9 ਬੱਚਿਆਂ ਦੀ ਮਾਂ ਧੀ ਤੋਂ ਲੱਗਦੀ ਛੋਟੀ,ਵਿਆਹ ਬਾਅਦ ਹਰ ਸਾਲ ਪੈਦਾ ਕਰਦੀ ਬੱਚੇ

ਕੋਰਾ ਨੇ ਕਿਹਾ ਕਿ ਉਸ ਨੇ ਵੇਟਲਿਫਟਿੰਗ ਰਾਹੀਂ ਆਪਣਾ ਫਿਗਰ ਬਰਕਰਾਰ ਰੱਖਿਆ ਹੈ। ਉਨ੍ਹਾਂ ਦੇ ਬੱਚਿਆਂ ਦੀ ਉਮਰ 9 ਤੋਂ 20 ਸਾਲ ਦੇ ਵਿਚਕਾਰ ਹੈ।
9 ਬੱਚਿਆਂ ਦੀ ਮਾਂ ਧੀ ਤੋਂ ਲੱਗਦੀ ਛੋਟੀ,ਵਿਆਹ ਬਾਅਦ ਹਰ ਸਾਲ ਪੈਦਾ ਕਰਦੀ ਬੱਚੇ

ਦੁਨੀਆਂ ਵਿਚ ਰੋਜ਼ ਅਜੀਬੋ ਗਰੀਬ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ, ਹੁਣ ਇਕ ਅਜਿਹਾ ਇਕ ਅਜੀਬ ਘਟਨਾ ਅਮਰੀਕਾ ਤੋਂ ਵੇਖਣ ਨੂੰ ਮਿਲ ਰਹੀ ਹੈ। ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਅਮਰੀਕਾ ਦੇ ਲਾਸ ਵੇਗਾਸ 'ਚ ਰਹਿਣ ਵਾਲੀ ਕੋਰਾ ਡਿਊਕ ਦੀ ਉਮਰ 38 ਸਾਲ ਹੈ, ਪਰ ਉਹ ਹੁਣ ਤੱਕ 9 ਬੱਚਿਆਂ ਦੀ ਮਾਂ ਬਣ ਚੁੱਕੀ ਹੈ।

ਵਿਆਹ ਦੇ 12 ਸਾਲਾਂ ਦੌਰਾਨ ਉਹ ਲਗਭਗ ਹਰ ਸਾਲ ਗਰਭਵਤੀ ਹੁੰਦੀ ਹੈ , ਜਿਸ ਕਾਰਨ ਉਸ ਨੇ 9 ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਇਸ ਵਿਚਾਲੇ ਇਕ ਬੱਚੇ ਦੀ ਮੌਤ ਵੀ ਹੋ ਚੁਕੀ ਹੈ । ਮਹਿਲਾ ਨੇ ਦੱਸਿਆ ਕਿ ਉਹ 16 ਸਾਲ ਦੀ ਉਮਰ 'ਚ ਪਹਿਲੀ ਵਾਰ ਮਾਂ ਬਣੀ ਸੀ। ਵੀਡੀਓ 'ਚ ਉਸ ਦੇ ਸਾਰੇ ਬੱਚੇ ਉਸ ਦੇ ਸਾਹਮਣੇ ਤੋਂ ਲੰਘਦੇ ਨਜ਼ਰ ਆ ਰਹੇ ਹਨ। ਉਸ ਨੇ ਕਿਹਾ- 'ਅੱਜ ਵੀ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਇਹ ਸਭ ਉਸ ਦੇ ਬੱਚੇ ਹਨ।

ਇਸ ਦੇ ਨਾਲ ਹੀ ਕੋਰਾ ਨੇ ਇਹ ਵੀ ਕਿਹਾ ਕਿ ਉਸ ਨੇ ਵੇਟਲਿਫਟਿੰਗ ਰਾਹੀਂ ਆਪਣਾ ਫਿਗਰ ਬਰਕਰਾਰ ਰੱਖਿਆ ਹੈ। ਕੋਰਾ ਡਿਊਕ ਨਾਂ ਦੀ ਇਸ ਫਿਟਨੈੱਸ ਫ੍ਰੀਕ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ 8 ਬੱਚੇ ਦਿਖਾਏ ਹਨ। ਉਨ੍ਹਾਂ ਦੇ ਬੱਚਿਆਂ ਦੀ ਉਮਰ 9 ਤੋਂ 20 ਸਾਲ ਦੇ ਵਿਚਕਾਰ ਹੈ। ਔਰਤ ਦੀ ਇਸ ਪ੍ਰੇਰਣਾਦਾਇਕ ਵੀਡੀਓ ਨੂੰ ਦੇਖ ਕੇ ਕਈ ਲੋਕ ਇਸ ਤੋਂ ਪ੍ਰੇਰਨਾ ਲੈ ਰਹੇ ਹਨ।

ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਅਜਿਹਾ ਨਹੀਂ ਹੋ ਸਕਦਾ ਕਿ ਤੁਹਾਡੇ 8 ਬੱਚੇ ਹੋਣ, ਤੁਹਾਡਾ ਵੱਡਾ ਬੱਚਾ ਤੁਹਾਡੇ ਤੋਂ ਵੱਡਾ ਦਿਖਾਈ ਦੇ ਰਿਹਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਸੁਪਰ ਮਾਂ।' ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਕੋਰਾ ਡਿਊਕ ਦੀ ਉਮਰ 38 ਸਾਲ ਹੈ ਅਤੇ ਉਹ ਅਮਰੀਕਾ ਦੇ ਲਾਸ ਵੇਗਾਸ ਦੀ ਰਹਿਣ ਵਾਲੀ ਹੈ। ਔਰਤ ਪਹਿਲੀ ਵਾਰ ਸਾਲ 2000 'ਚ ਗਰਭਵਤੀ ਹੋਈ ਸੀ, ਜਦੋਂ ਔਰਤ ਦੀ ਉਮਰ 16 ਸਾਲ ਸੀ।

ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਉਹ ਇੰਨੀ ਜਵਾਨ ਕਿਵੇਂ ਲੱਗ ਰਹੀ ਹੈ? ਜ਼ਿਆਦਾਤਰ ਉਪਭੋਗਤਾਵਾਂ ਨੇ ਕਿਹਾ ਕਿ ਉਸਦੀ ਅਸਲ ਉਮਰ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਸੀ। 38 ਸਾਲਾ ਕੋਰਾ ਦਾ ਵਿਆਹ ਆਂਦਰੇ (41) ਨਾਲ ਹੋਇਆ ਸੀ। ਉਹ ਪੇਸ਼ੇ ਤੋਂ ਵਪਾਰਕ ਸਲਾਹਕਾਰ ਹੈ। ਇਸ ਔਰਤ ਦੀ ਫਿਟਨੈੱਸ ਇੰਨੀ ਲਾਜਵਾਬ ਹੈ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ। ਅਜਿਹੀ ਫਿਟਨੈੱਸ ਤੁਸੀਂ ਕਦੇ ਨਹੀਂ ਦੇਖੀ ਹੋਵੇਗੀ।

Related Stories

No stories found.
logo
Punjab Today
www.punjabtoday.com