸ਼ ਤੋਂ ਬਾਹਰ ਇਹ ਦੂਜਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਦਸੰਬਰ ਵਿੱਚ ਉਹ ਅਮਰੀਕਾ ਗਿਆ ਸੀ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਬਿਡੇਨ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਅਮਰੀਕੀ ਸੰਸਦ ਨੂੰ ਸੰਬੋਧਨ ਕੀਤਾ।

ਬ੍ਰਿਟੇਨ ਦੀ ਆਪਣੀ ਯਾਤਰਾ ਤੋਂ ਬਾਅਦ, ਜ਼ੇਲੇਨਸਕੀ ਬ੍ਰਸੇਲਜ਼ ਦੀ ਯਾਤਰਾ ਕਰਨਗੇ, ਜਿੱਥੇ ਉਹ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਅਮਰੀਕਾ ਵਾਂਗ ਬ੍ਰਿਟੇਨ ਨੇ ਵੀ ਯੂਕਰੇਨ ਨੂੰ ਲੜਾਕੂ ਜਹਾਜ਼ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਪਿਛਲੇ ਹਫਤੇ ਵਾਸ਼ਿੰਗਟਨ ਪਹੁੰਚੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਸਮੇਤ ਪੱਛਮੀ ਦੇਸ਼ਾਂ ਨੂੰ ਯੂਕਰੇਨ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਰੂਸੀ ਫ਼ੌਜਾਂ ਨੂੰ ਹਰਾਉਣ ਲਈ ਲੋੜ ਪੈਣ 'ਤੇ ਲੜਾਕੂ ਜਹਾਜ਼ ਵੀ ਭੇਜਣੇ ਚਾਹੀਦੇ ਹਨ।

Related Stories

No stories found.
logo
Punjab Today
www.punjabtoday.com